ਕਰਜ਼ਾ ਮੁਆਫੀ ਸੂਚੀ 'ਚ ਨਾਮ ਨਾਂ ਆਉਣ ਕਾਰਨ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ, ਪੀਤੀ ਜ਼ਹਿਰੀਲੀ ਦਵਾਈ

By  Joshi May 24th 2018 10:04 AM

ਕਰਜ਼ਾ ਮੁਆਫੀ ਸੂਚੀ 'ਚ ਨਾਮ ਨਾਂ ਆਉਣ ਕਾਰਨ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ, ਪੀਤੀ ਜ਼ਹਿਰੀਲੀ ਦਵਾਈ

ਸਬ ਡਵੀਜ਼ਨ ਮੋੜ ਮੰਡੀ ਦੇ ਪਿੰਡ ਰਾਜਗੜ੍ਹ 'ਚ ਇੱਕ ਕਿਸਾਨ ਨੇ ਘਰ 'ਚ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ।

farmer commits suicide punjab, drinks poisonਕਿਸਾਨ ਦੇ ਸਿਰ 'ਤੇ ਕਰੀਬ 8 ਲੱਖ ਰੁਪਏ ਦਾ ਕਰਜ਼ਾ ਸੀ, ਜਿਸਦੇ ਕਾਰਨ ਪਰੇਸ਼ਾਨ ਰਹਿੰਦਾ ਸੀ।

ਕਰੀਬ ਢਾਈ ਏਕੜ ਜ਼ਮੀਨ ਦੇ ਮਾਲਕ ਕਿਸਾਨ ਦਾ ਨਾਮ ਕਰਜ਼ਾ ਮੁਆਫੀ ਸੂਚੀ 'ਚ ਨਹੀਂ ਆਇਆ ਸੀ, ਜਿਸ ਕਾਰਨ ਉਹ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ।

farmer commits suicide punjab, drinks poisonਮ੍ਰਿਤਕ ਦੀ ਲਾਸ਼ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।

—PTC News

Related Post