CIA ਸਟਾਫ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਣੇ 4 ਨੂੰ ਦਬੋਚਿਆ

By  Jashan A August 21st 2019 03:01 PM

CIA ਸਟਾਫ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਣੇ 4 ਨੂੰ ਦਬੋਚਿਆ,ਫਰੀਦਕੋਟ: ਫਰੀਦਕੋਟ ਸੀ.ਆਈ.ਏ. ਸਟਾਫ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ,ਜਦੋਂ ਅੱਜ ਉਹਨਾਂ ਨੇ ਹਥਿਆਰਾਂ ਸਣੇ 4 ਬਦਮਾਸ਼ ਗ੍ਰਿਫਤਾਰ ਕੀਤੇ। ਪੁਲਿਸ ਨੇ ਉਕਤ ਬਦਮਾਸ਼ਾਂ ਤੋਂ 3 ਰਿਵਾਲਵਰ ਅਤੇ 31 ਜਿੰਦਾ ਕਾਰਤੂਸ ਬਰਾਮਦ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ।

faridkotਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ 1 ਬਦਮਾਸ਼ ਭੱਜਣ 'ਚ ਕਾਮਯਾਬ ਰਿਹਾ। ਮਿਲੀ ਜਾਣਕਾਰੀ ਮੁਤਾਬਕ ਉਕਤ ਬਦਮਾਸ਼ ਕੁਝ ਦਿਨ ਪਹਿਲਾਂ ਹੀ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆਏ ਸਨ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ।

ਹੋਰ ਪੜ੍ਹੋ: ਰਾਜਪੁਰਾ: ਪੁਲਿਸ ਨੇ ਛਾਪੇਮਾਰੀ ਦੌਰਾਨ ਨਕਲੀ ਪਨੀਰ,ਘਿਓ ਸਮੇਤ ਹੋਰ ਵੱਡੀ ਖੇਪ ਕੀਤੀ ਬਰਾਮਦ (ਤਸਵੀਰਾਂ)

faridkotਫਿਲਹਾਲ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

-PTC News

Related Post