ਅੰਮ੍ਰਿਤਸਰ ਦੇ ਗੇਟ ਹਕੀਮਾਂ ਵਿਖੇ ਬਿਜਲੀ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਤਿੰਨ ਫਰਮਾਂ 'ਤੇ ਮਾਰਿਆ ਛਾਪਾ

By  Shanker Badra July 29th 2021 10:12 PM -- Updated: July 29th 2021 10:15 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੇਟ ਹਕੀਮਾਂ ਇਲਾਕੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ , ਜਿਥੇ ਬਿਜਲੀ ਚੋਰੀ ਕਰ ਰਹੀਆਂ ਤਿੰਨ ਫਰਮਾਂ ਦੇ ਮੌਕੇ 'ਤੇ ਬਿਜਲੀ ਚੋਰੀ ਕਰਦੀਆਂ ਫੜੀਆਂ ਗਈਆਂ ਹਨ। ਬਿਜਲੀ ਵਿਭਾਗ ਦੀ ਇਨਫੋਰਸਮੈਂਟ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

ਅੰਮ੍ਰਿਤਸਰ ਦੇ ਗੇਟ ਹਕੀਮਾਂ ਵਿਖੇ ਬਿਜਲੀ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਤਿੰਨ ਫਰਮਾਂ 'ਤੇ ਮਾਰਿਆ ਛਾਪਾ

ਪੜ੍ਹੋ ਹੋਰ ਖ਼ਬਰਾਂ : ਰਾਕੇਸ਼ ਟਿਕੈਤ 'ਤੇ ਯੂਪੀ ਭਾਜਪਾ ਦਾ ਪਲਟਵਾਰ , ਯੋਗੀ ਬੈਠਾ ਹੈ ਬੱਕਲ ਤਾਰ ਦਿਆ ਕਰੇ , ਟਵਿੱਟਰ 'ਤੇ ਛਿੜਿਆ ਵਿਵਾਦ

ਇਸ ਮੌਕੇ ਗੱਲਬਾਤ ਕਰਦਿਆਂ ਐਕਸੀਅਨ ਅਭਿਦੀਪਕ ਨੇ ਦੱਸਿਆ ਕਿ ਅੱਜ ਇਨਫੋਰਸਮੈਂਟ ਦੀ ਟੀਮ ਦੇ ਨਾਲ ਸਾਂਝੀ ਕਾਰਵਾਈ ਕਰਦਿਆਂ ਤਿੰਨ ਫਰਮਾਂ ਕੇ.ਕੇ ਟੈਕਸਟਾਈਲ,ਮਨਜੀਤ ਸਿੰਘ ਅਤੇ ਰੂਪ ਲਾਲ ਨਾਮ ਦੇ ਤਿੰਨ ਖਾਤੇ ਹਨ ,ਜਿਨ੍ਹਾਂ ਦੇ ਮਾਲਿਕਾਂ ਵੱਲੋਂ ਲੌ ਬਿਜਲੀ ਮੀਟਰ ਟੈਂਪਰ ਕਰਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ।

ਅੰਮ੍ਰਿਤਸਰ ਦੇ ਗੇਟ ਹਕੀਮਾਂ ਵਿਖੇ ਬਿਜਲੀ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਤਿੰਨ ਫਰਮਾਂ 'ਤੇ ਮਾਰਿਆ ਛਾਪਾ

ਜਿਸਦੇ ਚਲਦੇ ਮੌਕੇ 'ਤੇ ਪਹੁੰਚ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਇਨ੍ਹਾਂ ਦੀ ਸਪਲਾਈ ਕੱਟ ਦਿਤੀ ਗਈ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੈ, ਉਹ ਇਨਫੋਰਸਮੈਂਟ ਟੀਮ ਵੱਲੋਂ ਜੁਰਮਾਨਾ ਅਤੇ ਚੌਰੀ ਦੀ ਸ਼ਿਕਾਇਤ ਦਰਜ ਕਰ ਕੀਤੀ ਜਾਵੇਗੀ ।

-PTCNews

Related Post