ਗੁ. ਮਜਨੂੰ ਦਾ ਟੀਲਾ ਵਿਖੇ ਅਸੱਥ ਘਾਟ ਦੀ ਉਸਾਰੀ ਕਰੇਗੀ ਡੀਐੱਸਜੀਐੱਮਸੀ

By  Jasmeet Singh February 14th 2022 09:32 AM

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੱਤੀ ਹੈ ਕਿ ਡੀਐੱਸਜੀਐੱਮਸੀ ਯਮੁਨਾ ਨਦੀ ਦੇ ਕੰਢੇ ’ਤੇ ਗੁਰਦੁਆਰਾ ਮਜਨੂੰ ਦਾ ਟੀਲਾ ਦਿੱਲੀ ਵਿਖੇ ਸੰਗਤ ਦੀ ਸੁਵਿਧਾ ਲਈ ਅਸਥੀ ਜਲਪ੍ਰਵਾਹ ਪਲੇਟਫ਼ਾਰਮ (ਅਸੱਥ ਘਾਟ) ਦੀ ਉਸਾਰੀ ਕਰੇਗੀ ਕਿਉਂਕਿ ਅਸਥੀਆਂ ਦੇ ਜਲਪ੍ਰਵਾਹ ਲਈ ਅਨੁਕੂਲ ਢਾਂਚਾਗਤ ਪਲੇਟਫਾਰਮ ਨਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਪਹੁੰਚੇ; ਚੋਣ ਪ੍ਰਚਾਰ ਦੌਰਾਨ ਕਹੀਆਂ ਇਹ ਗੱਲਾਂ

ਦਿੱਲੀ ਦੀ ਸੰਗਤ ਵਿਸ਼ੇਸ਼ ਤੌਰ ’ਤੇ ਗਰੀਬ ਲੋਕ ਜੋ ਅਸਥੀਆਂ ਦੇ ਜਲਪ੍ਰਪਾਹ ਲਈ ਕੀਰਤਪੁਰ ਸਾਹਿਬ/ਹਰਿਦੁਆਰ ਜਾਣ ਦਾ ਖਰਚ ਨਹੀਂ ਚੁਕ ਸਕਦੇ ਉਹ ਗੁਰਦੁਆਰਾ ਮਜਨੂੰ ਦਾ ਟੀਲਾ ਵਿਖੇ ਆਉਣਾ ਪਸੰਦ ਕਰਦੇ ਹਨ। ਮਾਨਸੂਨ ਦੌਰਾਨ ਅਸਥੀ ਜਲਪ੍ਰਵਾਹ ਲਈ ਬਣੇ ਪਲੇਟਫ਼ਾਰਮ ਅਤੇ ਆਲੇ ਦੁਆਲੇ ਦੀ ਥਾਂ ਪਾਣੀ ਨਾਲ ਭਰ ਜਾਂਦੀ ਹੈ ਜਿਸ ਕਰਕੇ ਫ਼ਿਸਲਨ ਕਾਫ਼ੀ ਹੋ ਜਾਂਦੀ ਹੈ ਅਤੇ ਦੁਰਘਟਨਾ ਹੋਣ ਦਾ ਖਤਰਾ ਰਹਿੰਦਾ ਹੈ।

ਇਸ ਲਈ ਡੀਐੱਸਜੀਐੱਮਸੀ ਨੇ ਸੰਗਤ ਦੀ ਸੁਵਿਧਾ ਲਈ ਯਮੁਨਾ ਨਦੀ ਕੰਢੇ ਗੁਰਦੁਆਰਾ ਮਜਨੂੰ ਦਾ ਟੀਲਾ ਵਿਖੇ ਅਨੁਕੂਲ ਅਸਥੀ ਜਲਪ੍ਰਵਾਹ ਲਈ ਪਲੇਟਫ਼ਾਰਮ ਉਸਾਰਨ ਦਾ ਫ਼ੈਸਲਾ ਲਿਆ ਹੈ ਜਿਸ ਲਈ ਅਸੀਂ ਦਿੱਲੀ ਸਰਕਾਰ ਦੇ ਪੀਡਬਲਊ ਮੰਤਰੀ ਨੂੰ ਜਰੂਰੀ ਪਰਮਿਸ਼ਨਾਂ ਤੇ ਐਨਓਸੀ ਲਈ ਚਿੱਠੀ ਲਿਖੀ ਹੈ।

ਪਲੇਟਫ਼ਾਰਮ ਅਤੇ ਬੈਠਣ ਲਈ ਥਾਂ ਦੀ ਉਸਾਰੀ ਲਈ ਹੋਣ ਵਾਲਾ ਸਾਰਾ ਖਰਚ ਡੀਐੱਸਜੀਐੱਮਸੀ ਵੱਲੋਂ ਕੀਤਾ ਜਾਏਗਾ। ਡੀਐੱਸਜੀਐੱਮਸੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਦੀ ਸੰਗਤ ਦੀ ਲੰਬੇ ਸਮੇਂ ਤੋਂ ਮੰਗ ਸੀ ਜਿਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪ੍ਰਿਅੰਕਾ ਦਾ ਦਾਅਵਾ ਕੈਪਟਨ ਸਰਕਾਰ ਦਾ ਰਿਮੋਟ ਕੰਟਰੋਲ ਭਾਜਪਾ ਦੇ ਹੱਥੀਂ ਸੀ

ਅਸਥੀਆਂ ਦੇ ਜਲਪ੍ਰਵਾਹ ਲਈ ਬਣਾਏ ਜਾਣ ਵਾਲੇ ਪਲੇਟਫ਼ਾਰਮ ਤੋਂ ਇਲਾਵਾ ਯਮੁਨਾ ਨਦੀ ਕੰਢੇ ਬਜੁਰਗਾਂ/ਵਿਕਲਾਂਗਾਂ ਦੇ ਬੈਠਣ ਲਈ ਇੱਕ ਛੋਟਾ ਪਲੇਟਫ਼ਾਰਮ ਵੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਮਿੱਟੀ ਨੂੰ ਕਸ ਕੇ ਰੱਖਣ ਅਤੇ ਰੁੱਖ ਲਗਾ ਕੇ ਮਿੱਟੀ ਦੇ ਕਟਾਵ ਨੂੰ ਰੋਕਣ ਲਈ ਆਸਪਾਸ ਦੇ ਖੇਤਰ ਨੂੰ ਲੈਂਡਸਕੇਪ ਵੀ ਕੀਤਾ ਜਾਵੇਗਾ।

-PTC News

Related Post