ਭਾਜਪਾ ਆਗੂ ਸਣੇ 50 ਪਰਿਵਾਰਾਂ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ

By  Jagroop Kaur December 21st 2020 08:00 PM

ਗੁਰਦਾਸਪੁਰ : (ਸਤਨਾਮ ਸਿੰਘ ਪ੍ਰੀਤ) ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ 'ਚ ਜਿਲ੍ਹਾ ਐਸ ਸੀ ਵਿੰਗ ਦੇ ਵਾਈਸ ਸਾਬਕਾ ਪ੍ਰਧਾਨ 50 ਪਰਿਵਾਰਾਂ ਸਮੇਤ ਭਾਜਪਾ ਨੂੰ ਛੱਡ ਅਕਾਲੀ ਦਲ ਵਿਚ ਹੋਏ ਸ਼ਾਮਲ ਅਕਾਲੀ ਦਲ ਪਾਰਟੀ ਦੀਆ ਲੋਕ ਪੱਖੀ ਨੀਤੀ ਨੂੰ ਅਪਨਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਏ |

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਰਕਰ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ |ਜਿਥੇ ਅੱਜ ਕਸਬਾ ਦੀਨਾਨਗਰ ਦੇ ਜਿਲ੍ਹਾ ਐਸ ਸੀ ਵਿੰਗ ਦੇ ਵਾਈਸ ਸਾਬਕਾ ਪ੍ਰਧਾਨ 50 ਪਰਿਵਾਰਾਂ ਸਮੇਤ ਭਾਜਪਾ ਨੂੰ ਛੱਡ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਜਿਸ ਨਾਲ ਅਕਾਲੀ ਦਲ ਨੂੰ ਬਲ ਮਿਲਿਆ ਹੈ ਇਸ ਮੌਕੇ ਤੇ ਭਾਜਪਾ ਨੂੰ ਛੱਡ ਜ਼ਿਲਾ ਐਸ ਸੀ ਵਿੰਗ ਦੇ ਵਾਈਸ ਸਾਬਕਾ ਪ੍ਰਧਾਨ ਨੇ ਕਿਹਾ ਕੀ ਭਾਜਪਾ ਦੇ ਕਿਸਾਨ ਵਿਰੋਧੀ ਫ਼ੈਸਲੇ ਅਤੇ ਲੋਕ ਮਾਰੂ ਨੀਤੀਆਂ ਤੋਂ ਤੰਗ ਹੋ ਕੇ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਹਨ ਤੇ ਰਹਿੰਦੇ ਸਾਹਾ ਤਕ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨਗੇ

Related Post