‘ਮਿੱਟੀ ਦੇ ਪੁੱਤਾਂ ਦੇ ਸੰਮੇਲਨ’ ਤੋਂ ਵਾਪਸ ਪਰਤ ਰਿਹਾ ਸੀ ਕਿਸਾਨ, ਹਾਰਟ ਅਟੈਕ ਨਾਲ ਮੌਤ

By  Jagroop Kaur March 16th 2021 10:17 AM

ਤਲਵੰਡੀ ਸਾਬੋ 15 ਮਾਰਚ -ਪਿੰਡ ਜਗਾ ਰਾਮ ਤੀਰਥ ਵਿਖੇ ‘ ਮਿੱਟੀ ਦੇ ਪੁੱਤਾਂ ਦੇ ਸੰਮੇਲਨ ’ ਤੋਂ ਵਾਪਸ ਪਰਤ ਰਹੇ ਪਿੰਡ ਸੰਦੋਹਾ ਦੇ ਕਿਸਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ ਰਤਨ ਸਿੰਘ ਉਮਰ ਲੱਗਭਗ 45 ਸਾਲ ਪੁੱਤਰ ਜੰਗੀਰ ਸਿੰਘ ਵਾਸੀ ਸੰਦੋਹਾ ਜੋ ਕਿਸਾਨੀ ਅੰਦੋਲਨ ਦਾ ਸਰਗਰਮ ਵਰਕਰ ਸੀ ਅਤੇ ਦਿੱਲੀ ਕਿਸਾਨ ਅੰਦੋਲਨ ’ਚ ਕਰੀਬ 2 ਮਹੀਨੇ ਹਾਜ਼ਰੀ ਲਗਾ ਕੇ ਕੁੱਝ ਦਿਨ ਪਹਿਲਾਂ ਹੀ ਵਾਪਸ ਪਿੰਡ ਪਰਤਿਆ ਸੀ।ਦਿੱਲੀ ਮੋਰਚੇ ਤੋਂ 2 ਮਹੀਨਿਆਂ ਬਾਅਦ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਗਵਾਈ ਹੇਠ ਪਿੰਡ ਜਗਾ ਰਾਮ ਤੀਰਥ ਵਿਖੇ ‘ ਮਿੱਟੀ ਦੇ ਪੁੱਤਾਂ ਦੇ ਸੰਮੇਲਨ ’ ਵਿਚ ਹਿੱਸਾ ਲੈਣ ਲਈ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਕਿਸਾਨ ਰਤਨ ਸਿੰਘ ਕਿਸਾਨ ਮਹਾਂ ਪੰਚਾਇਤ ਹੋਣ ਤੋਂ ਬਾਅਦ ਕਿਸਾਨਾਂ ਨਾਲ ਵਾਪਸ ਪਿੰਡ ਆ ਰਿਹਾ ਸੀ,

Read More :ਗੰਭੀਰ ਬਿਮਾਰੀ ਦੇ ਚਲਦਿਆਂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

ਤਾਂ ਉਸ ਨੂੰ ਰਸਤੇ ਵਿਚ ਹੀ ਹਾਰਟ ਅਟੈਕ ਹੋ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਕਿਸਾਨ ਦੇ ਕਾਨੂੰਨੀ ਵਾਰਸ ਨਾ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਸੋਮਵਾਰ ਨੂੰ ਮਿ੍ਰਤਕ ਕਿਸਾਨ ਰਤਨ ਸਿੰਘ ਦੀ ਜੱਦੀ ਪਿੰਡ ਸੰਦੋਹਾ ਵਿਖੇ ਸੰਸਕਾਰ ਕਰ ਦਿੱਤਾ ਗਿਆ। Farmers' Protest Highlights: Sure We Will Get A Solution In Tomorrow's  Meeting, Says Agriculture Minister Narendra Singh Tomar

READ MORE : ਹਲਵਾਰਾ ਵਿਖੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਵਿੱਚ 14 ਸਿਰਕੱਢ ਕਵੀਆਂ ਨੇ ਲਿਆ ਭਾਗ 

ਉਧਰ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਸੁਰਜੀਤ ਸਿੰਘ ਸੰਦੋਹਾ, ਧਰਮਾ ਸਿੰਘ ਸਰਪੰਚ ਸੰਦੋਹਾ, ਪਿੰਡ ਵਾਸੀਆਂ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਰਤਨ ਸਿੰਘ ਵੀ ਚੱਲ ਰਹੇ ਕਿਸਾਨ ਅੰਦੋਲਨ ਦਾ ਸ਼ਹੀਦ ਹੈ। ਇਸ ਲਈ ਕਿਸਾਨ ਦੇ ਨਾਮ ’ਤੇ ਪਿੰਡ ਸੰਦੋਹਾ ਵਿਖੇ ਯਾਦਗਿਰੀ ਗੇਟ ਬਣਾਇਆ ਜਾਵੇ।

Click here to follow PTC News on Twitter.

Related Post