ਪੰਜਾਬ 'ਚ ਰਾਹੁਲ ਗਾਂਧੀ ਦੀਆਂ ਟਰੈਕਟਰ ਰੈਲੀਆਂ ਲਈ ਨਵੀਆਂ ਤਾਰੀਕਾਂ ਦਾ ਐਲਾਨ ,ਪੜ੍ਹੋ ਪੂਰੀ ਖ਼ਬਰ

By  Shanker Badra October 2nd 2020 12:37 PM

ਪੰਜਾਬ 'ਚ ਰਾਹੁਲ ਗਾਂਧੀ ਦੀਆਂ ਟਰੈਕਟਰ ਰੈਲੀਆਂ ਲਈ ਨਵੀਆਂ ਤਾਰੀਕਾਂ ਦਾ ਐਲਾਨ ,ਪੜ੍ਹੋ ਪੂਰੀ ਖ਼ਬਰ:ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਹਫ਼ਤੇ ਪੰਜਾਬ ਆ ਰਹੇ ਹਨ। ਪੰਜਾਬ 'ਚ ਕਾਂਗਰਸ ਵਲੋਂ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਦਾ ਪ੍ਰੋਗਰਾਮ ਇਕ ਵਾਰ ਫਿਰ ਬਦਲ ਗਿਆ ਹੈ। ਹੁਣ ਰਾਹੁਲ ਗਾਂਧੀ ਵੱਲੋਂ 4,5 ਅਤੇ 6 ਅਕਤੂਬਰ ਨੂੰ ਪੰਜਾਬ ਵਿਚ ਟਰੈਕਟਰ ਰੈਲੀ ਕੱਢੀ ਜਾਵੇਗੀ।

ਪੰਜਾਬ 'ਚਰਾਹੁਲ ਗਾਂਧੀ ਦੀਆਂ ਟਰੈਕਟਰ ਰੈਲੀਆਂ ਲਈ ਨਵੀਆਂ ਤਾਰੀਕਾਂ ਦਾ ਐਲਾਨ ,ਪੜ੍ਹੋ ਪੂਰੀ ਖ਼ਬਰ

ਕਾਂਗਰਸ ਵੱਲ਼ੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਅਤੇ ਹੋਰ ਕਾਂਗਰਸ ਆਗੂਆਂ ਦੇ ਨਾਲ ਰਾਹੁਲ ਗਾਂਧੀ ਇਹ ਟਰੈਕਟਰ ਰੈਲੀਆਂ ਕਰਨਗੇ। ਇਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਹੋਣਗੇ।

ਪੰਜਾਬ 'ਚਰਾਹੁਲ ਗਾਂਧੀ ਦੀਆਂ ਟਰੈਕਟਰ ਰੈਲੀਆਂ ਲਈ ਨਵੀਆਂ ਤਾਰੀਕਾਂ ਦਾ ਐਲਾਨ ,ਪੜ੍ਹੋ ਪੂਰੀ ਖ਼ਬਰ

ਪਹਿਲੇ ਦਿਨ 3 ਅਕਤੂਬਰ ਨੂੰ ਜ਼ਿਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬੱਧਨੀ ਕਲਾਂ ਤੋਂ ਸ਼ੁਰੂ ਹੋ ਕੇ ਇਹ ਰੈਲੀ ਲੋਪੋ ਹੁੰਦੀ ਹੋਈ ਜਗਰਾਓ, ਚਕਰ, ਲੱਖਾ, ਮਾਣੂਕੇ ਹੁੰਦੀ ਹੋਈ 22 ਕਿਲੋਮੀਟਰ ਸਫਰ ਤੈਅ ਕਰ ਕੇ ਰਾਏਕੋਟ ਵਿਚ ਜੱਟਪੁਰਾ ਵਿਖੇ ਸਮਾਪਤ ਹੋਵੇਗੀ।ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਹੋਰ ਸੀਨੀਅਰ ਕਾਂਗਰਸੀ ਲੀਡਰ ਮੌਜੂਦ ਰਹਿਣਗੇ।

ਪੰਜਾਬ 'ਚਰਾਹੁਲ ਗਾਂਧੀ ਦੀਆਂ ਟਰੈਕਟਰ ਰੈਲੀਆਂ ਲਈ ਨਵੀਆਂ ਤਾਰੀਕਾਂ ਦਾ ਐਲਾਨ ,ਪੜ੍ਹੋ ਪੂਰੀ ਖ਼ਬਰ

ਦੂਜੇ ਦਿਨ 4 ਅਕਤੂਬਰ ਨੂੰ ਰੈਲੀ ਬਰਨਾਲਾ ਚੌਂਕ ਸੰਗਰੂਰ ਤੋਂ ਹੁੰਦੀ ਹੋਈ ਭਵਾਨੀਗੜ ਪੁੱਜੇਗੀ ,ਜਿਥੇ ਜਨਤਕ ਮੀਟਿੰਗ ਹੋਵੇਗੀ ਤੇ ਫਿਰ ਇਹ ਸਮਾਣਾ ਤੋਂ ਹੁੰਦੀ ਹੋਈ ਫਤਿਹਗੜ ਛੰਨਾ ਤੇ ਬਾਹਮਣਾ ਤੋਂ ਹੁੰਦੀ ਹੋਈ 20 ਕਿਲੋਮੀਟਰ ਸਫਰ ਤੈਅ ਕਰ ਕੇ ਸਮਾਣਾ ਦੀ ਅਨਾਜ ਮੰਡੀ ਵਿਚ ਇਕ ਰੈਲੀ ਨਾਲ ਸਮਾਪਤ ਹੋਵੇਗੀ। ਤੀਜੇ ਦਿਨ 5 ਅਕਤੂਬਰ ਨੂੰ ਇਹ ਦੁਧਣ ਸਾਧਾਂ ਜ਼ਿਲਾ ਪਟਿਆਲਾ ਵਿਚ ਰੈਲੀ ਤੋਂ ਸ਼ੁਰੂ ਹੋਵੇਗੀ ਅਤੇ 10 ਕਿਲੋਮੀਟਰ ਟਰੈਕਟਰਾਂ ਨਾਲ ਪਿਹੋਵਾ ਪਹੁੰਚੇਗੀ। ਇਥੋਂ ਰਾਹੁਲ ਗਾਂਧੀ ਦੇ ਹਰਿਆਣਾ ਦੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ।

-PTCNews

Related Post