'Mann Ki Baat' ਦੌਰਾਨ PM ਮੋਦੀ ਨੇ ਲੋਕਾਂ ਨੂੰ 'ਨਦੀ ਉਤਸਵ' ਮਨਾਉਣ ਦੀ ਕੀਤੀ ਅਪੀਲ

By  Riya Bawa September 26th 2021 01:14 PM -- Updated: September 26th 2021 01:17 PM

ਨਵੀਂ ਦਿੱਲੀ- ਮਨ ਕੀ ਬਾਤ' 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਦੀਆਂ ਨੂੰ ਬਚਾਉਣ ਦੀ ਅਪੀਲ ਕੀਤੀ। 'ਵਿਸ਼ਵ ਨਦੀ ਦਿਵਸ' ਮੌਕੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ 'ਨਦੀ ਉਤਸਵ' ਮਨਾਉਣ ਦੀ ਅਪੀਲ ਕੀਤੀ। ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 81ਵੇਂ ਐਪੀਸੋਡ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,''ਅਸੀਂ ਇੰਨੇ ਦਿਨ ਮਨਾਉਂਦੇ ਹਾਂ ਪਰ ਸਾਨੂੰ ਇਕ ਹੋਰ ਦਿਨ ਮਨਾਉਣਾ ਚਾਹੀਦਾ।'' ਉਨ੍ਹਾਂ ਨੇ ਸਤੰਬਰ ਨੂੰ ਇਕ ਮਹੱਤਵਪੂਰਨ ਮਹੀਨਾ ਦੱਸਿਆ।

PM Modi invited to launch International Bullion Exchange at GIFT City on Oct 1 | Cities News,The Indian Express

ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਮਹੀਨਾ ਹੈ ਜਦੋਂ ਅਸੀਂ ਵਿਸ਼ਵ ਨਦੀ ਦਿਵਸ ਮਨਾਉਂਦੇ ਹਨ। ਪੀ.ਐੱਮ. ਮੋਦੀ ਨੇ ਕਿਹਾ ਨਦੀਆਂ ਆਪਣਾ ਪਾਣੀ ਖ਼ੁਦ ਨਹੀਂ ਪੀਂਦੀਆਂ ਸਗੋਂ ਪਰੋਪਰਕਾਰ ਲਈ ਦਿੰਦੀਆਂ ਹਨ।'' ਸਾਡੇ ਲਈ ਨਦੀਆਂ ਇਕ ਭੌਤਿਕ ਵਸਤੂ ਨਹੀਂ ਹਨ ਸਗੋਂ ਇਕ ਜੀਵਿਤ ਇਕਾਈ ਹੈ। ਇਸ ਲਈ ਅਸੀਂ ਨਦੀਆਂ ਨੂੰ ਮਾਂ ਕਹਿੰਦੇ ਹਨ। ਸਾਡੇ ਸ਼ਾਸਤਰਾਂ 'ਚ ਨਦੀਆਂ 'ਚ ਥੋੜ੍ਹਾ ਜਿਹਾ ਪ੍ਰਦੂਸ਼ਣ ਕਰਨ ਨੂੰ ਗਲਤ ਦੱਸਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ 2 ਅਕਤੂਬਰ ਨੂੰ ਖਾਦੀ ਉਤਪਾਦਾਂ ਦੀ ਰਿਕਾਰਡ ਖਰੀਦਦਾਰੀ ਕਰਨ ਦੀ ਅਪੀਲ ਕੀਤੀ।

Narendra Modi the style king puts on the guru look | Financial Times

ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ,''ਕੁਝ ਹੀ ਦਿਨ ਪਹਿਲਾਂ ਸਿਆਚਿਨ ਦੇ ਤੰਗ ਇਲਾਕੇ 'ਚ 8 ਦਿਵਯਾਂਗਾਂ ਦੀ ਟੀਮ ਨੇ ਜੋ ਕਮਾਲ ਕਰ ਦਿਖਿਆ ਹੈ, ਉਹ ਹਰ ਦੇਸ਼ ਵਾਸੀ ਲਈ ਮਾਣ ਦੀ ਗੱਲ ਹੈ।'' ਇਸ ਟੀਮ ਨੇ ਸਿਆਚਿਨ ਗਲੇਸ਼ੀਅਰ ਦੀ 15 ਹਜ਼ਾਰ ਫੁੱਟ ਤੋਂ ਵੱਧ ਦੀ ਉੱਚਾਈ 'ਤੇ ਸਥਿਤ 'ਕੁਮਾਰ ਪੋਸਟ' 'ਤੇ ਆਪਣਾ ਝੰਡਾ ਲਹਿਰਾ ਕੇ ਵਰਲਡ ਰਿਕਾਰਡ ਬਣਾ ਦਿੱਤਾ ਹੈ।

Virbhadra Singh Death: PM Narendra Modi condoles demise of Virbhadra Singh | India News - Times of India

ਇਸ ਦੌਰਾਨ PM ਮੋਦੀ ਨੇ ਬਿਹਾਰ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਤਾਮਿਲਨਾਡੂ 'ਚ ਕਾਂਜੀਰੰਗਲ ਪੰਚਾਇਤ ਦੇ ਕੂੜੇ ਪ੍ਰਬੰਧਨ 'ਤੇ ਇਸ ਦਿਸ਼ਾ 'ਚ ਉਨ੍ਹਾਂ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਦੇ ਸਮੂਹਿਕ ਯਤਨਾਂ ਤੇ ਸਹਿਯੋਗ ਨਾਲ ਆਪਣੀਆਂ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਬਣਾ ਸਕਦੇ ਹਾਂ।

-PTC News

Related Post