ਹਰ ਕਾਂਗਰਸੀ ਮੇਰਾ ਹਮਾਇਤੀ ਹੈ : ਰਾਜਾ ਵੜਿੰਗ

By  Ravinder Singh May 18th 2022 04:02 PM

ਬਠਿੰਡਾ : ਪੰਜਾਬ ਕਾਂਗਰਸ ਵਿੱਚ ਕਾਟੋ ਕਲੇਸ਼ ਅਜੇ ਵੀ ਜਾਰੀ ਹੈ। ਮੀਟਿੰਗ ਦੌਰਾਨ ਬਠਿੰਡਾ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਸਾਬਕਾ ਵਿੱਤ ਮੰਤਰੀ ਦੇ ਸਮਰਥੱਕ ਆਪਸ ਵਿਚ ਭਿੜ ਗਏ। ਇਸ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹਰ ਕਾਂਗਰਸੀ ਮੇਰਾ ਸਮਰਥਕ ਹੈ।

ਹਰ ਕਾਂਗਰਸੀ ਮੇਰਾ ਹਮਾਇਤੀ ਹੈ : ਰਾਜਾ ਵੜਿੰਗਸੀਨੀਅਰ ਆਗੂਆਂ ਦੇ ਰਿਸ਼ਤੇਦਾਰ ਨੂੰ ਹਰ ਤਰ੍ਹਾਂ ਦਾ ਹੱਕ ਹੁੰਦਾ ਹੈ। ਕਾਰਵਾਈ ਕੀਤੇ ਜਾਣ ਦੇ ਸਵਾਲ ਉਤੇ ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਦੇ ਮੈਂਬਰ ਨਹੀਂ ਹਨ, ਸਿਰਫ ਆਗੂ ਦੇ ਰਿਸ਼ਤੇਦਾਰ ਵਜੋਂ ਕੰਮ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਖੁਦ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਦੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਹਨ ਅਤੇ ਤੁਰੰਤ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਉਹੀ ਕਿਸਾਨ ਹਨ ਜਿਨ੍ਹਾਂ ਨੇ ਸਰਕਾਰ ਬਣਾਈ ਹੈ। ਪਹਿਲਾਂ ਕਿਸਾਨਾਂ ਨੂੰ ਅੰਨਦਾਤਾ ਦੱਸਦੇ ਸਨ ਪਰ ਹੁਣ ਉਹ ਕਿਸਾਨਾਂ ਨੂੰ ਮਸਲੇ ਹੱਲ ਕਰਨ ਲਈ ਉਡੀਕ ਕਰਵਾ ਰਹੇ ਹਨ।

ਹਰ ਕਾਂਗਰਸੀ ਮੇਰਾ ਹਮਾਇਤੀ ਹੈ : ਰਾਜਾ ਵੜਿੰਗਜ਼ਿਕਰਯੋਗ ਹੈ ਕਿ ਅੱਜ ਬਠਿੰਡਾ ਦੇ ਕਾਂਗਰਸ ਦਫ਼ਤਰ ਵਿੱਚ ਅੱਜ ਸਥਾਨਕ ਮੀਟਿੰਗ ਦੌਰਾਨ ਹੰਗਾਮਾ ਹੋਇਆ। ਦਰਅਸਲ ਅੱਜ ਰਾਜਸਥਾਨ ਤੋਂ ਕਾਂਗਰਸ ਦੇ ਡੀਆਰਓ ਬਠਿੰਡਾ ਪਹੁੰਚੇ, ਜਿਸ ਵਿੱਚ ਬਠਿੰਡਾ ਦੇ ਸਾਰੇ ਕਾਂਗਰਸੀ ਆਗੂ ਸ਼ਾਮਲ ਸਨ। ਜਿਵੇਂ ਹੀ ਮੀਟਿੰਗ ਵਿੱਚ ਡੀਆਰਓ ਨੇ ਬੋਲਣਾ ਸ਼ੁਰੂ ਕੀਤਾ ਤਾਂ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਦੇ ਸਮਰਥਕ ਆਪਸ ਵਿੱਚ ਉਲਝ ਗਏ। ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਟਵੀਟ ਕਰਕੇ ਕਿਹਾ ਕਿ ਪਾਰਟੀ ਵਰਕਰਾਂ ਨਾਲ ਹੁੰਦੀ ਹੈ। ਜਦੋਂ ਲੀਡਰ ਇਕ ਦੂਜੇ ਖਿਲਾਫ ਬੋਲਦੇ ਹਨ ਤਾਂ ਹਾਈਕਮਾਂਡ ਨੂੰ ਉਨ੍ਹਾਂ ਖਿਲਾਫ਼ ਵੀ ਸਖ਼ਤ ਫ਼ੈਸਲੇ ਲੈਣੇ ਚਾਹੀਦੇ ਹਨ। ਕਾਬਲੇਗੌਰ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਰਾਜਾ ਵੜਿੰਗ ਨੇ ਖੁੱਲ੍ਹ ਮਨਪ੍ਰੀਤ ਬਾਦਲ ਖਿਲਾਫ ਬੋਲਦੇ ਸੀ, ਫਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ, ਪਰ ਹਾਈਕਮਾਂਡ ਨੇ ਉਸ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਇਸ ਤੋਂ ਪਹਿਲਾਂ ਵੀ ਜਦੋਂ ਬਠਿੰਡਾ ਦੇ ਇੱਕ ਨਿਜੀ ਪੈਲੇਸ ਵਿੱਚ ਪ੍ਰੋਗਰਾਮ ਕਰਵਾਇਆ ਸੀ, ਉਸ ਵੇਲੇ ਵੀ ਦਿਹਾਤੀ ਇਲਾਕੇ ਵਿੱਚ ਮਨਪ੍ਰੀਤ ਬਾਦਲ ਖਿਲਾਫ ਜੰਮ ਕੇ ਨਾਹਰੇਬਾਜ਼ੀ ਹੋਈ ਸੀ।

ਇਹ ਵੀ ਪੜ੍ਹੋ : Sheena Bora Murder Case: ਇੰਦਰਾਣੀ ਮੁਖਰਜੀ ਨੂੰ SC ਤੋਂ ਮਿਲੀ ਜ਼ਮਾਨਤ

Related Post