ਦਿੱਲੀ ਕਿਸਾਨ ਮੋਰਚੇ ਤੋਂ ਪਰਤੇ ਕਿਸਾਨ ਦੀ ਨਿਮੋਨੀਆ ਕਾਰਨ ਹੋਈ ਮੌਤ

By  Shanker Badra January 19th 2021 04:25 PM

ਨਿਹਾਲ ਸਿੰਘ ਵਾਲਾ: ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 55ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਦਿੱਲੀ ਬਾਰਡਰ 'ਤੇ ਜਾਰੀ ਕਿਸਾਨੀ ਅੰਦੋਲਨ ਦੇ ਚਲਦਿਆਂ ਕਈ ਕਿਸਾਨ ਅਪਣੀਆਂ ਜਾਨਾਂ ਗਵਾ ਚੁੱਕੇ ਹਨ।

ਪੜ੍ਹੋ ਹੋਰ ਖ਼ਬਰਾਂ : ਸੂਰਤ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਸੜਕ ਕਿਨਾਰੇ ਸੌਂ ਰਹੇ ਮਜ਼ਦੂਰਾਂ 'ਤੇ ਚੜ੍ਹਿਆ ਟਰੱਕ

ਦਿੱਲੀ ਕਿਸਾਨ ਮੋਰਚੇ ਤੋਂ ਪਰਤੇ ਕਿਸਾਨ ਦੀ ਨਿਮੋਨੀਆ ਕਾਰਨ ਹੋਈ ਮੌਤ

ਦਿੱਲੀ ਕਿਸਾਨ ਮੋਰਚੇ ਤੋਂ ਵਾਪਸ ਪਰਤੇ ਹਿੰਮਤਪੁਰਾ ਦੇ ਇੱਕ ਕਿਸਾਨ ਦੀ ਨਿਮੋਨੀਆ ਨਾਲ ਮੌਤ ਹੋ ਗਈ ਹੈ। ਦਰਸ਼ਨ ਸਿੰਘ ਪੁੱਤਰ ਬਾਬੂ ਸਿੰਘ ਜੋ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਵਿਚ ਸ਼ਾਮਲ ਹੋਇਆ ਸੀ ਅਤੇ ਵਾਪਸ ਆਉਣ 'ਤੇ ਉਸ ਨੂੰ ਨਿਮੋਨੀਆ ਹੋ ਗਿਆ, ਜਿਸ ਨੂੰ ਇਲਾਜ ਲਈ ਡੀ.ਐੱਮ.ਸੀ. ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ, ਜਿਸ ਦਾ ਅੱਜ ਪਿੰਡ ਹਿੰਮਤਪੁਰਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।

ਦਿੱਲੀ ਕਿਸਾਨ ਮੋਰਚੇ ਤੋਂ ਪਰਤੇ ਕਿਸਾਨ ਦੀ ਨਿਮੋਨੀਆ ਕਾਰਨ ਹੋਈ ਮੌਤ

ਇਸ ਤੋਂ ਪਹਿਲਾਂ ਅੱਜ ਸਵੇਰੇ ਸਿੰਘੂ ਬਾਰਡਰ 'ਤੇ ਕਿਸਾਨੀ ਸੰਘਰਸ਼ 'ਚ ਸ਼ਾਮਿਲ ਦਸੂਹਾ ਦੇ ਪਿੰਡ ਰੰਧਾਵਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਨਿਰਮਲ ਸਿੰਘ ਨਿੰਮਾ ਪੁੱਤਰ ਕਰਮ ਚੰਦ ਕੁਝ ਦਿਨ ਪਹਿਲਾਂ ਸਿੰਘੂ ਬਾਰਡਰ ਵਿਖੇ ਸੰਘਰਸ਼ 'ਚ ਸ਼ਾਮਿਲ ਹੋਣ ਲਈ ਗਿਆ ਸੀ। ਇਸ ਦੌਰਾਨ ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

Farmer from Himmatpura died after returning from Delhi Kisan Morcha ਦਿੱਲੀ ਕਿਸਾਨ ਮੋਰਚੇ ਤੋਂ ਪਰਤੇ ਕਿਸਾਨ ਦੀ ਨਿਮੋਨੀਆ ਕਾਰਨ ਹੋਈ ਮੌਤ

'

ਪੜ੍ਹੋ ਹੋਰ ਖ਼ਬਰਾਂ : ਅਸੀਂ ਦਿੱਲੀ ਅੰਦਰ ਹਰ ਹਾਲਤ 'ਚ ਕਰਾਂਗੇ ਟਰੈਕਟਰ ਪਰੇਡ , ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦੱਸਿਆ ਆਪਣਾ ਰੂਟ ਪਲਾਨ

ਦੱਸਣਯੋਗ ਹੈ ਕਿ ਹੁਣ ਕਿਸਾਨਾਂ ਅਤੇ ਕੇਂਦਰ ਵਿਚਾਲੇ 20 ਜਨਵਰੀ ਨੂੰ 10ਵੇਂ ਗੇੜ ਦੀ ਮੀਟਿੰਗ ਹੋਵੇਗੀ।ਇਸ ਤੋਂ ਪਹਿਲਾਂ 15 ਜਨਵਰੀ ਨੂੰ ਸਰਕਾਰ ਅਤੇ ਕਿਸਾਨ ਨੇਤਾਵਾਂ ਦਰਮਿਆਨ ਹੋਈ ਗੱਲਬਾਤ ਬੇਸਿੱਟਾ ਰਹੀ ਸੀ। ਸਰਕਾਰ ਨੇ ਇਕ ਵਾਰ ਫਿਰ ਖੇਤੀਬਾੜੀ ਕਾਨੂੰਨਾਂ ਵਿਚ ਸੋਧ ਦਾ ਪ੍ਰਸਤਾਵ ਦਿੱਤਾ, ਜਦਕਿ ਕਿਸਾਨ ਆਗੂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਆਪਣੀ ਮੰਗ ‘ਤੇ ਅੜੇ ਹੋਏ ਹਨ।

-PTCNews

Related Post