ਰੇਲਵੇ ਸਟੇਸ਼ਨਾਂ 'ਤੇ ਬੈਨ ਹੋਈ ਪਲਾਸਟਿਕ, ਜਾਣੋ ਚਾਹ ਦੇ ਕੱਪਾਂ ਲਈ ਕਿਸਦੀ ਹੋਵੇਗੀ ਵਰਤੋਂ

By  Jagroop Kaur November 29th 2020 07:34 PM

ਜਿਵੇਂ ਕਿ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਦੀ ਅਪੀਲ ਕਿੰਨੀ ਵਾਰੀ ਕੀਤੀ ਜਾ ਚੁਕੀ ਹੈ ਇਸ ਦੇ ਨਾਲ ਹੀ ਕੁਝ ਸ਼ਹਿਰਾਂ 'ਚ ਪਸਟਿਕ ਦੇ ਲਿਫ਼ਾਫ਼ਿਆਂ 'ਤੇ ਸਖਤੀ ਨਾਲ ਮਨਾਹੀ ਹੈ , ਉਸੇ ਤਰ੍ਹਾਂ ਹੀ ਹੁਣ ਬਹੁਤ ਜਲਦੀ ਹੀ ਦੇਸ਼ ਦੇ ਹਰ ਰੇਲਵੇ ਸਟੇਸ਼ਨ 'ਤੇ ਮਿੱਟੀ ਦੇ ਕੱਪਾਂ ਵਿਚ ਹੀ ਚਾਹ ਮਿਲੇਗੀ ਅਤੇ ਪਲਾਸਟਿਕ ਦੇ ਕੱਪਾਂ ਦੀ ਵਰਤੋਂ ਗੈਰਕਾਨੂੰਨੀ ਹੋ ਜਾਵੇਗੀ। ਇਹ ਐਲਾਨ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕੀਤਾ ਹੈ।

RBI shouldn't treat every default as NPA on 90th day: Piyush Goyal

ਸਾਬਕਾ ਰੇਲਵੇ ਮੰਤਰੀ ਲਾਲੂ ਪ੍ਰਸਾਦ ਨੇ 15 ਸਾਲ ਪਹਿਲਾਂ ਰੇਲਵੇ ਸਟੇਸ਼ਨਾਂ 'ਤੇ ਕਸੌਰੇ ਯਾਨੀ ਕਿ ਮੀਟੀ ਦੇ ਬਣੇ ਕੱਪਾਂ 'ਚ ਚਾਹ ਦੇਣ ਦਾ ਐਲਾਨ ਕੀਤਾ ਸੀ, ਪਰ ਅਜਿਹਾ ਥੋੜ੍ਹੇ ਸਮੇਂ ਲਈ ਹੀ ਚਲ ਸਕਿਆ ਅਤੇ ਕੁਝ ਸਮੇਂ ਬਾਅਦ ਪਲਾਸਟਿਕ ਅਤੇ ਕਾਗਜ਼ ਦੇ ਕੱਪਾਂ ਨੇ ਫਿਰ ਤੋਂ ਕਸੌਰਿਆਂ ਦੀ ਥਾਂ ਲੈ ਲਈ। ਗੋਇਲ ਨੇ ਕਿਹਾ ਕਿ ਭਾਰਤ ਦੇ ਹਰ ਰੇਲਵੇ ਸਟੇਸ਼ਨ 'ਤੇ ਚਾਹ ਪਲਾਸਟਿਕ ਦੇ ਕੱਪਾਂ ਦੀ ਬਜਾਏ ਵਾਤਾਵਰਣ ਪੱਖੀ ਕਸੌਰੇ 'ਚ ਵੇਚੀ ਜਾਵੇਗੀ।

IIT study cites risk of plastic contamination in drinking tea from  disposable paper cups : DoordarshanNews

ਗੋਇਲ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਢੀਗਵਾੜਾ ਰੇਲਵੇ ਸਟੇਸ਼ਨ 'ਤੇ ਆਯੋਜਿਤ ਇਕ ਸਮਾਗਮ ਵਿਚ ਬੋਲ ਰਹੇ ਸਨ। ਇਹ ਸਮਾਗਮ ਉੱਤਰੀ ਪੱਛਮੀ ਰੇਲਵੇ ਅਧੀਨ ਨਵੇਂ ਬਿਜਲੀਕਰਨ ਵਾਲੇ ਢੀਗਵਾੜਾ-ਬਾਂਦੀਕੁਈ ਸੈਕਸ਼ਨ ਦੇ ਉਦਘਾਟਨ ਮੌਕੇ ਆਯੋਜਿਤ ਕੀਤਾ ਗਿਆ ਸੀ।

ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਰੇਲਵੇ ਮੰਤਰੀ ਨੇ ਕਿਹਾ ਕਿ ਫਿਲਹਾਲ ਦੇਸ਼ ਦੇ 400 ਰੇਲਵੇ ਸਟੇਸ਼ਨਾਂ 'ਤੇ ਕਸੌਰੇ 'ਚ ਚਾਹ ਦਿੱਤੀ ਜਾ ਰਹੀ ਹੈ। ਭਵਿੱਖ ਵਿਚ ਸਾਡੀ ਯੋਜਨਾ ਦੇਸ਼ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਸਿਰਫ ਕਸੌਰੇ ਵਿਚ ਚਾਹ ਵੇਚਣ ਦੀ ਹੈ। ਇਹ ਪਹਿਲ ਪਲਾਸਟਿਕ ਮੁਕਤ ਭਾਰਤ ਦੀ ਦਿਸ਼ਾ ਵਿਚ ਰੇਲਵੇ ਦਾ ਯੋਗਦਾਨ ਹੋਵੇਗੀ। ਕਸੌਰੇ ਵਾਤਾਵਰਣ ਨੂੰ ਬਚਾਉਂਦੇ ਹਨ ਅਤੇ ਲੱਖਾਂ ਲੋਕ ਇਸ ਤੋਂ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ।

Related Post