ਨਸ਼ਾ ਤਸਕਰ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

By  Pardeep Singh March 16th 2022 03:41 PM

ਅੰਮ੍ਰਿਤਸਰ: ਐਂਟੀ ਨਾਰਕੋਟਿਕਸ ਸੈੱਲ ਦੀ ਪੁਲਿਸ ਨੇ ਅੱਜ ਬੰਟੀ ਉਰਫ ਲਿਫਾਫਾ ਨਾਂ ਦੇ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਐਂਟੀ ਨਾਰਕੋਟਿਕਸ ਸੈੱਲ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਉਸ ਦੇ ਘਰ ਦੇ ਨੇੜਿਓਂ ਕਾਬੂ ਕੀਤਾ ਗਿਆ ਸੀ, ਜਦੋਂ ਪੁਲਸ ਉਸ ਕੋਲ ਪਹੁੰਚੀ। ਉਸ ਨੇ ਆਪਣੀ ਜੇਬ 'ਚੋਂ ਇਕ ਪੈਕਟ ਕੱਢ ਕੇ ਸੁੱਟ ਦਿੱਤਾ, ਜਿਸ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਕੋਲ 50 ਗ੍ਰਾਮ ਹੈਰੋਇਨ ਸੀ।

ਪੁਲਿਸ ਦਾ ਕਹਿਣਾ ਹੈ ਕਿ ਅੱਜ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਨਸ਼ਾ ਲੈ ਕੇ ਆਉਂਦਾ ਸੀ, ਕਿੱਥੋਂ ਸਪਲਾਈ ਕਰਦਾ ਸੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਹ ਵਿਅਕਤੀ ਖੁਦ ਵੀ ਵੱਡੀ ਮਾਤਰਾ 'ਚ ਨਸ਼ਾ ਲੈਣ ਦਾ ਆਉਂਦੀ  ਹੈ। ਅਧਿਕਾਰੀ ਸੰਜੀਵ ਕੁਮਾਰ ਨੇ ਦਾਅਵਾ ਕੀਤਾ ਕਿ ਉਸ ਦੀ ਸ਼ਹਿ 'ਤੇ ਫੜੇ ਗਏ ਦੋਸ਼ੀਆਂ 'ਚੋਂ ਅੱਜ ਤੱਕ ਕੋਈ ਵੀ ਫਰਾਰ ਨਹੀਂ ਹੋਇਆ। ਜਿੰਨਾ ਚਿਰ ਉਹ ਸੇਵਾ ਕਰਦਾ ਰਹੇਗਾ, ਉਹੀ ਸੇਵਾ ਉਸ ਵੱਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ:Russia-Ukraine War : ਯੂਕਰੇਨ 'ਤੇ ਰੂਸ ਦੇ ਹਮਲੇ ਜਾਰੀ, ਮਾਰਿਯੂਪੋਲ 'ਚ ਸੈਨਿਕਾਂ ਨੇ 5000 ਲੋਕਾਂ ਨੂੰ ਬਣਾਇਆ ਬੰਦੀ

-PTC News

Related Post