ਕਿਸਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤਾ ਸਮਾਪਤ ,ਪਿੰਡ ਜੈਮਲ ਸਿੰਘ ਦਾ ਰਹਿਣ ਵਾਲਾ ਸੀ ਕਿਸਾਨ

By  Shanker Badra February 26th 2021 12:20 PM

ਤਪਾ ਮੰਡੀ : ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 94 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਇਸ ਦੇ ਚਲਦੇ ਹੁਣ ਤੱਕ 200 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।

Farmer Suicide in village Jaimal Singh Wala returned from the Delhi Kisan Sangharsh ਕਿਸਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤਾ ਸਮਾਪਤ ,ਪਿੰਡ ਜੈਮਲ ਸਿੰਘ ਦਾ ਰਹਿਣ ਵਾਲਾ ਸੀ ਕਿਸਾਨ

ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ  

ਇਸ ਦੇ ਚੱਲਦਿਆਂ ਅੱਜ ਇਕ ਹੋਰ ਕਿਸਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਕਿਸਾਨ ਸਤਵੰਤ ਸਿੰਘ ਪੁੱਤਰ ਗੁਰਚਰਨ ਸਿੰਘ (30) ਨੇੜਲੇ ਪਿੰਡ ਜੈਮਲ ਸਿੰਘ ਦਾ ਰਹਿਣ ਵਾਲਾ ਸੀ।

Farmer Suicide in village Jaimal Singh Wala returned from the Delhi Kisan Sangharsh ਕਿਸਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤਾ ਸਮਾਪਤ ,ਪਿੰਡ ਜੈਮਲ ਸਿੰਘ ਦਾ ਰਹਿਣ ਵਾਲਾ ਸੀ ਕਿਸਾਨ

ਮਿਲੀ ਜਾਣਕਾਰੀ ਮੁਤਾਬਿਕ ਖੇਤੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਸੰਘਰਸ਼ 'ਚੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕੀਤੀ ਹੈ। ਦਰਅਸਲ ਮ੍ਰਿਤਕ ਨੌਜਵਾਨ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਮੈਂਬਰ ਸੀ।

ਪੜ੍ਹੋ ਹੋਰ ਖ਼ਬਰਾਂ : ਤਿੰਨ ਹਫ਼ਤਿਆਂ 'ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

Farmer Suicide in village Jaimal Singh Wala returned from the Delhi Kisan Sangharsh

ਦੱਸ ਦੇਈਏ ਕਿ ਅੱਜ ਦਿੱਲੀ ਮੋਰਚੇ ਦੇ ਤਿੰਨ ਮਹੀਨੇ ਪੂਰੇ ਹੋਣ 'ਤੇ ਨੌਜਵਾਨਾਂ ਦੇ ਯੋਗਦਾਨ ਨੂੰ 'ਯੁਵਾ ਕਿਸਾਨ ਦਿਵਸ' ਵਜੋਂ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਅੱਜ ਯੁਵਾ ਕਿਸਾਨ ਦਿਵਸ ਦੇ ਦਿਨ ਅੰਦੋਲਨ ਦੀ ਕਮਾਨ ਨੌਜਵਾਨਾਂ ਦੇ ਹੱਥਾਂ 'ਚ ਹੋਵੇਗੀ ਤੇ ਸਾਰੇ ਮੰਚ ਨੌਜਵਾਨਾਂ ਨੂੰ ਸਮਰਪਿਤ ਹੋਣਗੇ।

-PTCNews

Related Post