ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦਾ ਹੋਇਆ ਦਿਹਾਂਤ, PM ਮੋਦੀ ਨੇ ਜਤਾਇਆ ਦੁੱਖ

By  Shanker Badra September 27th 2020 09:51 AM

ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦਾ ਹੋਇਆ ਦਿਹਾਂਤ, PM ਮੋਦੀ ਨੇ ਜਤਾਇਆ ਦੁੱਖ:ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਦਿੱਗਜ ਨੇਤਾ ਰਹੇ ਜਸਵੰਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ। ਜਸਵੰਤ ਸਿੰਘ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਰੱਖਿਆ ਮੰਤਰੀ ਰਹਿ ਚੁੱਕੇ ਹਨ।ਉਨ੍ਹਾਂ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਵੱਖ ਵੱਖ ਸਿਆਸੀ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦਾ ਹੋਇਆ ਦਿਹਾਂਤ, PM ਮੋਦੀ ਨੇ ਜਤਾਇਆ ਦੁੱਖ

ਪੀ.ਐੱਮ.ਨੇ ਕਿਹਾ ਕਿ ਉਹ ਭਾਜਪਾ ਦੇ ਹੰਢੇ ਹੋਏ ਆਗੂ ਸਨ ,ਜਿਹਨਾਂ ਨੇ ਪਹਿਲਾਂ ਇਕ ਫੌਜੀ ਵਜੋਂ ਤੇ ਫਿਰ ਸਿਆਸਤ ਵਿਚ ਦੇਸ਼ ਦੀ ਚੰਗੀ ਸੇਵਾ ਕੀਤੀ ਹੈ।ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਨੂੰ ਉਨ੍ਹਾਂ ਦੀ ਸਮਝਦਾਰੀ ਤੇ ਦੇਸ਼ ਦੀ ਸੇਵਾ ਲਈ ਯਾਦ ਕੀਤਾ ਜਾਵੇਗਾ। ਰਾਜਨਾਥ ਸਿੰਘ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ, 'ਭਾਜਪਾ ਦੇ ਦਿੱਗਜ ਨੇਤਾ ਅਤੇ ਸਾਬਕਾ ਮੰਤਰੀ ਜਸਵੰਤ ਸਿੰਘ ਜੀ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ।

ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦਾ ਹੋਇਆ ਦਿਹਾਂਤ, PM ਮੋਦੀ ਨੇ ਜਤਾਇਆ ਦੁੱਖ

ਦੱਸਣਯੋਗ ਹੈ ਕਿ ਜਸਵੰਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸਨ। ਉਹ  ਭਾਰਤੀ ਫੌਜ ਅਧਿਕਾਰੀ ਵੀ ਰਹੇ ਸਨ। ਉਨ੍ਹਾਂ ਨੇ ਲੰਮਾ ਸਮਾਂ ਅਟਲ ਬਿਹਾਰੀ ਵਾਜਪਾਈ ਦੇ ਮੰਤਰੀ ਮੰਡਲ ਵਿਚ ਸੇਵਾ ਨਿਭਾਈ। 1998 ਤੋਂ 2004 ਵਿਚਕਾਰ ਅਟਲ ਬਿਹਾਰੀ ਵਾਜਪਾਈ ਮੰਤਰੀ ਮੰਡਲ ਵਿਚ ਉਨ੍ਹਾਂ ਰੱਖਿਆ, ਵਿੱਤ ਅਤੇ ਵਿਦੇਸ਼ੀ ਮਾਮਲਿਆਂ ਦੇ ਜਿੰਮੇਵਾਰੀ ਨਿਭਾਈ ਸੀ।

ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦਾ ਹੋਇਆ ਦਿਹਾਂਤ, PM ਮੋਦੀ ਨੇ ਜਤਾਇਆ ਦੁੱਖ

ਜ਼ਿਕਰਯੋਗ ਹੈ ਕਿ ਜਸਵੰਤ ਸਿਘ ਭਾਜਪਾ ਦੀ ਟਿਕਟ 'ਤੇ ਪੰਜ ਵਾਰ ਰਾਜ ਸਭਾ ਵਿਚ ਗਏ ਸਨ। ਇਹ ਵੀ ਜਾਂਦਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਟਿਕਟ ਨਾ ਮਿਲਣ 'ਤੇ ਜਸਵੰਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।

-PTCNews

Related Post