ਮੋਦੀ ਸਰਕਾਰ ਨੇ ਵਾਪਸ ਲਏ ਤਿੰਨੋਂ ਖੇਤੀ ਕਾਨੂੰਨ , ਰਾਕੇਸ਼ ਟਿਕੈਤ ਨੇ ਕਿਹਾ- ਅੰਦੋਲਨ ਤੁਰੰਤ ਵਾਪਸ ਨਹੀਂ ਹੋਵੇਗਾ

By  Shanker Badra November 19th 2021 10:23 AM

ਨਵੀਂ ਦਿੱਲੀ : ਕੇਂਦਰ ਦੀ ਸੱਤਾਧਾਰੀ ਨਰਿੰਦਰ ਮੋਦੀ ਸਰਕਾਰ ਨੇ ਇਕ ਸਾਲ ਬਾਅਦ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਸ਼ੁੱਕਰਵਾਰ ਨੂੰ ਸਵੇਰੇ ਇਸ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੱਤਾ ਹੈ।

ਮੋਦੀ ਸਰਕਾਰ ਨੇ ਵਾਪਸ ਲਏ ਤਿੰਨੋਂ ਖੇਤੀ ਕਾਨੂੰਨ , ਰਾਕੇਸ਼ ਟਿਕੈਤ ਨੇ ਕਿਹਾ- ਅੰਦੋਲਨ ਤੁਰੰਤ ਵਾਪਸ ਨਹੀਂ ਹੋਵੇਗਾ

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਤੁਰੰਤ ਵਾਪਸ ਨਹੀਂ ਲਿਆ ਜਾਵੇਗਾ, ਅਸੀਂ ਉਸ ਦਿਨ ਦਾ ਇੰਤਜ਼ਾਰ ਕਰਾਂਗੇ ,ਜਦੋਂ ਸੰਸਦ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (MSP) ਦੇ ਨਾਲ-ਨਾਲ ਸਰਕਾਰ ਨੂੰ ਕਿਸਾਨਾਂ ਦੇ ਹੋਰ ਮੁੱਦਿਆਂ 'ਤੇ ਵੀ ਚਰਚਾ ਕਰਨੀ ਚਾਹੀਦੀ ਹੈ।

ਮੋਦੀ ਸਰਕਾਰ ਨੇ ਵਾਪਸ ਲਏ ਤਿੰਨੋਂ ਖੇਤੀ ਕਾਨੂੰਨ , ਰਾਕੇਸ਼ ਟਿਕੈਤ ਨੇ ਕਿਹਾ- ਅੰਦੋਲਨ ਤੁਰੰਤ ਵਾਪਸ ਨਹੀਂ ਹੋਵੇਗਾ

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਜੈਅੰਤੀ 'ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ ਜਾਣਗੇ।

ਮੋਦੀ ਸਰਕਾਰ ਨੇ ਵਾਪਸ ਲਏ ਤਿੰਨੋਂ ਖੇਤੀ ਕਾਨੂੰਨ , ਰਾਕੇਸ਼ ਟਿਕੈਤ ਨੇ ਕਿਹਾ- ਅੰਦੋਲਨ ਤੁਰੰਤ ਵਾਪਸ ਨਹੀਂ ਹੋਵੇਗਾ

ਦੱਸਣਯੋਗ ਹੈ ਕਿ ਯੂਪੀ, ਹਰਿਆਣਾ ਅਤੇ ਪੰਜਾਬ ਸਮੇਤ ਕਈ ਰਾਜਾਂ ਦੇ ਕਿਸਾਨ ਦਿੱਲੀ-ਐਨਸੀਆਰ ਦੀਆਂ ਚਾਰ ਸਰਹੱਦਾਂ (ਸ਼ਾਹਜਹਾਨਪੁਰ, ਟਿੱਕਰੀ, ਸਿੰਘੂ ਅਤੇ ਗਾਜ਼ੀਪੁਰ) 'ਤੇ ਲਗਭਗ ਪਿਛਲੇ ਇੱਕ ਸਾਲ ਤੋਂ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨ ਪ੍ਰਦਰਸ਼ਨਕਾਰੀ 26 ਨਵੰਬਰ 2020 ਤੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ।

-PTCNews

Related Post