ਡੈਨਫੋਰਥ ਹਮਲੇ ਦੇ ਦੋਸ਼ੀ ਦੀ ਹੋਈ ਪਹਿਚਾਣ, ਹਿੰਸਾ ਤੋਂ ਬਾਅਦ ਕੀਤਾ ਆਤਮਦਾਹ : ਪੁਲਿਸ ਸ੍ਰੋਤ

By  Joshi July 26th 2018 08:47 AM

ਡੈਨਫੋਰਥ ਹਮਲੇ ਦੇ ਦੋਸ਼ੀ ਦੀ ਹੋਈ ਪਹਿਚਾਣ, ਹਿੰਸਾ ਤੋਂ ਬਾਅਦ ਕੀਤਾ ਆਤਮਦਾਹ : ਪੁਲਿਸ ਸ੍ਰੋਤ

ਟੋਰਾਂਟੋ ਡੈਨਫੋਰਥ ਹਮਲੇ ‘ਚ ਮੁੱਖ ਦੋਸ਼ੀ ਦੀ ਪਹਿਚਾਣ 29 ਸਾਲਾ ਫੈਜ਼ਲ ਹੁਸੈਨ ਵੱਲੋਂ ਹੋਈ ਹੈ। ਇਸ ਹਮਲੇ ‘ਚ ੨ ਲੋਕਾਂ ਦੀ ਮੌਤ ਹੋ ਗਈ, ਜਦਕਿ 13 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।

ਪੁਲਿਸ ਸੂਤਰਾਂ ਮੁਤਾਬਕ, ਟੋਰਾਂਟੋ ਵਿਚ ਡੈਨਫੋਰਥ ਐਵੇਨਿਊ ‘ਤੇ ਐਤਵਾਰ ਨੂੰ ਵਾਪਰੇ ਹਿੰਸਕ ਹਮਲੇ ‘ਚ ਘਟਨਾ ਦੇ ਮੁੱਖ ਦੋਸ਼ੀ ਫੈਜ਼ਲ ਹੁਸੈਨ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਦਾਹ ਕਰ ਲਿਆ ਸੀ।

ਓਨਟਾਰੀਓ ਦੇ ਪੁਲੀਸ ਵਾਚਡੌਗ ਅਨੁਸਾਰ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸ.ਆਈ.ਯੂ.) ਮੁਤਾਬਕ, ਘਟਨਾ ਸਥਾਨ ‘ਤੇ ਹੀ ਉਸ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮਦਾਹ ਕੀਤਾ ਗਿਆ ਸੀ।

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਹੁਸੈਨ ਡੇਨਫੌਰਥ ਐਵੇਨਿਊ ਤੋਂ ਲਗਭਗ 100 ਮੀਟਰ ਦੀ ਦੂਰੀ ‘ਤੇ ਮ੍ਰਿਤਕ ਪਾਇਆ ਗਿਆ ਸੀ।

ਇਸ ਦੌਰਾਨ, ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਮਿਲੀ ਹੈ ਕਿ ਜਾਂਚਕਰਤਾਵਾਂ ਨੇ ਥੋਰਨਕਲਿਫ਼ ਪਾਰਕ ਦੇ ਇਲਾਕੇ ਵਿੱਚ ਹੁਸੈਨ ਦੇ ਅਪਾਰਟਮੈਂਟ ਦੀ ਭਾਲ ਕਰਦੇ ਸਮੇਂ ਇੱਕ ਤੇਜ਼ ਮਾਰੂ ਸਮਰੱਥਾ ਵਾਲੀ ਮੈਗਜ਼ੀਨ ਅਤੇ ਅਤੇ ਵੱਡੀ ਗਿਣਤੀ ਵਿੱਚ ਗੋਲਾ ਬਾਰੂਦ ਪਾਇਆ ਸੀ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਸੈਨ ਕਿਸੇ ਗੈਂਗ ਦਾ ਮੈਂਬਰ ਨਹੀਂ ਸੀ।

—PTC News

Related Post