ਇਥੋਪੀਆ ਜਹਾਜ਼ ਹਾਦਸਾ: ਛੁੱਟੀਆਂ ਮਨਾਉਣ ਨਿਕਲਿਆ ਸੀ ਪੂਰਾ ਪਰਿਵਾਰ, ਜਹਾਜ਼ ਹਾਦਸੇ ਨੇ ਲੈ ਲਈ ਸਭ ਦੀ ਜਾਨ

By  Jashan A March 12th 2019 03:57 PM

ਇਥੋਪੀਆ ਜਹਾਜ਼ ਹਾਦਸਾ: ਛੁੱਟੀਆਂ ਮਨਾਉਣ ਨਿਕਲਿਆ ਸੀ ਪੂਰਾ ਪਰਿਵਾਰ, ਜਹਾਜ਼ ਹਾਦਸੇ ਨੇ ਲੈ ਲਈ ਸਭ ਦੀ ਜਾਨ,ਓਟਾਵਾ: ਪਿਛਲੇ ਦਿਨੀਂ ਨੈਰੋਬੀ ਵਿਚ ਇਥੋਪੀਆ ਏਅਰਲਾਇਨਸ ਦਾ ਜੋ ਜਹਾਜ ਕਰੈਸ਼ ਹੋਇਆ ਸੀ। ਜਿਸ ਦੌਰਾਨ 157 ਲੋਕਾਂ ਦੀ ਮੌਤ ਹੋ ਗਈ ਸੀ। ਜਿਨ੍ਹਾਂ 'ਚ 18 ਕੈਨੇਡੀਅਨ ਸ਼ਾਮਲ ਸਨ। ਇਸ ਹਾਦਸੇ 'ਚ ਕੈਨੇਡਾ ਨਾਲ ਸਬੰਧ ਰੱਖਣ ਵਾਲੇ ਭਾਰਤੀ ਮੂਲ ਦੇ 6 ਜਣਿਆ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਹੰਸਨੀ ਵੈਦਯਾ, ਪੰਨਗੇਸ, ਅਨੁਸ਼ਕਾ, ਅਸ਼ਕਾਂ ਦੀਕਸ਼ਤ, ਪ੍ਰੇਰਿਤ ਦੀਕਸ਼ਤ, ਕੋਸ਼ਾ ਵੈਦਯਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਵੈਦਯਾ ਪਤੀ-ਪਤਨੀ ਸੂਰਤ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਦੀ ਬੇਟੀ ਅਤੇ ਪਤੀ ਭਾਰਤੀ ਮੂਲ ਦੇ ਕੈਨੇਡਾ ਦੇ ਨਾਗਰਿਕ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕੀਨੀਆ 'ਚ ਛੁੱਟੀਆਂ ਮਨਾਉਣ ਜਾ ਰਿਹਾ ਸੀ।

ਜਿਕਰਯੋਗ ਹੈ ਕਿ ਨੈਰੋਬੀ ਤੋਂ ਇਹ ਫਲਾਇਟ 149 ਯਾਤਰੀਆਂ ਤੇ 8 ਕਰੂ ਮੈਂਬਰਾਂ ਨੂੰ ਲੈ ਕੇ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਉਡੀ ਸੀ। ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਇਹ ਫਲਾਇਟ ਕਰੈਸ਼ ਹੋ ਗਈ। ਜਿਸ ਕਾਰਨ ਜਹਾਜ ਵਿਚ ਸਵਾਰ ਸਾਰੇ 157 ਲੋਕਾਂ ਦੀ ਮੌਤ ਹੋ ਗਈ।

-PTC News

Related Post