ਭਾਰਤ ਦੇ ਤਿੰਨ ਸੂਬਿਆਂ 'ਚ ਅੱਜ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

By  Shanker Badra June 18th 2021 09:20 AM

ਨਵੀਂ ਦਿੱਲੀ : ਭਾਰਤ ਦੇ ਤਿੰਨ ਰਾਜਾਂ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਇਨ੍ਹਾਂ ਤਿੰਨੋਂ ਰਾਜਾਂ ਵਿਚ ਵੱਖੋ ਵੱਖਰੇ ਸਮੇਂ ਆਏ ਹਨ।

ਭਾਰਤ ਦੇ ਤਿੰਨ ਸੂਬਿਆਂ 'ਚ ਅੱਜ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਪੜ੍ਹੋ ਹੋਰ ਖ਼ਬਰਾਂ : ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ

ਸੋਨੀਤਪੁਰ (ਆਸਾਮ), ਚੰਦੇਲ (ਮਣੀਪੁਰ), ਪੱਛਮੀ ਖਾਸੀ ਪਹਾੜੀਆਂ (ਮੇਘਾਲਿਆ) ਵਿਚ ਭੂਚਾਲ ਦੇ ਝਟਕੇਮਹਿਸੂਸ ਕੀਤੇ ਗਏ ਹਨ।  ਭੂਚਾਲ ਦੀ ਰਿਕਟਰ ਪੈਮਾਨੇ 'ਤੇ 4.1, 3.0 ਅਤੇ 2.6 ਮਾਪੀ ਗਈ।

ਭਾਰਤ ਦੇ ਤਿੰਨ ਸੂਬਿਆਂ 'ਚ ਅੱਜ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਭੂਚਾਲ ਦੀ ਕੌਮੀ ਕੇਂਦਰ ਨੇ ਭੂਚਾਲ ਦੀ ਪੁਸ਼ਟੀ ਕੀਤੀ ਹੈ।  ਭੂਚਾਲ ਦੇ ਨੈਸ਼ਨਲ ਸੈਂਟਰ ਦੇ ਅਨੁਸਾਰ ਭੂਚਾਲ ਦੇ ਝਟਕੇ ਪੱਛਮੀ ਖਾਸੀ ਪਹਾੜੀਆਂ (ਮੇਘਾਲਿਆ) ਵਿਚ ਸਵੇਰੇ 4.20 ਵਜੇ ਮਹਿਸੂਸ ਕੀਤੇ ਗਏ। ਇੱਥੇ ਭੂਚਾਲ ਦੀ ਸਭ ਤੋਂ ਘੱਟ ਤੀਬਰਤਾ 2.6 ਮਾਪੀ ਗਈ।

ਭਾਰਤ ਦੇ ਤਿੰਨ ਸੂਬਿਆਂ 'ਚ ਅੱਜ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ

ਭੂਚਾਲ ਸੋਨੀਤਪੁਰ (ਆਸਾਮ) ਵਿਚ ਤੜਕੇ 2.40 ਵਜੇ ਆਇਆ, ਜਿੱਥੇ ਤੀਬਰਤਾ 4.1 ਮਾਪੀ ਗਈ, ਜੋ ਕਿ ਤਿੰਨ ਰਾਜਾਂ ਵਿਚੋਂ ਸਭ ਤੋਂ ਵੱਧ ਹੈ। ਉਸੇ ਸਮੇਂ ਚੰਦਲ (ਮਨੀਪੁਰ) ਵਿਚ ਸ਼ਾਮ 1.06 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਤੀਬਰਤਾ ਇਥੇ 3.0 ਮਾਪੀ ਗਈ ਹੈ।

-PTCNews

Related Post