ਮੁਹਾਲੀ : ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ

By  Joshi June 18th 2018 08:08 AM -- Updated: June 18th 2018 11:14 AM

ਈ.ਟੀ.ਟੀ/ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸ਼ੁਰੂ ਕੀਤਾ ਆਰ ਪਾਰ ਦਾ ਸੰਘਰਸ਼

ਈ.ਟੀ.ਟੀ/ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਰ ਪਾਰ ਦਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁਹਾਲੀ 'ਚ ਬੇਰੁਜ਼ਗਾਰ ਈ.ਟੀ.ਟੀ ਅਧਿਆਪਕਾਂ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲਏ ਜਾਣ ਦੀ ਖਬਰ ਹੈ।

ਅਧਿਆਪਕਾਂ ਨੂੰ ਟੈਂਕੀ ਤੋਂ ਅਧਿਆਪਕਾ ਨੂੰ ਫਾਇਰ ਟੈਂਡਰ ਦੀ ਮਦਦ ਨਾਲ ਨੀਚੇ ਉਤਾਰਿਆ ਗਿਆ ਅਤੇ ਸੋਹਾਣਾ ਥਾਣੇ ਲਿਜਾਏ ਜਾਣ ਦਾ ਸਮਾਚਾਰ ਹੈ।

ett tet teachers protest against punjab governmentਲੰਮੇ ਸਮੇਂ ਤੋ ਰੈਲੀਆਂ ਅਤੇ ਮੰਗ ਪੱਤਰ ਦੇ ਕੇ ਨੌਕਰੀਆ ਦੀ ਮੰਗ ਕਰਨ ਵਾਲੇ ਅਧਿਆਪਕਾਂ ਨੇ ਅੱਜ ਸਵੇਰੇ ੩.੩੦ ਵਜ਼ੇ ਆਪਣੀ ਨੌਕਰੀ ਦੀ ਮੰਗ ਕਰਦੇ ਹੋਏ ਸੋਹਾਣਾ ਟੈਂਕੀ ਤੇ ਪੱਕਾ ਧਰਨਾ ਲਗਾਇਆ ਗਿਆ ਸੀ।।

ett tet teachers protest against punjab governmentਇਸ ਮੌਕੇ ਈ.ਟੀ.ਟੀ/ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ  ਦੇ ਪ੍ਰਧਾਨ ਦੀਪਕ ਕੰਬੋਜ਼ ਨੇ ਕਿਹਾ ਕਿ ਜਦੋਂ ਤੱਕ ਹਰੇਕ ਬੇਰੋਜਗਾਰ ਈ.ਟੀ.ਟੀ/ਟੈੱਟ ਪਾਸ ਨੂੰ ਨੌਕਰੀ ਨਹੀ ਮਿਲਦੀ ਉਦਂੋ ਤੱਕ ਇਹ ਧਰਨਾ ਅਤੇ ਸੰਘਰਸ਼ ਜਾਰੀ ਰਹੇਗਾ।

ett tet teachers protest against punjab governmentਦੱਸ ਦੇਈਏ ਕਿ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਕਈ ਵਾਰ ਗੁਹਾਰ ਲਗਾਈ ਜਾ ਚੁੱਕੀ ਹੈ, ਪਰ ਢੁਕਵੀਂ ਸੁਣਵਾਈ ਨਾ ਹੋਣ ਕਾਰਨ ਹੁਣ ਉਹਨਾਂ ਵੱਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਗਿਆ ਹੈ।

ett tet teachers protest against punjab government—PTC News

Related Post