ਜੇਕਰ ਤੁਸੀਂ ਵੀ ਲੌਕਡਾਊਨ ਦੌਰਾਨ ਭਰੀ ਹੈ EMI ਤਾਂ ਖਾਤੇ ਵਿਚ ਵਾਪਸ ਆਉਣਗੇ ਪੈਸੇ ,ਜਾਣੋਂ ਕਿਵੇਂ

By  Shanker Badra October 26th 2020 05:16 PM -- Updated: October 26th 2020 05:19 PM

ਜੇਕਰ ਤੁਸੀਂ ਵੀ ਲੌਕਡਾਊਨ ਦੌਰਾਨ ਭਰੀ ਹੈ EMI ਤਾਂ ਖਾਤੇ ਵਿਚ ਵਾਪਸ ਆਉਣਗੇ ਪੈਸੇ ,ਜਾਣੋਂ ਕਿਵੇਂ:ਨਵੀਂ ਦਿੱਲ੍ਹੀ : ਲੌਕਡਾਊਨ ਦੌਰਾਨ ਸਮੇਂ ਸਿਰ ਆਪਣੇ ਲੋਨ ਦੀਆਂ ਕਿਸ਼ਤਾਂ ਭਰਨ ਵਾਲੇ ਗਾਹਕਾਂ ਨੂੰ ਸਰਕਾਰ ਇੱਕ ਖ਼ਾਸ ਤੋਹਫ਼ਾ ਦੇ ਰਹੀ ਹੈ। ਜਿਨ੍ਹਾਂ ਨੇਲੌਕਡਾਊਨ ਦੌਰਾਨ ਲੋਨ ਮੋਰਾਟੋਰੀਅਮ ਸਹੂਲਤ ਦਾ ਲਾਭ ਨਹੀਂ ਲਿਆ ਅਤੇ ਆਪਣੀਆਂ ਸਾਰੀਆਂ ਕਿਸ਼ਤਾਂ ਦਾ ਭੁਗਤਾਨ ਕੀਤਾ ਤਾਂ ਸਰਕਾਰ ਦੀਵਾਲੀ ਤੋਂ ਪਹਿਲਾਂ ਤੁਹਾਡੇ ਖਾਤੇ ਵਿਚ ਪੈਸੇ ਟ੍ਰਾਂਸਫਰ ਕਰੇਗੀ।

EMIs lockdown : Didn’t skip EMIs during lockdown? Get cashback from your bank: ਜੇਕਰ ਤੁਸੀਂ ਵੀ ਲੌਕਡਾਊਨ ਦੌਰਾਨ ਭਰੀ ਹੈ EMI ਤਾਂ ਖਾਤੇ ਵਿਚ ਵਾਪਸ ਆਉਣਗੇ ਪੈਸੇ ,ਜਾਣੋਂ ਕਿਵੇਂ

ਕੇਂਦਰ ਸਰਕਾਰ ਨੇ ਕਰਜ਼ਾ ਮੁਆਫੀ ਦੌਰਾਨ ਵਿਆਜ 'ਤੇ ਵਿਆਜ਼ ਬਾਰੇ ਆਪਣੇ ਫੈਸਲਿਆਂ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਟਵੀਟ ਵਿੱਚ ਕਿਹਾ ਕਿ ਜਿਨ੍ਹਾਂ ਨੇ ਸਮੇਂ 'ਤੇ EMI ਭਰੀ ਹੈ, ਉਨ੍ਹਾਂ ਨੂੰ ਵਿਆਜ 'ਤੇ ਕੈਸ਼ਬੈਕ ਮਿਲੇਗਾ। ਇਹ ਕੈਸ਼ਬੈਕ 5 ਨਵੰਬਰ ਤੱਕ ਮਿਲੇਗਾ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਪੰਜਾਬ ਆਉਣ ਵਾਲੀਆਂ ਮਾਲ -ਗੱਡੀਆਂ 'ਤੇ ਲਗਾਈ ਰੋਕ ,ਕਿਸਾਨਾਂ ਵੱਲੋਂ ਸਖ਼ਤ ਨਿਖੇਧੀ

EMIs lockdown : Didn’t skip EMIs during lockdown? Get cashback from your bank: ਜੇਕਰ ਤੁਸੀਂ ਵੀ ਲੌਕਡਾਊਨ ਦੌਰਾਨ ਭਰੀ ਹੈ EMI ਤਾਂ ਖਾਤੇ ਵਿਚ ਵਾਪਸ ਆਉਣਗੇ ਪੈਸੇ ,ਜਾਣੋਂ ਕਿਵੇਂ

ਇਸ ਤੋਂ ਇਲਾਵਾ ਜੋ EMI ਨਹੀਂ ਭਰ ਸਕੇ, ਸਰਕਾਰ ਉਨ੍ਹਾਂ ਦਾ ਵਿਆਜ ਉਤੇ ਵਿਆਜ਼ ਆਪ ਭਰੇਗੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਜਿਨ੍ਹਾਂ ਨੇ ਸਮੇਂ ਸਿਰ ਈਐਮਆਈ ਭਰੀਆਂ ਹਨ, ਉਨ੍ਹਾਂ ਨੂੰ ਵਿਆਜ 'ਤੇ ਵਿਆਜ ਅਨੁਸਾਰ ਪੈਸਾ ਵਾਪਸ ਮਿਲੇਗਾ। ਜੋ ਸਮੇਂ 'ਤੇ EMI ਜਮ੍ਹਾਂ ਨਹੀਂ ਕਰਵਾ ਸਕੇ, ਸਰਕਾਰ ਉਨ੍ਹਾਂ ਦਾ ਵਿਆਜ ਉਤੇ ਵਿਆਜ਼ ਦਾ ਪੈਸਾ ਭਰੇਗੀ।

EMIs lockdown : Didn’t skip EMIs during lockdown? Get cashback from your bank: ਜੇਕਰ ਤੁਸੀਂ ਵੀ ਲੌਕਡਾਊਨ ਦੌਰਾਨ ਭਰੀ ਹੈ EMI ਤਾਂ ਖਾਤੇ ਵਿਚ ਵਾਪਸ ਆਉਣਗੇ ਪੈਸੇ ,ਜਾਣੋਂ ਕਿਵੇਂ

ਸਰਕਾਰ ਨੇ ਕਿਹਾ ਹੈ ਕਿ ਉਹ ਸਾਰੇ ਗ੍ਰਾਹਕ ਜਿਨ੍ਹਾਂ ਨੇ ਲੋਨ ਮੋਰਾਟੋਰੀਅਮ ਸਹੂਲਤ ਦਾ ਲਾਭ ਨਹੀਂ ਲਿਆ ਅਤੇ ਸਮੇਂ ਸਿਰ ਈਐਮਆਈ ਦਾ ਭੁਗਤਾਨ ਕੀਤਾ, ਅਜਿਹੇ ਲੋਕਾਂ ਨੂੰ ਕੈਸ਼ਬੈਕ ਮਿਲੇਗਾ। ਇਸ ਯੋਜਨਾ ਦੇ ਤਹਿਤ ਅਜਿਹੇ ਰਿਣਦਾਤਾਵਾਂ ਨੂੰ ਸਧਾਰਣ ਅਤੇ ਮਿਸ਼ਰਿਤ ਵਿਆਜ ਵਿੱਚ 6 ਮਹੀਨਿਆਂ ਦੇ ਅੰਤਰ ਦਾ ਲਾਭ ਮਿਲੇਗਾ।

-PTCNews

educare

Related Post