ਫਰੀਦਕੋਟ 'ਚ ਜਿੰਮ ਨੂੰ ਲੱਗੀ ਭਿਆਨਕ ਅੱਗ, ਮਚੀ ਹਫੜਾ ਦਫੜੀ

By  Jashan A May 31st 2019 11:44 AM -- Updated: May 31st 2019 11:45 AM

ਫਰੀਦਕੋਟ 'ਚ ਜਿੰਮ ਨੂੰ ਲੱਗੀ ਭਿਆਨਕ ਅੱਗ, ਮਚੀ ਹਫੜਾ ਦਫੜੀ,ਫਰੀਦਕੋਟ: ਫਰੀਦਕੋਟ ਵਿਖੇ ਮੇਨ ਬਾਜ਼ਾਰ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਮੇਨ ਬਾਜ਼ਾਰ 'ਚ ਸਥਿਤ ਰੂਬੀ ਜਿੰਮ 'ਚ ਭਿਆਨਕ ਅੱਗ ਲੱਗ ਗਈ।

fdk ਫਰੀਦਕੋਟ 'ਚ ਜਿੰਮ ਨੂੰ ਲੱਗੀ ਭਿਆਨਕ ਅੱਗ, ਮਚੀ ਹਫੜਾ ਦਫੜੀ

ਜਿਸ ਤੋਂ ਬਾਅਦ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਮਾਲੀ ਨੁਕਸਾਨ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

ਹੋਰ ਪੜ੍ਹੋ:ਲੁਧਿਆਣਾ : ਚੋਣ ਹਾਰਨ ਤੋਂ ਬਾਅਦ ਵੀ ਟੀਟੂ ਬਾਣੀਏ ਨੇ ਵੰਡੇ ਲੱਡੂ, ਜਾਣੋ ਵਜ੍ਹਾ

fdk ਫਰੀਦਕੋਟ 'ਚ ਜਿੰਮ ਨੂੰ ਲੱਗੀ ਭਿਆਨਕ ਅੱਗ, ਮਚੀ ਹਫੜਾ ਦਫੜੀ

ਇਸ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਉਥੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

Related Post