ਚੋਣ ਮੈਨੀਫੈਸਟੋ ਲਾਗੂ ਨਾ ਕਰਨ ਵਾਲੀ ਪਾਰਟੀ ਦੀ ਚੋਣ ਕਮਿਸ਼ਨ ਕਰੇ ਮਾਨਤਾ ਰੱਦ :ਬਿਕਰਮ ਮਜੀਠਿਆ

By  Shanker Badra January 29th 2019 10:41 PM

ਚੋਣ ਮੈਨੀਫੈਸਟੋ ਲਾਗੂ ਨਾ ਕਰਨ ਵਾਲੀ ਪਾਰਟੀ ਦੀ ਚੋਣ ਕਮਿਸ਼ਨ ਕਰੇ ਮਾਨਤਾ ਰੱਦ :ਬਿਕਰਮ ਮਜੀਠਿਆ:ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੂੰ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਨਾ ਕਰਨ ਵਾਲੀ ਹਰ ਪਾਰਟੀ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ ਤੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ ਤਾਂ ਜੋ ਕਾਂਗਰਸ ਵਰਗੀਆਂ ਪਾਰਟੀਆਂ ਲੋਕਾਂ 'ਤੇ ਨੌਜਵਾਨਾਂ ਨਾਲ ਧੋਖਾ ਨਾ ਕਰ ਸਕਣ।ਬਿਕਰਮ ਮਜੀਠਿਆ ਅੱਜ ਪਟਿਆਲਾ ਸ਼ਹਿਰ ਵਿੱਚ ਕੈਪਟਨ ਦੇ ਫੋਨਾਂ ਦੀ ਝੂਠੀ ਹੱਟੀ ਖੋਲ ਦੇ ਮੋਬਾਇਲ ਫੋਨ ਦੀਆਂ ਡੰਮੀਆਂ ਵੰਡਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

Election Manifesto Not Applicable Party Election Commission Recognition Canceled : Majithia
ਚੋਣ ਮੈਨੀਫੈਸਟੋ ਲਾਗੂ ਨਾ ਕਰਨ ਵਾਲੀ ਪਾਰਟੀ ਦੀ ਚੋਣ ਕਮਿਸ਼ਨ ਕਰੇ ਮਾਨਤਾ ਰੱਦ : ਬਿਕਰਮ ਮਜੀਠਿਆ

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਪਾਰਟੀਆਂ ਦੇ ਬਣੇ ਰਹੇ ਗਠਜੋੜ ਨੂੰ ਕਾਂਗਰਸ ਦੀ ਬੀ ਟੀਮ ਐਲਾਨਦਿਆਂ ਕਿਹਾ ਕਿ ਇਹ ਗੱਠਜੋੜ ਦੀ ਚਾਬੀ ਕਾਂਗਰਸ ਦੇ ਕੋਲ ਹੈ ਤੇ ਉਹ ਰਬੜ ਦੇ ਗੁੱਡੇ ਵਾਂਗ ਇਸ ਗਠਜੋੜ ਨੂੰ ਚਲਾਵੇਗੀ।ਉਨਾਂ ਕਿਹਾ ਕਿ ਇਹ ਗਠਜੋੜ ਦਾ ਕੋਈ ਅਸਰ ਨਹੀ ਹੋਵੇਗਾ।ਮਜੀਠਿਆ ਨੇ ਕਿਹਾ ਕਿ ਹਰ ਘਰ ਨੋਕਰੀ ਤੇ 50 ਲੱਖ ਨੌਜਾਵਨਾਂ ਨੂੰ ਮੋਬਾਇਲ ਫੋਨ ਦਾ ਵਾਅਦਾ ਅੱਜ 2 ਸਾਲ ਵਿਚ ਵੀ ਕਾਂਗਰਸ ਪੂਰਾ ਨਹੀ ਕਰ ਸਕੀ ਹੈ ਤੇ ਨਾ ਹੀ ਇਹ ਪੂਰਾ ਹੋਣਾ ਹੈ।ਉਨਾਂ ਕਿਹਾ ਕਿ ਘੱਟੋ -ਘੱਟ ਮਾਰਕੀਟ ਵਿਚ ਇੱਕ ਸਮਾਰਟ ਫੋਨ 3500 ਰੁਪਏ ਦਾ ਮਿਲਦਾ ਹੈ ਤੇ 50 ਲੱਖ ਫੋਨ 1750 ਕਰੋੜ ਦੇ ਬਣਦੇ ਹਨ।

Election Manifesto Not Applicable Party Election Commission Recognition Canceled : Majithia
ਚੋਣ ਮੈਨੀਫੈਸਟੋ ਲਾਗੂ ਨਾ ਕਰਨ ਵਾਲੀ ਪਾਰਟੀ ਦੀ ਚੋਣ ਕਮਿਸ਼ਨ ਕਰੇ ਮਾਨਤਾ ਰੱਦ : ਬਿਕਰਮ ਮਜੀਠਿਆ

ਇਸ ਦੇ ਨਾਲ 1 ਸਾਲ ਦਾ ਡਾਟਾ ਮੁਫਤ ਦੇਣਾ ਸੀ ਤੇ ਕਾਂਗਰਸ ਨੂੰ 2700 ਕਰੋੜ ਰੁਪਏ ਚਾਹੀਦੇ ਹਨ ਪਰ ਇਨਾਂ ਦਾ ਵਿੱਤ ਮੰਤਰੀ ਕਹਿੰਦਾ ਹੈ ਕਿ ਉਨ੍ਹਾਂ ਕੋਲ ਤਾਂ 2500 ਰੁਪਏ ਨਹੀ ਹਨ ਤੇ ਇਹ ਵਾਅਦੇ ਕਦੀ ਪੂਰੇ ਨਹੀ ਹੋ ਸਕਦੇ ,ਇਸ ਲਈ ਅੱਜ ਅਸੀ ਅੱਜ ਇਥੇ ਕੈਪਟਨ ਅਮਰਿੰਦਰ ਦੇ ਚੋਣ ਮੈਨੀਫੈਸਟੋ ਦਾ ਜ਼ਨਾਜ਼ਾ ਕੱਢਿਆ ਹੈ ਤੇ ਯੂਥ ਅਕਾਲੀ ਦਲ ਪੰਜਾਬ ਦੇ ਪਿੰਡ- ਪਿੰਡ ਗਲੀ- ਗਲੀ ਕਾਂਗਰਸ ਦੀ ਪੋਲ ਖੋਲੇਗਾ।ਉਨਾਂ ਕਿਹਾ ਅੱਜ ਸਭ ਤੋਂ ਮਹਿੰਗਾ ਪਟੈਰੋਲ ਤੇ ਡੀਜ਼ਲ ਪੰਜਾਬ ਵਿਚ ਹੈ ਜਦੋਂ ਸਾਡੀ ਸਰਕਾਰ ਸੀ ਤਾਂ ਸਾਰੇ ਪੰਜਾਬ ਵਿਚ ਧਰਨੇ ਲਗਾਉਣ ਵਾਲਾ ਜਾਖੜ ਵੀ ਅੱਜ ਪੂਰੀ ਤਰ੍ਹਾਂ ਚੁੱਪ ਹੈ।

Election Manifesto Not Applicable Party Election Commission Recognition Canceled : Majithia
ਚੋਣ ਮੈਨੀਫੈਸਟੋ ਲਾਗੂ ਨਾ ਕਰਨ ਵਾਲੀ ਪਾਰਟੀ ਦੀ ਚੋਣ ਕਮਿਸ਼ਨ ਕਰੇ ਮਾਨਤਾ ਰੱਦ : ਬਿਕਰਮ ਮਜੀਠਿਆ

ਮਜੀਠਿਆ ਨੇ ਕਿਹਾ ਕਿ ਅਮਰਿੰਦਰ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਦੇ ਹੀ ਕਿਸਾਨਾਂ ਦੇ ਹਰ ਤਰਾਂ ਦੇ ਕਰਜ਼ੇ 'ਤੇ ਲਕੀਰ ਫੇਰ ਦਿੱਤੀ ਜਾਵੇਗੀ ਤੇ ਇਹ ਕਰਜ਼ਾ 90 ਹਜ਼ਾਰ ਕਰੋੜ ਬਣਦਾ ਸੀ ਪਰ ਅੱਜ ਕਿਸਾਨ ਖੁਦਕਸ਼ੀ ਕਰ ਰਿਹਾ ਹੈ ਤੇ ਕਾਂਗਰਸ ਨੂੰ ਕੋਸ ਰਿਹਾ ਹੈ।ਉਨਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਵਾਅਦੇ ਨਾ ਪੂਰੇ ਕਰਨ ਵਾਲੀ ਸਰਕਾਰ ਦੀ ਮਾਨਤਾ ਹੀ ਰੱਦ ਕਰ ਦੇਣੀ ਚਾਹੀਦੀ ਹੈ।ਮਜੀਠਿਆ ਨੇ ਕਿਹਾ ਅਮਰਿੰਦਰ ਅੱਜ ਪੰਜਾਬ ਦੇ ਲੋਕਾਂ ਨੂੰ ਵਾਅਦੇ ਪੂਰੇ ਕਰਕੇ ਦੇਣ ਜਾਂ ਫਿਰ ਅਸਤੀਫਾ ਦੇ ਦੇਣ।ਮਜੀਠਿਆ ਨੇ ਕਿਹਾ ਕਿ ਅਸੀ ਚੋਣ ਮੈਨੀਫੈਸਟੋ ਦੇ ਸਾਰੇ ਵਾਅਦੇ ਪੂਰੇ ਕੀਤੇ ਅਸੀ ਕਿਸਾਨਾਂ ਨੂੰ ਬਿਜਲੀ ਮੁਫਤ ਦਿੱਤੀ ,ਜਿਸ ਨਾਲ ਹਰ ਸਾਲ 6000 ਕਰੋੜ ਸਲਾਨਾ ਕਿਸਾਨਾਂ ਦਾ ਬਿੱਲ ਉਤਾਰਦੇ ਰਹੇ । ਆਟਾ ਦਾਲ ਸਕੀਮ ਨੂੰ ਸਾਰੇ ਪੰਜਾਬ ਵਿਚ ਲਾਗੂ ਕੀਤਾ ਤੇ ਹੋਰ ਸਾਰੇ ਵਾਅਦੇ ਪੂਰੇ ਕੀਤੇ ਹਨ।

Election Manifesto Not Applicable Party Election Commission Recognition Canceled : Majithia ਚੋਣ ਮੈਨੀਫੈਸਟੋ ਲਾਗੂ ਨਾ ਕਰਨ ਵਾਲੀ ਪਾਰਟੀ ਦੀ ਚੋਣ ਕਮਿਸ਼ਨ ਕਰੇ ਮਾਨਤਾ ਰੱਦ : ਬਿਕਰਮ ਮਜੀਠਿਆ

ਇਸ ਮੌਕੇ ਵਿਧਇਕ ਹਰਦਿੰਰਪਾਲ ਸਿੰਘ ਚੰਦੂਮਾਜਰਾ, ਮਾਲਵਾ ਯੂਥ ਪ੍ਰਧਾਨ ਸਤਬੀਰ ਸਿੰਘ ਖੱਟੜਾ, ਸਹਿਰੀ ਪ੍ਰਧਾਨ ਹਰਪਾਲ ਜੁਨੇਜਾ, ਰਾਜੂ ਖੰਨਾ ਹਲਕਾ ਇੰਚਾਰਜ, ਸਾਬਕਾ ਮੇਅਰ ਅਮਰਿੰਦਰ ਬਜਾਜ , ਅਮਿਤ ਰਾਠੀ ਸਪਕੋਸਮੈਨ ਯੂਥ ਅਕਾਲੀ ਦਲ, ਜਸਪਾਲ ਸਿੰਘ ਬਿੱਟੂ ਚੱਠਾ ਕੋਰ ਕਮੇਟੀ ਮੈਂਬਰ, ਹਰਿਦੰਰ ਸਿੰਘ ਬੁੱਬੂ ਹਲਕਾ ਪ੍ਰਧਾਨ, ਪਰਮਜੀਤ ਸਿੰਘ ਪੰਮਾ, ਰਾਜਿੰਦਰ ਸਿੰਘ ਵਿਰਕ, ਮਾਲਵਿੰਦਰ ਸਿੰਘ ਝਿੰਲ, ਇੰਦਰਜੀਤ ਰੱਖੜਾ ਦਿਹਾਤੀ ਪ੍ਰਧਾਨ, ਅਵਤਾਰ ਹੈਪੀ ਸਹਿਰੀ ਪ੍ਰਧਾਨ, ਸੁਖਬੀਰ ਸਿੰਘ ਸਨੌਰ ਖਜਾਨਚੀ, ਕੁਲਵੰਤ ਸਿੰਘ ਬਾਜਵਾ ਸਾਬਕਾ ਕੌਂਸਲਰ, ਹੈਰੀ ਮੂਖਮੇਲਪੁਰ ਤੇ ਹੋਰ ਵੀ ਨੇਤਾ ਹਾਜ਼ਰ ਸਨ।

-PTCNews

Related Post