ਕਿਸਾਨ ਆਗੂਆਂ ਦੀ ਨੌਜਵਾਨਾਂ ਨੂੰ ਸਲਾਹ, ਜੋਸ਼ ਨਾਲ ਨਹੀਂ ਹੋਸ਼ ਨਾਲ ਕਰਾਂਗੇ ਫ਼ਤਿਹ ਹਾਸਿਲ

By  Jagroop Kaur November 26th 2020 01:39 PM -- Updated: November 26th 2020 02:18 PM

ਹਰਿਆਣਾ: ਕਿਸਾਨੀ ਬਿੱਲਾਂ ਨੂੰ ਲੈਕੇ ਦਿੱਲੀ ਵਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਪੰਜਾਬ-ਹਰਿਆਣਾ ਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨਾਲ ਲੱਗਦੇ ਡੱਬਵਾਲੀ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੰਜਾਬ ਹਰਿਆਣਾ ਬਾਰਡਰ ਤੇ ਪੈਂਦੇ ਟੋਹਾਣਾ ਬਾਰਡਰ ਤੇ ਕਿਸਾਨਾਂ ਨੇ ਧਰਨਾ ਸੁਰੂ ਕਰ ਦਿੱਤਾ ਹੈ। Dilli Chalo: Punjab farmers enter Haryana, cops fail at Shambhu border

ਇਸ ਮੌਕੇ ਯੂਥ ਵੀ ਆਪਣੇ ਹੱਕਾਂ ਲਈ ਅੱਗੇ ਵਧਣਾ ਚਾਹੁੰਦਾ ਹੈ , ਅਜਿਹੇ 'ਚ ਯੂਥ ਕਹਿ ਰਿਹਾ ਹੈ ਕੇ ਸਾਨੂੰ ਅੱਗੇ ਵੱਧਣ ਲਈ ਹਰੀ ਝੰਡੀ ਦਿੱਤੀ ਜਾਵੇ। ਪਰ ਸੀਨੀਅਰ ਕਿਸਾਨਾਂ ਦਾ ਕਹਿਣਾ ਹੈ ਕਿ ਸੰਜਮ ਤੋਂ ਕੰਮ ਲਿਆ ਜਾਵੇ। ਅਸੀਂ ਹੋਸ਼ ਨਾਲ ਫਤਿਹ ਹਾਸਿਲ ਕਰਨੀ ਹੈ ਨਾ ਕਿ ਜੋਸ਼ ਨਾਲ। ਜੋਸ਼ ਨਾਲ ਲਏ ਫੈਸਲੇ ਘਾਤਕ ਸਿੱਧ ਹੋ ਸਕਦੇ ਹਨ।kisan

kisanਜ਼ਿਕਰਯੋਗ ਹੈ ਕਿ ਧਰਨੇ ਵਾਲੀ ਥਾਂ ਤੇ RAF ਦੀ ਟੁਕੜੀ ਵੀ ਪਹੁੰਚ ਗਈ ਹੈ ਕਿਉੰਕਿ ਹਰਿਆਣਾ ਪੁਲਸ ਕਿਸਾਨਾਂ ਨੂੰ ਰੋਕਣ ਤੋਂ ਅਸਮਰਥ ਦਿਖਾਈ ਦੇ ਰਹੀ ਹੈ। ਉਥੇ ਹੀ ਸ੍ਰੀ ਮੁਕਤਸਰ ਸਾਹਿਬ-ਡੱਬਵਾਲੀ ਮਾਰਗ ਤੇ ਵੱਡੀ ਗਿਣਤੀ ਹਰਿਆਣਾ ਪੁਲਸ ਫੋਰਸ ਲਾ ਕੇ ਅਤੇ ਬੈਰੀਕੈਡ ਲਾ ਪੂਰੀ ਤਰ੍ਹਾਂ ਹੱਦ ਨੂੰ ਸੀਲ ਕਰ ਦਿੱਤਾ ਗਿਆ।ਇਸੇ ਤਰ੍ਹਾਂ ਬਠਿੰਡਾ-ਡੱਬਵਾਲੀ ਮਾਰਗ ਤੇ ਵੀ ਕਿਸਾਨ ਵੱਡੀ ਗਿਣਤੀ 'ਚ ਪਹੁੰਚੇ ਹੋਏ ਹਨ।

ਕਿਸਾਨਾਂ ਨੇ ਬਠਿੰਡਾ ਡੱਬਵਾਲੀ ਮਾਰਗ ਤੇ ਡੱਬਵਾਲੀ ਵਿਖੇ ਪੱਕਾ ਮੋਰਚਾ ਲਾ ਲਿਆ। ਇਸ ਦੌਰਾਨ ਵੱਡੀ ਗਿਣਤੀ 'ਚ ਜਿਥੇ ਪੰਜਾਬ ਦੇ ਕਿਸਾਨ ਪਹੁੰਚੇ ਹੋਏ ਹਨ ਉਥੇ ਹੀ ਹਰਿਆਣਾ ਕਿਸਾਨ ਏਕਤਾ ਦੇ ਬੈਨਰ ਹੇਠ ਹਰਿਆਣਾ ਦੇ ਕਿਸਾਨ ਵੀ ਪਹੁੰਚੇ ਹੋਏ ਹਨ। ਇਸ ਦੇ ਨਾਲ ਹੀ ਹੋਰ ਵੀ ਸੂਬਿਆਂ ਤੋਂ ਕਿਸਾਨ ਇਸ ਅੰਦੋਲਣ ਵੱਲ ਕੁਛ ਕਰ ਰਿਹਾ ਹੈ।

Related Post