ਕਿਸਾਨ ਆਗੂਆਂ ਨੇ ਨੌਜਵਾਨਾਂ ਨੂੰ ਕੀਤੀ ਅਪੀਲ, ਅੰਦੋਲਨ ਨੂੰ ਨਾ ਲਾਈ ਜਾਵੇ ਢਾਹ

By  Jagroop Kaur January 26th 2021 04:31 PM

ਦਿੱਲੀ ਵਿਖੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਨੌਜਵਾਨਾਂ ਅਤੇ ਨਹਿੰਗਾਂ ਨੂੰ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਵਾਪਸ ਕੁੰਡਲੀ ਬਾਰਡਰ ਆਉਣ ਦੀ ਅਪੀਲ ਕੀਤੀ ਹੈ। ਕਿਸਾਨ ਮਜ਼ਦੂਰ ਏਕਤਾ ਜਥੇਬੰਦੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਇਕ ਅਡੀਓ ਜਾਰੀ ਕਰਦੇ ਹੋਏ ਆਖਿਆ ਹੈ ਕਿ ਜਿਹੜੇ ਨੌਜਵਾਨ ਅਤੇ ਨਹਿੰਗ ਸਿੰਘ ਲਾਲ ਕਿਲ੍ਹੇ ’ਤੇ ਹਨ, ਉਹ ਜਲਦੀ ਤੋਂ ਜਲਦੀ ਕੁੰਡਲੀ ਬਾਰਡਰ ’ਤੇ ਪਹੁੰਚਣ।

ਪੜ੍ਹੋ ਹੋਰ ਖ਼ਬਰਾਂ : ਮੁਕਰਬਾ ਚੌਕ ‘ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਇਆ ਟਕਰਾਅ ,ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ

ਪੰਧੇਰ ਨੇ ਕਿਹਾ ਕਿ ਲਾਲ ਕਿਲ੍ਹੇ ’ਤੇ ਅਜਿਹੀਆਂ ਕਾਰਵਾਈਆਂ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲੱਗ ਸਕਦੀ ਹੈ ਅਤੇ ਇਸ ਨਾਲ ਅੰਦੋਲਨ ਬਦਨਾਮ ਹੋਵੇਗਾ। ਲਿਹਾਜ਼ਾ ਜਿਹੜੇ ਵੀ ਨੌਜਵਾਨ ਲਾਲ ਕਿਲ੍ਹੇ ’ਤੇ ਹਨ, ਉਹ ਜਲਦੀ ਤੋਂ ਜਲਦੀ ਕੁੰਡਲੀ ਬਾਰਡਰ ’ਤੇ ਪਹੁੰਚਣ।

ਹੋਰ ਪੜ੍ਹੋ : ਦਿੱਲੀ ਅੰਦੋਲਨ ‘ਚ ਹੋਈ ਕਿਸਾਨ ਦੀ ਮੌਤ, ਗੋਲੀ ਲੱਗਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ

ਇਥੇ ਇਹ ਦੱਸਣਯੋਗ ਹੈ ਕਿ ਕਿਸਾਨਾਂ ਵਲੋਂ 26 ਜਨਵਰੀ ਦੀ ਮਿੱਥੀ ਟਰੈਕਟਰ ਪਰੇਡ ਦੌਰਾਨ ਵੱਡੀ ਗਿਣਤੀ ਵਿਚ ਕੁੱਝ ਨੌਜਵਾਨ ਅਤੇ ਨਹਿੰਗ ਸਿੰਘਾਂ ਵਲੋਂ ਲਾਲ ਕਿਲ੍ਹੇ ’ਤੇ ਕੂਚ ਕੀਤਾ ਗਿਆ। ਇਸ ਦੌਰਾਨ ਕੁੱਝ ਨੌਜਵਾਨਾਂ ਵਲੋਂ ਲਾਲ ਕਿਲ੍ਹੇ ’ਤੇ ਤਰਿੰਗੇ ਦੇ ਨਾਲ-ਨਾਲ ਕੇਸਰੀ ਝੰਡਾ ਵੀ ਲਿਹਰਾਇਆ ਗਿਆ। ਬਾਅਦ ਵਿਚ ਦਿੱਲੀ ਪੁਲਸ ਨੇ ਉਥੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿਚ ਕੀਤਾ।

ਕਿਸਾਨ ਟਰੈਕਟਰ ਪਰੇਡ ਵਿਚਾਲੇ ਹਿੰਸਕ ਵਾਰਦਾਤਾਂ 'ਤੇ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ। ਯੋਗੇਂਦਰ ਯਾਦਵ ਨੇ ਆਪਣੇ ਵੀਡੀਓ 'ਚ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਨਾਲ ਹੀ ਅਫ਼ਵਾਹਾਂ ਤੋਂ ਬਚਣ ਦੀ ਵੀ ਗੁਜਾਰਿਸ਼ ਕੀਤੀ ਹੈ। ਉਨ੍ਹਾਂ ਨੇ ਭਟਕੇ ਹੋਏ ਕਿਸਾਨਾਂ ਨੂੰ ਤੈਅ ਕਿਸਾਨ ਰੂਟ 'ਤੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਿੰਸਾ ਨਾਲ ਕਿਸਾਨ ਅੰਦੋਲਨ ਭਟਕ ਜਾਵੇਗਾ ਅਤੇ ਆਪਣੇ ਮਕਸਦ 'ਚ ਅਸਫ਼ਲ ਹੋ ਸਕਦਾ ਹੈ। ਇਸ ਲਈ ਸਾਰੇ ਸ਼ਾਂਤੀ ਬਣਾਏ ਰੱਖਣ।

Related Post