ਸਾਬਕਾ ਮੰਤਰੀ ਰਾਣਾ ਗੁਰਜੀਤ ਦਾ ਦੂਜਾ ਭਤੀਜਾ ਰਾਣਾ ਪ੍ਰਭਦੀਪ ਵੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

By  Shanker Badra April 30th 2018 04:27 PM -- Updated: April 30th 2018 04:28 PM

ਸਾਬਕਾ ਮੰਤਰੀ ਰਾਣਾ ਗੁਰਜੀਤ ਦਾ ਦੂਜਾ ਭਤੀਜਾ ਰਾਣਾ ਪ੍ਰਭਦੀਪ ਵੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ:ਸਾਬਕਾ ਮੰਤਰੀ ਰਾਣਾ ਗੁਰਜੀਤ ਦੇ ਦੂਜੇ ਭਤੀਜੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਰਾਣਾ ਪ੍ਰਭਦੀਪ ਨੂੰ ਖਰੜ ਦੀ ਅਦਾਲਤ ਨੇ 17 ਸਾਲ ਪੁਰਾਣੇ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਹੋਇਆ ਸੀ।

ਰਾਣਾ ਪ੍ਰਭਦੀਪ 'ਤੇ ਇਲਜ਼ਾਮ ਹੈ 2001 'ਚ ਉਸ ਨੇ ਫੈਕਟਰੀ ਦੇ ਕਾਮੇ ਨੂੰ ਬਿਨਾਂ ਕਾਰਨ ਦੱਸਿਆਂ ਨੌਕਰੀਓਂ ਕੱਢ ਦਿੱਤਾ ਸੀ।ਜਿਸ ਤੋਂ ਬਾਅਦ ਕਾਮੇ ਲਾਭ ਸਿੰਘ ਨੇ ਰਾਣਾ ਪ੍ਰਭਦੀਪ ਵਿਰੁੱਧ ਅਦਾਲਤੀ ਕਾਰਵਾਈ ਛੇੜ ਦਿੱਤੀ।ਫ਼ੈਕਟਰੀ ਦੇ ਕਾਮੇ ਲਾਭ ਸਿੰਘ ਨੇ ਮਾਮਲਾ ਲੇਬਰ ਕੋਰਟ 'ਚ ਚੁੱਕਿਆ। 17 ਸਾਲ ਕੇਸ ਚੱਲਣ ਬਾਅਦ ਰਾਣਾ ਗੁਰਜੀਤ ਦੇ ਭਤੀਜੇ ਰਾਣਾ ਪ੍ਰਭਦੀਪ ਨੂੰ ਅਦਾਲਤ 'ਚ ਪੇਸ਼ ਨਾ ਹੋਣ 'ਤੇ ਅਦਾਲਤ ਨੇ ਭਗੌੜਾ ਕਰਾਰ ਦਿੱਤਾ।

ਦੱਸਿਆ ਜਾਂਦਾ ਹੈ ਕਿ ਰਾਣਾ ਪ੍ਰਬਦੀਪ ਦੇ ਸਕੇ ਭਰਾ ਰਾਣਾ ਹਰਦੀਪ ਨੂੰ ਵੀ ਪਿਛਲੇ ਮਹੀਨੇ ਦੌਰਾਨ ਇੱਕ ਧੋਖਾਧੜੀ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।ਇਸ ਤੋਂ ਪਹਿਲਾਂ ਰਾਣਾ ਗੁਰਜੀਤ ਨੂੰ ਵੀ ਨਾਜਾਇਜ਼ ਰੇਤ ਖਣਨ ਵਿੱਚ ਕਥਿਤ ਸ਼ਮੂਲੀਅਤ ਹੋਣ ਕਰੇ ਆਪਣਾ ਬਿਜਲੀ ਮੰਤਰੀ ਦਾ ਅਹੁਦਾ ਤਿਆਗਣਾ ਪਿਆ ਸੀ।

-PTCNews

Related Post