ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਪਰਿਵਾਰ ਉੱਤੇ ਗੁਰਦੁਆਰੇ ਦੀ ਜਗ੍ਹਾ 'ਤੇ ਕਬਜ਼ੇ ਦੇ ਲੱਗੇ ਇਲਜ਼ਾਮ

By  Jasmeet Singh May 8th 2022 03:20 PM

ਅੰਮ੍ਰਿਤਸਰ, 8 ਮਈ: ਪੁਰਾਤਨ ਗੁਰਦੁਆਰਾ ਸਾਹਿਬ ਬਾਬਾ ਸੁੱਲਾ ਜੀ ਸ਼ਹੀਦ ਦੀ ਜ਼ਮੀਨ ਉੱਤੇ ਇੱਕ ਪਰਿਵਾਰ 'ਤੇ ਕਬਜ਼ੇ ਦੇ ਆਰੋਪ ਲੱਗੇ ਹਨ। ਇਸ ਗੁਰਦੁਆਰੇ ਦੀ ਕਾਰ ਸੇਵਾ ਭੂਰੀ ਵਾਲੇ ਸੰਤਾਂ ਅਤੇ ਪਿੰਡ ਵਾਸੀਆਂ ਦੇ ਅਧੀਨ ਹੈ। ਪਰ ਅੱਜ ਗੁਰਦੁਆਰੇ ਦੇ ਸੇਵਾਦਾਰਾਂ ਵੱਲੋਂ ਇੱਕ ਪਰਿਵਾਰ 'ਤੇ ਧੱਕੇਸ਼ਾਹੀ ਦੇ ਆਰੋਪ ਲੱਗੇ ਹਨ।

ਇਹ ਵੀ ਪੜ੍ਹੋ: ਆਪਣੀ ਲਾਹੇਵੰਦ ਗੁਣਵੱਤਾ ਕਰ ਕੇ ਹੁਣ ਅਮੀਰਾਂ ਦੇ ਘਰ ਦਾ ਸ਼ਿੰਗਾਰ ਬਣ ਰਹੇ ਮਿੱਟੀ ਦੇ ਭਾਂਡੇ

ਜਿਸਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ ਦੇ ਸਮਰਥਕਾਂ ਵੀ ਗੁਰਦੁਆਰੇ ਦੇ ਹੱਕ 'ਚ ਨਿੱਤਰੇ ਨੇ ਤੇ ਕਿਸਾਨ ਜਥੇਬੰਦੀਆਂ ਨੇ ਧੱਕੇਸ਼ਾਹੀ ਦੇ ਖ਼ਿਲਾਫ਼ ਪਰਿਵਾਰ ਅਤੇ ਪ੍ਰਸ਼ਾਸਨ ਦੋਵਾਂ ਨੂੰ ਹੀ ਚੇਤਾਵਨੀ ਦੇ ਛੱਡੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਾਤ ਅਧੀਨ ਗੁਰਦੁਆਰੇ ਦੀ ਜ਼ਮੀਨ ਉੱਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।

ਦੂਜੇ ਪਾਸੇ ਦੂਜੀ ਧਿਰ ਵੱਲੋਂ ਆਪਣੇ ਉੱਤੇ ਲੱਗੇ ਆਰੋਪਾਂ ਨੂੰ ਬੇਬੁਨਿਆਦੀ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਦੀ ਉਨ੍ਹਾਂ ਦੇ ਦਾਦੇ ਪੜਦਾਦਿਆਂ ਵੱਲੋਂ ਉਸ ਵੇਲੇ ਅਦਲਾ ਬਦਲੀ ਕੀਤੀ ਗਈ ਸੀ। ਉਨ੍ਹਾਂ ਵੀ ਆਰੋਪ ਲਾਇਆ ਕਿ ਗੁਰਦੁਆਰੇ ਦੇ ਸੇਵਾਦਾਰਾਂ ਵੱਲੋਂ ਆਪਣੇ ਸਵਾਰਥ ਲਈ ਸਾਡੀ ਜਗ੍ਹਾ 'ਤੇ ਮੱਲੀ ਜਾ ਰਹੀ ਹੈ, ਹਾਲਾਂਕਿ ਪਰਿਵਾਰ ਕੋਲ ਜ਼ਮੀਨ ਦੀ ਰਜਿਸਟਰੀ ਹੈ ਪਰ ਉਸ ਜਗ੍ਹਾ ਦਾ ਇੰਤਕਾਲ ਨਹੀਂ ਹੈ।

ਇਹ ਵੀ ਪੜ੍ਹੋ: ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਮੀਤ ਹੇਅਰ ਦੇ ਘਰ ਦੇ ਬਾਹਰ ਲਗਾਇਆ ਧਰਨਾ

ਮਾਮਲੇ ਨੂੰ ਮੁਖ ਰੱਖਦਿਆਂ ਇਲਾਕੇ ਦੇ ਥਾਣੇ 'ਚ ਇਸਦੀ ਸ਼ਿਕਾਇਤ ਦਰਜ ਕਰ ਦਿੱਤੀ ਗਈ ਹੈ ਅਤੇ ਹੁਣ ਪੁਲਿਸ ਦੀ ਤਫਤੀਸ਼ ਅਤੇ ਕੋਰਟ ਦੀ ਕਾਰਵਾਈ ਤੋਂ ਬਾਅਦ ਹੀ ਮਾਮਲੇ ਦਾ ਹੱਲ ਹੋਣਾ ਲਾਜ਼ਮੀ ਹੈ।

-PTC News

Related Post