DSGMC ਨੇ ਕੈਥਲ ਦੇ ਪਿੰਡ ’ਚ ਸਿੱਖਾਂ ’ਤੇ ਹਮਲੇ ਦਾ ਲਿਆ ਗੰਭੀਰ ਨੋਟਿਸ, ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਮੰਗੀ

By  Jashan A March 23rd 2019 07:19 PM

DSGMC ਨੇ ਕੈਥਲ ਦੇ ਪਿੰਡ ’ਚ ਸਿੱਖਾਂ ’ਤੇ ਹਮਲੇ ਦਾ ਲਿਆ ਗੰਭੀਰ ਨੋਟਿਸ, ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਮੰਗੀ,ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਹਰਿਆਣਾ ਦੇ ਕੈਥਲ ਜ਼ਿਲੇ ਵਿਚ ਪਿੰਡ ਬਦਸੂਈ ਵਿਖੇ ਵਾਪਰੀ ਘਟਨਾ ਜਿਸ 'ਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਹੋਏ ਵਿਵਾਦ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 15 ਹੋਰ ਜ਼ਖ਼ਮੀ ਹੋਏ ਹਨ, ਦਾ ਗੰਭੀਰ ਨੋਟਿਸ ਲਿਆ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਆਖਿਆ ਹੈ ਕਿ ਉਹ ਮਾਮਲੇ ਦੇ ਦੋਸ਼ੀਆਂ ਨੰੂ ਤੁਰੰਤ ਗਿ੍ਰਫਤਾਰ ਕੀਤੇ ਜਾਣ ਦੇ ਹੁਕਮ ਦੇਣ।

kaithal DSGMC ਨੇ ਕੈਥਲ ਦੇ ਪਿੰਡ ’ਚ ਸਿੱਖਾਂ ’ਤੇ ਹਮਲੇ ਦਾ ਲਿਆ ਗੰਭੀਰ ਨੋਟਿਸ, ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਮੰਗੀ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡੀ ਐਸ ਜੀ ਐਮ ਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਹੈਰਾਨੀ ਹੋਈ ਹੈ ਕਿ ਗੁਰਦੁਆਰਾ ਸਾਹਿਬ ਨੂੰ ਲੈ ਕੇ ਵਿਵਾਦ ਵਿਚ ਕੁਝ ਵਿਅਕਤੀਆਂ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ’ਤੇ ਹਮਲਾ ਬੋਲ ਦਿੱਤਾ। ਉਹਨਾਂ ਕਿਹਾ ਕਿ ਹਮਲੇ ਵਿਚ ਮਾਰੂ ਹਥਿਆਰ ਵਰਤੇ ਗਏ ਜਿਸ ਕਾਰਨ 50 ਸਾਲਾ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ ਜਦਕਿ 15 ਹੋਰ ਵਿਅਕਤੀ ਫੱਟੜ ਹੋ ਗਏ।

ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿੱਖਾਂ ਨੂੰ ਆਪਣੇ ਧਰਮ ਦਾ ਪਾਲਣ ਕਰਨ ’ਤੇ ਆਪਣੇ ਹੀ ਮੁਲਕ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਦੇਸ਼ ਦੇ ਸੰਵਿਧਾਨ ਵਿਚ ਧਰਮ ਦੀ ਆਜ਼ਾਦੀ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਉਹਨਾਂ ਨੰੂ ਜਾਣਕਾਰੀ ਮਿਲੀ ਹੈ ਕਿ ਇਸ ਹਮਲੇ ਪਿੱਛੇ ਮੁੱਖ ਦੋਸ਼ੀ ਓਮ ਪ੍ਰਕਾਸ਼ ਤੇ ਹੋਰਨਾਂ ਖਿਲਾਫ ਧਾਰਾ 148, 140, 323, 324 ਅਤੇ 302 ਆਈ ਪੀ ਸੀ ਤਹਿਤ ਕੇਸ ਤਾਂ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਪੁਲਿਸ ਨੇ ਰਸਮੀ ਤੌਰ ’ਤੇ ਕਿਸੇ ਨੂੰ ਗਿ੍ਰਫਤਾਰ ਨਹੀਂ ਕੀਤਾ।

ਹੋਰ ਪੜ੍ਹੋ:ਪੰਜਾਬ ‘ਚ ਮੀਂਹ ਦਾ ਕਹਿਰ , ਕਪੂਰਥਲਾ ‘ਚ 2 ਘਰਾਂ ਦੀਆਂ ਡਿੱਗੀਆਂ ਛੱਤਾਂ , ਬੱਚਿਆਂ ਸਮੇਤ 3 ਦੀ ਮੌਤ , 7 ਜ਼ਖਮੀ

ਉਹਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੰੂ ਅਪੀਲ ਕੀਤੀ ਕਿ ਉਹ ਕੇਸ ਵਿਚ ਦੋਸ਼ੀਆਂ ਨੂੰ ਤੁਰੰਤ ਗਿ੍ਰਫਤਾਰ ਕੀਤੇ ਜਾਣ ਦੇ ਹੁਕਮ ਜਾਰੀ ਕਰਨ।ਉਹਨਾਂ ਕਿਹਾ ਕਿ ਦੇਸ਼ ਵਿਚ ਸਿੱਖਾਂ ਦੀ ਪ੍ਰਤੀਨਿਧ ਸਿੱਖ ਸੰਸਥਾ ਹੋਣ ਦੇ ਨਾਅਤੇ ਇਹ ਡੀ ਐਸ ਜੀ ਐਮ ਸੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਦੀ ਰਾਖੀ ਵਾਸਤੇ ਕੰਮ ਕਰੇ।

kaithal DSGMC ਨੇ ਕੈਥਲ ਦੇ ਪਿੰਡ ’ਚ ਸਿੱਖਾਂ ’ਤੇ ਹਮਲੇ ਦਾ ਲਿਆ ਗੰਭੀਰ ਨੋਟਿਸ, ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਮੰਗੀ

ਉਹਨਾਂ ਕਿਹਾ ਕਿ ਡੀ ਐਸ ਜੀ ਐਮ ਸੀ ਵੱਲੋਂ ਪਿੰਡ ਬਦਸੂਈ ਵਿਚ ਇਕ ਟੀਮ ਭੇਜ ਕੇ ਮਾਮਲੇ ਦੇ ਅਸਲ ਤੱਥ ਹਾਸਲ ਕੀਤੇ ਜਾਣਗ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ’ਤੇ ਹਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਵਾਸਤੇ ਉਹਨਾਂ ਖਿਲਾਫ ਕੇਸਾਂ ਲਈ ਕਾਨੂੰਨੀ ਚਾਰਾਜੋਈ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿਾ ਜੋ ਵੀ ਮਦਦ ਭਾਈਚਾਰਾ ਮੰਗੇਗਾ, ਡੀ ਐਸ ਜੀ ਐਮ ਸੀ ਉਹ ਪ੍ਰਦਾਨ ਕਰੇਗੀ।

-PTC News

Related Post