ਫ਼ਰੀਦਕੋਟ : ਪਿੰਡ ਪੰਜਗਰਾਂਈ 'ਚ ਲੱਗੀਆਂ ਪੁਰਾਤਨ ਤੀਆਂ, ਮੁਟਿਆਰਾਂ ਨੇ ਪਾਇਆ ਗਿੱਧਾ , ਝੂਟੀਆਂ ਪੀਘਾਂ

By  Shanker Badra August 5th 2021 02:25 PM

ਫ਼ਰੀਦਕੋਟ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਪੰਜਗਰਾਂਈ ਵਿੱਚ ਤੀਆਂ ਦਾ ਮੇਲਾ ਮਨਾਇਆ ਗਿਆ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਦੀਆਂ ਹਰ ਵਰਗ ਦੀਆਂ ਔਰਤਾਂ ਨੇ ਹਿੱਸਾ ਲਿਆ ਅਤੇ ਨੱਚ ਟੱਪ ਕੇ ਤੇ ਪੀਘਾਂ ਝੂਟ ਕੇ ਤੀਆਂ ਦਾ ਆਨੰਦ ਮਾਣਿਆਂ। ਇਸ ਮੌਕੇ ਗੱਲਬਾਤ ਕਰਦਿਆਂ ਇਸ ਪੂਰੇ ਮੇਲੇ ਦੀ ਪ੍ਰਬੰਧਕ ਬੀਬੀ ਅਮਰਜੀਤ ਕੌਰ ਪੰਜਗਰਾਂਈ ਨੇ ਕਿਹਾ ਕਿ ਪਿੰਡ ਪੰਜਗਰਾਂਈ ਵਿਚ ਹਰ ਸਾਲ ਦੀ ਤਰ੍ਹਾਂ ਹੀ ਅੱਜ ਵੀ ਤੀਆਂ ਦਾ ਮੇਲਾ ਮਨਾਇਆ ਗਿਆ।

ਫ਼ਰੀਦਕੋਟ : ਪਿੰਡ ਪੰਜਗਰਾਂਈ 'ਚ ਲੱਗੀਆਂ ਪੁਰਾਤਨ ਤੀਆਂ, ਮੁਟਿਆਰਾਂ ਨੇ ਪਾਇਆ ਗਿੱਧਾ , ਝੂਟੀਆਂ ਪੀਘਾਂ

ਜਿਸ ਵਿਚ ਪਿੰਡ ਦੀਆਂ ਹਰ ਵਰਗ ਦੀਆਂ ਔਰਤਾਂ ਨੇ ਹਿੱਸਾ ਲਿਆ ਅਤੇ ਆਪੋ- ਆਪਣੇ ਦਿਲਾਂ ਦੇ ਵਲਵਲੇ ਆਪਣੀਆਂ ਸਾਥਣਾਂ ਨਾਲ ਸਾਂਝੇ ਕੀਤੇ ਹਨ।ਉਨ੍ਹਾਂ ਕਿਹਾ ਕਿ ਇਹ ਤੀਆਂ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਅਤੇ ਇਥੇ ਸੌਣ ਮਹੀਨੇ ਦੀ ਤੀਜ ਵਾਲੇ ਦਿਨ ਤੀਆਂ ਦੀ ਸ਼ੁਰੂਆਤ ਹੁੰਦੀ ਹੈ ਅਤੇ ਪੰਦਰਵੇਂ ਦਿਨ ਤੀਆਂ ਸਮਾਪਤ ਹੁੰਦੀਆਂ ਹਨ।

ਫ਼ਰੀਦਕੋਟ : ਪਿੰਡ ਪੰਜਗਰਾਂਈ 'ਚ ਲੱਗੀਆਂ ਪੁਰਾਤਨ ਤੀਆਂ, ਮੁਟਿਆਰਾਂ ਨੇ ਪਾਇਆ ਗਿੱਧਾ , ਝੂਟੀਆਂ ਪੀਘਾਂ

ਉਹਨਾਂ ਕਿਹਾ ਕਿ ਪਿੰਡ ਵਿਚ ਜਦੋਂ ਇਸ ਸਥਾਨ 'ਤੇ ਤੀਆਂ ਲੱਗਦੀਆਂ ਹਨ ਤਾਂ ਪਿੰਡ ਦਾ ਕੋਈ ਵੀ ਮਰਦ ਓਨੇ ਦਿਨ ਇਧਰੋਂ ਨਹੀਂ ਲੰਘਦਾ ,ਜੋ ਪਿੰਡ ਦੇ ਲੋਕਾਂ ਦੀ ਸਿਆਣਪ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਹਨਾਂ ਦੱਸਿਆ ਕਿ ਅੱਜ ਵੀ ਜੋ ਪਤਵੰਦੇ ਪੁਰਸ਼ ਇਥੇ ਆਏ ਹਨ, ਉਹ ਪ੍ਰਬੰਧਕਾਂ ਦੇ ਬੁਲਾਵੇ 'ਤੇ ਆਪਣੇ ਪਰਿਵਾਰਾਂ ਸਮੇਤ ਆਏ ਹਨ। ਉਹਨਾਂ ਕਿਹਾ ਕਿ ਪਿੰਡ ਨੇ ਆਪਣੇ ਪੁਰਾਤਨ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ। ਇਸੇ ਲਈ ਹਰ ਸਾਲ ਇਥੇ ਬਿਨਾਂ ਕਿਸੇ ਮਿਉਜ਼ਿਕ ਤੋਂ ਸਿਰਫ਼ ਪੰਜਾਬੀ ਰਿਵਾਇਤੀ ਬੋਲੀਆਂ ਅਤੇ ਗਿੱਧਾ ਪਾ ਕੇ ਤੀਆਂ ਮਨਾਈਆਂ ਜਾਂਦੀਆਂ ਹਨ।

ਫ਼ਰੀਦਕੋਟ : ਪਿੰਡ ਪੰਜਗਰਾਂਈ 'ਚ ਲੱਗੀਆਂ ਪੁਰਾਤਨ ਤੀਆਂ, ਮੁਟਿਆਰਾਂ ਨੇ ਪਾਇਆ ਗਿੱਧਾ , ਝੂਟੀਆਂ ਪੀਘਾਂ

ਇਸ ਮੌਕੇ ਗੱਲਬਾਤ ਕਰਦਿਆਂ ਤੀਆਂ ਵਿਚ ਆਈਆਂ ਮੁਟਿਆਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਪੇਕੇ ਪਿੰਡ ਵਿਚ ਜਾ ਕੇ ਤੀਆਂ ਮਨਾਉਣ ਦੀ ਬਿਜਾਏ ਆਪਣੇ ਸਹੁਰੇ ਪਿੰਡ ਰਹਿ ਕੇ ਹੀ ਤੀਆਂ ਮਨਾਉਂਦੀਆਂ ਹਨ ਕਿਉਕਿ ਉਹਨਾਂ ਨੂੰ ਇਥੇ ਆਪਣੇ ਪੇਕਿਆਂ ਵਰਗਾਂ ਹੀ ਪਿਆਰ ਮਿਲਦਾ। ਉਹਨਾਂ ਕਿਹਾ ਕਿ ਇਥੇ ਹਰ ਸਾਲ ਬਹੁਤ ਵਧੀਆਂ ਢੰਗ ਨਾਲ ਤੀਆਂ ਮਨਾਈਆ ਜਾਂਦੀਆ ਹਨ।

ਫ਼ਰੀਦਕੋਟ : ਪਿੰਡ ਪੰਜਗਰਾਂਈ 'ਚ ਲੱਗੀਆਂ ਪੁਰਾਤਨ ਤੀਆਂ, ਮੁਟਿਆਰਾਂ ਨੇ ਪਾਇਆ ਗਿੱਧਾ , ਝੂਟੀਆਂ ਪੀਘਾਂ

ਇਸ ਮੌਕੇ ਗੱਲਬਾਤ ਕਰਦਿਆਂ ਤੀਆਂ ਦੇ ਮੇਲੇ ਵਿਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਪਿੰਡ ਪੰਜਗਰਾਂਈ ਵਿਚ ਲੜਕੀਆਂ ਦਾ ਉਤਸ਼ਾਹ ਵਧਾਉਣ ਅਤੇ ਉਹਨਾਂ ਨੂੰ ਬਣਦਾ ਸਤਿਕਾਰ ਦੇਣ ਲਈ ਹਰ ਸਾਲ ਬੀਬੀ ਅਮਰਜੀਤ ਕੌਰ ਵੱਲੋਂ ਇਕ ਵੱਡਾ ਉਪਰਾਲਾ ਕਰ ਤੀਆਂ ਦਾ ਮੇਲਾ ਮਨਾਇਆ ਜਾਂਦਾ ਹੈ। ਅੱਜ ਵੀ ਮੇਲੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਹਿੱਸਾ ਲਿਆ । ਉਹਨਾਂ ਪਿੰਡ ਦੀਆ ਔਰਤਾਂ ਅਤੇ ਬੱਚੀਆ ਨੂੰ ਤੀਆ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ।

-PTCNews

Related Post