ਅਮਰੀਕੀ ਫ਼ੌਜ ਦੇ ਪਹਿਲੇ ਸਿੱਖ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਦਾ ਹੋਇਆ ਦਿਹਾਂਤ    

By  Shanker Badra April 13th 2021 07:25 PM

ਨਿਊਯਾਰਕ : ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ 'ਚ ਰਹਿੰਦੇ ਅਮਰੀਕੀ ਫ਼ੌਜ 'ਚ ਰਹੇ ਪਹਿਲੇ ਸਿੱਖ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਉਹ ਇਕ ਲੰਮੀ ਬਿਮਾਰੀ ਨਾਲ ਜੂਝਣ ਤੋਂ ਬਾਅਦ 11 ਅਪ੍ਰੈਲ 2021 ਨੂੰ ਅਮਰੀਕਾ 'ਚ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਬਾਰੇ ਇਹ ਜਾਣਕਾਰੀ ਅਮਰੀਕਾ ਦੇ ਸੂਬੇ ਮਿਸ਼ੀਗਨ ਦੇ ਡੀਟਰੋਅਟ ਸ਼ਹਿਰ ਦੇ ਵਸਨੀਕ ਉਹਨਾਂ ਦੀ ਪਤਨੀ ਦੇ ਭਰਾ ਸ: ਗੁਰਮੀਤ ਸਿੰਘ ਸੰਧੂ ਨੇ ਸਾਂਝੀ ਕੀਤੀ ਹੈ।

ਉਨ੍ਹਾਂ ਦਾ ਜਨਮ 20 ਜਨਵਰੀ 1949 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਰਈਆਂ ਨੇੜੇ ਪਿੰਡ ਵਡਾਲਾ ਕਲਾਂ 'ਚ ਹੋਇਆ ਸੀ। ਡਾ: ਅਰਜਿੰਦਰਪਾਲ ਸਿੰਘ ਸੇਖੋ ਆਪਣੀ ਪੜ੍ਹਾਈ ਪੂਰੀ ਕਰਕੇ ਸੰਨ 1973 ਵਿੱਚ ਅਮਰੀਕਾ ਆ ਗਏ ਸਨ। ਡਾ. ਸੇਖੋਂ ਨੇ ਅਮਰੀਕਾ 'ਚ ਉਚੇਰੀ ਪੜਾਈ ਕਰਕੇ ਇੰਟਰਨਲ ਮੈਡੀਸਨ ਪਲਮੋਨਰੀ ਦਾ ਸਪੈਸ਼ਲਿਸਟ (ਫੇਫੜਿਆ ਦੇ ਮਾਹਿਰ ) ਡਾਕਟਰ ਦਾ ਮਾਣ ਪ੍ਰਾਪਤ ਕੀਤਾ ਅਤੇ ਸੇਖੋ ਦੀ ਯੋਗਤਾ ਦੇਖਦੇ ਹੋਏ ਉਹਨਾਂ ਨੂੰ ਅਮੈਰਿਕਨ ਕਾਲਜ ਆਪ ਫਿਜਿਸੀਅਨਲ , ਅਮੈਰਿਕਨ ਕਾਲਜ ਆਫ ਵੈਸਟ ਫਿਜਿਸੀਅਨਜ ਅਤੇ ਅਮੈਰਿਕਨ ਕਾਲਜ ਆਫ ਐਨਜੀੳਲੋਜੀ ਦੀ ਅਮਰੀਕਾ ਨੇ ਫੈਲੋਸਿਪ ਵੀ ਦਿੱਤੀ ਸੀ।

ਕਰਨਲ ਡਾ: ਸੇਖੋ ਨੇ ਫ਼ੋਜ ਵਿੱਚ ਆਪਣੀ ਪੜਾਈ ਵੀ ਜਾਰੀ ਰੱਖੀ ਅਤੇ ਇੱਥੇ ਵੱਖ- ਵੱਖ ਖੇਤਰਾਂ 'ਚ ਨਾਮਣਾ ਖੱਟਿਆ ਅਤੇ ਉਹਨਾਂ ਨੇ ਸਰਜਨ ਦੀ ਗ੍ਰੈਜੂਏਸਨ ਦੀ ਡਿਗਰੀ ਯੂਐਸਏ ਆਰਮੀ ਸਕੂਲ ਏਵੀਏਸਨ ਮੈਡੀਕਲ ਤੋ ਪ੍ਰਾਪਤ ਕੀਤੀ। ਅਮਰੀਕੀ ਫ਼ੌਜ 'ਚ ਪਹਿਲੇ ਸਿੱਖ ਕਰਨਲ ਡਾ: ਸੇਖੋ ਨੇ ਅਮਰੀਕੀ ਫੌਜ ਵਿੱਚ ਵੀ ਰਹਿ ਕੇ ਵੀ ਖਾਲਸਾ ਸੱਜ ਕੇ ਆਪਣੀ ਸੇਵਾ ਨਿਭਾਈ ਸੀ।

ਦੱਸਣਯੋਗ ਹੈ ਕਿ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਜਦ ਸਿੱਖ ਕੋਲੀਸ਼ਨ ਨੇ ਦਸਤਾਰਧਾਰੀ ਸਿੱਖਾਂ ਲਈ ਅਮਰੀਕੀ ਫੌਜ ਵਿੱਚ ਲੱਗੀ ਪਾਬੰਦੀ ਨੂੰ ਖਤਮ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਸੀ, ਜਦੋ ਅਮਰੀਕਾ ਨੇ 1980 ਦੇ ਦਹਾਕੇ ਵਿੱਚ ਇਹ ਫੈਸਲਾ ਲਿਆ ਕਿ ਕੋਈ ਵੀ (ਕੇਸ ਜਾਂ ਦਾਹੜੀ) ਦੇ ਨਾਲ ਫੌਜ ਵਿੱਚ ਭਰਤੀ ਨਹੀਂ ਹੋ ਸਕਦਾ ਤਾਂ ਡਾ: ਸੇਖੋਂ ਅਤੇ ਇਕ ਹੋਰ ਸਿੱਖ ਕਰਨਲ ਡਾ: ਜੀ.ਬੀ. ਸਿੰਘ ਤੇ ਇਹ ਨਵੇਂ ਨਿਯਮ ਲਾਗੂ ਨਹੀਂ ਸੀ ਹੋਏ।

ਇਹਨਾਂ ਨਿਯਮਾਂ ਕਰਕੇ ਅਮਰੀਕੀ ਫੌਜ ਵਿੱਚ ਸੰਨ 2006-2007 ਵਿੱਚ ਡਾਕਟਰੀ ਦੀ ਪੜਾਈ ਦੌਰਾਨ ਸ਼ਾਮਲ ਕੀਤੇ ਜਾਣ ਤੋਂ ਬਾਦ ਅੰਮ੍ਰਿਤਸਰ ਦੇ ਜੰਮਪਲ ਡਾ: ਤੇਜਦੀਪ ਸਿੰਘ ਰਤਨ ਅਤੇ ਡਾ: ਕਮਲਦੀਪ ਸਿੰਘ ਕਲਸੀ ਨੂੰ 2009 ਵਿੱਚ ਪੜਾਈ ਖਤਮ ਕਰਨ ਤੋਂ ਬਾਅਦ ਵੀ ਕਿਹਾ ਗਿਆ ਕਿ ਇਹਨਾਂ ਨਿਯਮਾਂ ਕਾਰਨ ਤੁਹਾਨੂੰ ਆਪਣੇ ਕੇਸ਼ ਕਟਾਉਣੇ ਪੈਣਗੇ। ਜੇਕਰ ਨਹੀਂ ਕੱਟਦੇ ਤਾਂ ਫ਼ੌਜ  ਦੀ ਡਿਉਟੀ ਨਹੀਂ ਸ਼ੁਰੂ ਕਰ ਸਕਦੇ। ਉਸ ਸੰਬੰਧੀ ਡਾ. ਸੇਖੋਂ ਵੱਲੋਂ ਆਪਣਾ ਪੂਰਾ ਸਾਥ ਦੇਣ ਲਈ ਵਾਸ਼ਿੰਗਟਨ ਤੱਕ ਪਹੁੰਚ ਕੀਤੀ ਤੇ ਪਹੁੰਚੇ।

ਅਮਰੀਕੀ ਸਰਕਾਰ ਨੇ ਫਿਰ ਕੁੱਝ ਮਹੀਨਿਆਂ ਬਾਅਦ ਇਹਨਾਂ ਦੋਨੋਂ ਨੌਜਵਾਨ ਡਾਕਟਰਾਂ ਲਈ ਇਸ ਪਾਬੰਦੀ ਨੂੰ ਖ਼ਤਮ ਕਰ ਦਿੱਤਾ ਅਤੇ ਕਰਨਲ ਡਾ: ਸੇਖੋਂ ਦੀ ਫੋਜ ਵਿੱਚ ਸੇਵਾ ਇਕ ਅਹਿਮ ਯੋਗਦਾਨ ਸੀ। ਉਹ ਲੰਮੇ ਸਮੇਂ ਤੋਂ ਬਿਮਾਰ ਚਲੇ ਆਉਂਦੇ ਸਨ। ਉਨ੍ਹਾਂ ਦੀ ਫ਼ੇਫ਼ੜਿਆਂ ਦੀ ਨਾੜ (ਪਲਮੋਨਰੀ ਨਰਵ) ਕੰਮ ਨਹੀਂ ਕਰਦੀਸੀ , ਜਿਸ ਕਰਕੇ ਉਹ ਸਿਰਫ ਆਕਸੀਜਨ ਦੀ ਸਪੋਰਟ 'ਤੇ ਹੀ ਜਿਊਂਦੇ ਸਨ। ਅਤੇ ਉਹ ਗੱਲਬਾਤ ਵੀ ਨਹੀਂ ਸਨ ਕਰ ਸਕਦੇ ਅਤੇ ਲਿਖ ਕੇ ਹੀ ਗੱਲ ਕਰਦੇ ਸਨ।

-PTCNews

Related Post