ਦੁਬਈ 'ਚ ਫਸੇ ਪੰਜਾਬੀ ਨੌਜਵਾਨ ਦੀ 2 ਸਾਲ ਬਾਅਦ ਘਰ ਹੋਈ ਵਾਪਸੀ, ਪਰਿਵਾਰ 'ਚ ਖੁਸ਼ੀ ਦੀ ਲਹਿਰ

By  Jashan A March 5th 2019 11:49 AM -- Updated: March 5th 2019 03:58 PM

ਦੁਬਈ 'ਚ ਫਸੇ ਪੰਜਾਬੀ ਨੌਜਵਾਨ ਦੀ 2 ਸਾਲ ਬਾਅਦ ਘਰ ਹੋਈ ਵਾਪਸੀ, ਪਰਿਵਾਰ 'ਚ ਖੁਸ਼ੀ ਦੀ ਲਹਿਰ,ਗੁਰਦਾਸਪੁਰ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪੰਜਾਬੀ ਨੌਜਵਾਨ ਰੋਜ਼ੀ ਰੋਟੀ ਲਈ ਵਿਦੇਸ਼ ਦਾ ਰਸਤਾ ਅਪਣਾਉਂਦੇ ਹਨ। ਪਰ ਵਿਦੇਸ਼ ਜਾ ਕੇ ਉਹ ਧੋਖਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਕੁਝ ਗੁਰਦਾਸਪੁਰ ਦੇ ਕਸਬਾ ਕਲਾਨੋਰ 'ਚ ਇੱਕ ਨੌਜਵਾਨ ਬਲਜੀਤ ਸਿੰਘ ਨਾਲ ਹੋਇਆ।

dubai ਦੁਬਈ 'ਚ ਫਸੇ ਪੰਜਾਬੀ ਨੌਜਵਾਨ ਦੀ 2 ਸਾਲ ਬਾਅਦ ਘਰ ਹੋਈ ਵਾਪਸੀ, ਪਰਿਵਾਰ 'ਚ ਖੁਸ਼ੀ ਦੀ ਲਹਿਰ

ਜੋ 7 ਸਾਲ ਪਹਿਲਾਂ ਰੋਜੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ।ਵਿਦੇਸ਼ੀ ਧਰਤੀ 'ਤੇ ਕੁਝ ਸਮਾਂ ਨੌਕਰੀ ਕਰਨ ਤੋਂ ਬਾਅਦ ਕੰਪਨੀ ਨੇ ਕਿਸੇ ਮਾਮਲੇ 'ਚ ਬਲਜੀਤ 'ਤੇ ਕੇਸ ਪਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ।

dubai ਦੁਬਈ 'ਚ ਫਸੇ ਪੰਜਾਬੀ ਨੌਜਵਾਨ ਦੀ 2 ਸਾਲ ਬਾਅਦ ਘਰ ਹੋਈ ਵਾਪਸੀ, ਪਰਿਵਾਰ 'ਚ ਖੁਸ਼ੀ ਦੀ ਲਹਿਰ

ਜਦੋਂ ਬਲਜੀਤ ਸਿੰਘ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਮੀਡੀਆ ਰਾਹੀਂ ਮਦਦ ਦੀ ਗੁਹਾਰ ਲਗਾਈ। ਪਰ ਹੁਣ ਬਲਜੀਤ ਸਿੰਘ ਆਪਣੇ ਘਰ ਵਾਪਿਸ ਆ ਗਿਆ ਹੈ। ਜਵਾਨ ਮੁੰਡੇ ਦੇ ਘਰ ਪਰਤਣ 'ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।

-PTC News

Related Post