ਪੰਜਾਬ ਭਰ ਦੇ DC ਦਫਤਰਾਂ ਦੇ ਮੁਲਾਜ਼ਮਾਂ ਨੇ ਅੱਜ ਤੋਂ 2 ਰੋਜ਼ਾ ਸਮੂਹਿਕ ਛੁੱਟੀਆਂ ਲੈ ਕੇ ਕੰਮ ਕੀਤਾ ਠੱਪ   

By  Shanker Badra May 24th 2021 01:04 PM

ਚੰਡੀਗੜ੍ਹ : ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਮੁਲਾਜ਼ਮਾਂ ਨੇ ਅੱਜ ਤੋਂ 2 ਰੋਜ਼ਾ ਸਮੂਹਿਕ ਛੁੱਟੀਆਂ ਲੈ ਕੇ ਕੰਮ ਠੱਪ ਦਿੱਤਾ ਹੈ।ਸਮੂਹ ਮੁਲਾਜ਼ਮ ਅੱਜ ਅਤੇ ਕੱਲ੍ਹ 2 ਦਿਨ ਸਮੂਹਿਕ ਛੁੱਟੀਆਂ ‘ਤੇ ਰਹਿਣਗੇ।

ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?

ਪੰਜਾਬ ਭਰ ਦੇ DC ਦਫਤਰਾਂ ਦੇ ਮੁਲਾਜ਼ਮਾਂ ਨੇ ਅੱਜ ਤੋਂ 2 ਰੋਜ਼ਾ ਸਮੂਹਿਕ ਛੁੱਟੀਆਂ ਲੈ ਕੇ ਕੰਮ ਕੀਤਾ ਠੱਪ

ਇਸ ਕਾਰਨ ਸਮੂਹ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਦੇ ਕੰਮ ਠੱਪ ਹੋਣ ਦੇ ਅਸਾਰ ਬਣੇ ਹੋਏ ਹਨ। ਯੂਨੀਅਨ ਸਾਲਾਂ ਤੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿਚਲੀਆਂ ਖਾਲ੍ਹੀ ਅਸਾਮੀਆਂ ਭਰਨ ਦੀ ਮੰਗ ਕਰ ਰਹੀ ਹੈ।

ਪੰਜਾਬ ਭਰ ਦੇ DC ਦਫਤਰਾਂ ਦੇ ਮੁਲਾਜ਼ਮਾਂ ਨੇ ਅੱਜ ਤੋਂ 2 ਰੋਜ਼ਾ ਸਮੂਹਿਕ ਛੁੱਟੀਆਂ ਲੈ ਕੇ ਕੰਮ ਕੀਤਾ ਠੱਪ

ਪੜ੍ਹੋ ਹੋਰ ਖ਼ਬਰਾਂ : ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ 

ਯੂਨੀਅਨ ਦੇ ਪ੍ਰਧਾਨ ਗੁਰਨਾਮ ਵਿਰਕ ਨੇ ਕਿਹਾ ਮੁਲਾਜ਼ਮ ਕੇਵਲ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਸੇਵਾਵਾਂ ਹੀ ਨਿਭਾਉਣਗੇ। ਜੇ ਸਰਕਾਰ ਨੇ ਅੱਜ ਮੰਗਾਂ ਨਾ ਮੰਨੀਆਂ ਤਾਂ ਹੋਰ ਤਿੱਖੇ ਸੰਘਰਸ਼ ਦਾਐਲਾਨ ਕੀਤਾ ਜਾਵੇਗਾ।

-PTCNews

Related Post