ਕਿਸਾਨਾਂ ਦੇ ਹੱਕ 'ਚ ਮੁਲਾਜ਼ਮਾਂ ਨੇ ਪਟਿਆਲਾ ਤੇ ਹੁਸ਼ਿਆਰਪੁਰ 'ਚ PRTC ਬੱਸ ਅੱਡਾ ਕੀਤਾ ਬੰਦ

By  Shanker Badra November 26th 2020 09:47 AM

ਕਿਸਾਨਾਂ ਦੇ ਹੱਕ 'ਚ ਮੁਲਾਜ਼ਮਾਂ ਨੇ ਪਟਿਆਲਾ ਤੇ ਹੁਸ਼ਿਆਰਪੁਰ 'ਚ PRTC ਬੱਸ ਅੱਡਾ ਕੀਤਾ ਬੰਦ:ਪਟਿਆਲਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦਾ 26 ਤੇ 27 ਨਵੰਬਰ ਨੂੰ ਯਾਨੀ ਅੱਜ ਦਿੱਲੀ ਵਿਚ ਵੱਡਾ ਅੰਦੋਲਨ ਹੋਣ ਜਾ ਰਿਹਾ ਹੈ। ਦੇਸ਼ ਦੇ ਕਿਸਾਨ ਇਸ ਅੰਦੋਲਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ ਤੇ ਅੱਜ ਸਵੇਰ ਹੁੰਦਿਆਂ ਹੀ ਕਿਸਾਨਾਂ ਨੇ ਆਪਣੇ ਕਦਮ ਦਿੱਲੀ ਵੱਲ ਵਧਾ ਲਏ ਹਨ। ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਟਰੈਕਟਰ -ਟਰਾਲੀਆਂ ‘ਚ ਤੰਬੂ ਅਤੇ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ।

Employees shut down PRTC bus stand in Patiala and Hoshiarpur in favor of farmers ਕਿਸਾਨਾਂ ਦੇ ਹੱਕ 'ਚ ਮੁਲਾਜ਼ਮਾਂ ਨੇਪਟਿਆਲਾ ਤੇ ਹੁਸ਼ਿਆਰਪੁਰ 'ਚ PRTC ਬੱਸ ਅੱਡਾ ਕੀਤਾ ਬੰਦ

ਇਸ ਦੌਰਾਨ ਕਿਸਾਨਾਂ ਦੇ ਹੱਕ 'ਚ ਮੁਲਾਜ਼ਮਾਂ ਨੇ PRTC ਪਟਿਆਲਾ ਬੱਸ ਅੱਡਾ ਬੰਦ ਕੀਤਾ ਹੈ ਤੇਹੁਸ਼ਿਆਰਪੁਰ ਵਿਚ ਵੀ PRTC ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ।  ਦੱਸ ਦੇਈਏ ਕਿ 26 ਨਵੰਬਰ ਨੂੰ ਪੀ.ਆਰ.ਟੀ.ਸੀ ਦੀਆਂ ਬੱਸਾਂ ਪੰਜਾਬ 'ਚ ਨਹੀਂ ਚੱਲਣਗੀਆਂ ਕਿਉਂਕਿ ਪੀ.ਆਰ.ਟੀ.ਸੀ ਦੇ ਵਰਕਰਾਂ ਦੀਆਂ 5 ਜਥੇਬੰਦੀਆਂ ਵੱਲੋਂ ਮੁਕੰਮਲ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਰਕਰਾਂ ਨੇ ਕਿਸਾਨਾਂ ਦੇ ਹੱਕ 'ਚ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।

Employees shut down PRTC bus stand in Patiala and Hoshiarpur in favor of farmers ਕਿਸਾਨਾਂ ਦੇ ਹੱਕ 'ਚ ਮੁਲਾਜ਼ਮਾਂ ਨੇਪਟਿਆਲਾ ਤੇ ਹੁਸ਼ਿਆਰਪੁਰ 'ਚ PRTC ਬੱਸ ਅੱਡਾ ਕੀਤਾ ਬੰਦ

26 ਨਵੰਬਰ ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਦਿਆ ਪੀ.ਆਰ.ਟੀ.ਸੀ. ਦੀਆਂ ਵੱਖ-ਵੱਖ ਪੰਜ ਜਥੇਬੰਦੀਆਂ ਵੱਲੋਂ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਰੱਖਣ ਦਾ ਫ਼ੈਸਲਾ ਕੀਤਾ ਹੈ।ਇਸ ਗੱਲ ਦੀ ਪੁਸ਼ਟੀ ਕਰਦਿਆਂ ਏਟਕ ਦੇ ਸੂਬਾਈ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨ-ਮਜ਼ਦੂਰ ਅਤੇ ਮੁਲਾਜ਼ਮਾਂ ਦੇ ਹੱਕ 'ਚ ਕੀਤੀ ਜਾ ਰਹੀ ਇਸ ਹੜਤਾਲ ਚ ਸਮੂਹ ਪੀ.ਆਰ.ਟੀ.ਸੀ. ਦੇ ਵਰਕਰ ਸ਼ਾਮਲ ਹੋਣਗੇ।

ਕਿਸਾਨਾਂ ਦੇ ਹੱਕ 'ਚ ਮੁਲਾਜ਼ਮਾਂ ਨੇਪਟਿਆਲਾ ਤੇ ਹੁਸ਼ਿਆਰਪੁਰ 'ਚ PRTC ਬੱਸ ਅੱਡਾ ਕੀਤਾ ਬੰਦ

ਓਧਰ ਪੰਜਾਬ ਦੇ ਕਿਸਾਨ ਮੀਂਹ ਦੇ ਮੌਸਮ 'ਚ ਵੀ ਧਰਨੇ 'ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮਿੱਟੀ ਦੇ ਢੇਰ ਚੁੱਕਣੇ ਸਾਡਾ ਕੁਝ ਪਲਾਂ ਦਾ ਕੰਮ ਹੈ ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੀ ਹਰ ਗੱਲ ਰੱਖਣੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੰਢਿਆਲੀਆਂ ਤਾਰਾਂ ਸਾਨੂੰ ਰੋਕਣ ਲਈ ਲਾਈਆਂ ਗਈਆਂ ਹਨ ,ਉਸੇ ਤਰ੍ਹਾਂ ਭਾਰਤ-ਪਾਕਿਸਤਾਨ ਸਰਹੱਦ 'ਤੇ ਲਾਈਆਂ ਜਾਂਦੀਆਂ ਹਨ। ਕਿਸਾਨ ਵੱਡੇ ਪੱਧਰ 'ਤੇ ਤਿਆਰੀਆਂ ਕਰਕੇ ਦਿੱਲੀ ਵੱਲ ਕੂਚ ਕਰ ਰਹੇ ਹਨ ਪਰ ਰਾਹ 'ਚ ਥਾਂ-ਥਾਂ 'ਤੇ ਔਕੜਾ ਸਾਹਮਣੇ ਆ ਰਹੀਆਂ ਹਨ। ਫਿਲਹਾਲ ਸਭ ਤੋਂ ਵੱਡੀ ਮੁਸ਼ਕਲ ਹਰਿਆਣਾ ਬਾਰਡਰ ਪਾਰ ਕਰਨ ਦੀ ਹੈ।

-PTCNews

Related Post