ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਮਾਮਲਾ, ਪੁਲਿਸ ਨੇ ਅੰਮ੍ਰਿਤਸਰ ਤੋਂ ਸਵਰਨਦੀਪ ਸਿੰਘ ਨੂੰ ਕੀਤਾ ਗ੍ਰਿਫਤਾਰ
Kabaddi Player Sandeep Nangal Murder Case: ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਵਰਨਦੀਪ ਸਿੰਘ ਵਾਸੀ ਪ੍ਰੀਤਮ ਐਨਕਲੇਵ, ਗੋਲਡਨ ਗੇਟ, ਅੰਮ੍ਰਿਤਸਰ ਵਜੋਂ ਹੋਈ ਹੈ। ਸੰਦੀਪ ਦੇ ਕਤਲ ਤੋਂ ਬਾਅਦ ਮੁਲਜ਼ਮ ਫਰਾਰ ਸੀ।
ਦੱਸ ਦਈਏ ਕਿ ਕਤਲ ਦੇ ਛੇ ਮਹੀਨੇ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਉਕਤ ਮੁਲਜ਼ਮ ਨੂੰ ਗੋਵਿੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਦਿਖਾਈ ਗਈ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਦੀ ਪਿਛਲੇ ਸਾਲ 14 ਮਾਰਚ ਨੂੰ ਜਲੰਧਰ ਦੇ ਨਕੋਦਰ ਨੇੜੇ ਪਿੰਡ ਮੱਲੀਆਂ ਵਿਖੇ ਪੰਜ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਵਾਲੇ ਦਿਨ ਸੰਦੀਪ ਪਿੰਡ 'ਚ ਚੱਲ ਰਹੇ ਟੂਰਨਾਮੈਂਟ 'ਚ ਪਹੁੰਚਿਆ ਸੀ। ਸ਼ਾਮ ਕਰੀਬ 6 ਵਜੇ ਹਮਲਾਵਰ ਚਿੱਟੇ ਰੰਗ ਦੀ ਕਾਰ ਵਿੱਚ ਆਏ ਅਤੇ ਕਰੀਬ 20 ਰਾਉਂਡ ਫਾਇਰਿੰਗ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ: Ravneet Bittu and Raja Warring Hug: ਲੁਧਿਆਣਾ ਵਿੱਚ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਪਾਈ ਜੱਫੀ, ਦੇਖੋ ਵੀਡੀਓ
- PTC NEWS