ਫਰੀਦਕੋਟ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ , ਇੱਕ ਘਰ ਦੇ ਵਿਹੜੇ 'ਚ ਦੱਬੀਆਂ 20000 ਨਸ਼ੀਲੀ ਗੋਲੀਆਂ ਕੀਤੀਆਂ ਬਰਾਮਦ

By  Jashan A October 22nd 2019 08:07 PM

ਫਰੀਦਕੋਟ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ , ਇੱਕ ਘਰ ਦੇ ਵਿਹੜੇ 'ਚ ਦੱਬੀਆਂ 20000 ਨਸ਼ੀਲੀ ਗੋਲੀਆਂ ਕੀਤੀਆਂ ਬਰਾਮਦ,ਫਰੀਦਕੋਟ: ਫਰੀਦਕੋਟ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਵੱਲੋਂ ਗੁਪਤ ਸੂਚਨਾਂ ਦੇ ਅਧਾਰ 'ਤੇ ਜਾਣਕਾਰੀ ਦੇ ਚਲਦੇ ਪਿੰਡ ਢੁੱਡੀ 'ਚ ਰੇਡ ਕਰ ਇੱਕ ਔਰਤ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀ ਗੋਲੀਆਂ ਦੇ ਨਾਲ ਗਿਰਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਔਰਤ ਨੇ ਇਹ ਗੋਲੀਆਂ ਇੱਕ ਗੱਟੇ ਵਿੱਚ ਪਾ ਕੇ ਘਰ ਦੇ ਵਿਹੜੇ ਹੇਠਾਂ ਦੱਬੀਆਂ ਹੋਈਆਂ ਸਨ।

Drugਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਔਰਤ ਅਤੇ ਉਸਦਾ ਲੜਕਾ ਦੋਨ੍ਹੋਂ ਨਸ਼ੀਲੀ ਗੋਲਿਆ ਵੇਚਣ ਦਾ ਧੰਦਾ ਕਰਦੇ ਸਨ। ਪੁਲਿਸ ਨੇ ਔਰਤ ਨੂੰ ਗਿਰਫਤਾਰ ਕਰ ਲਿਆ ਜਦੋਂ ਕਿ ਉਸ ਦਾ ਲੜਕਾ ਘਰੋਂ ਫ਼ਰਾਰ ਹੋ ਗਿਆ।

ਹੋਰ ਪੜ੍ਹੋ: ਚੋਣ ਜ਼ਾਬਤਾ ਲਾਗੂੂ ਹੋਣ ਉਪਰੰਤ 283 ਕਰੋੜ ਦੀ ਨਕਦੀ ਅਤੇ ਵਸਤਾਂ ਜ਼ਬਤ

ਇਸ ਸੰਬੰਧਿਤ ਜਾਣਕਾਰੀ ਦਿੰਦੇ ਡੀ.ਐੱਸ.ਪੀ ਫਰੀਦਕੋਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਢੁੱਡੀ ਨਿਵਾਸੀ ਇੱਕ ਔਰਤ ਅਤੇ ਉਸਦਾ ਲੜਕਾ ਨਸ਼ੀਲੀ ਗੋਲੀਆਂ ਘਰ ਵਿੱਚ ਰੱਖ ਕੇ ਵੇਚਦੇ ਆ ਰਹੇ ਹਨ।

Drugਉਨ੍ਹਾਂ ਨੇ ਦੱਸਿਆ ਕਿ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਰਾਜ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਜਦੋਂ ਸਿਕੰਦਰ ਸਿੰਘ ਵਾਸੀ ਪਿੰਡ ਢੁੱਡੀ ਦੇ ਘਰ ਰੇਡ ਮਾਰੀ ਗਈ ਤਾਂ ਸਿਕੰਦਰ ਸਿੰਘ ਪੁਲਿਸ ਨੂੰ ਵੇਖਦੇ ਹੀ ਫਰਾਰ ਹੋ ਗਿਆ, ਜਦੋਂ ਕਿ ਉਸ ਦੀ ਮਾਂ ਮੁਖਤਿਆਰ ਕੌਰ ਦੀ ਸ਼ਨਾਖਤ 'ਤੇ ਘਰ ਵਿੱਚ 2000 ਨਸ਼ੀਲੀ ਗੋਲੀਆਂ ਬਰਾਮਦ ਕਰ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।

-PTC News

 

Related Post