ਤਰਨਤਾਰਨ :ਕਾਲੇ ਖ਼ੇਤੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ ਸਾਲ 26 ਨਵੰਬਰ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਨੇ ਕਈ ਜਾਨਾਂ ਵੀ ਲੈ ਲਈਆਂ ਹਨ। ਦਿੱਲੀ ਸਰਹੱਦਾਂ 'ਤੇ ਹੁਣ ਤੱਕ ਪੰਜਾਬ 70 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਚੁਕੀਆਂ ਹਨ, ਜਿਨਾਂ ਵਿੱਚੋਂ ਕੁਝ ਈਦ ਮੌਤ ਦਿਲੀ ਦੇ ਬਾਰਡਰ ਸਿੰਘੁ ਅਤੇ ਟਿਕਰੀ 'ਤੇ ਹੋਈਆਂ ਹਨ।ਅਜਿਹੀ ਹੀ ਮੰਦਭਾਗੀ ਖਬਰ ਹੁਣ ਇਕ ਵਾਰ ਫਿਰ ਤੋਂ ਸਾਹਮਣੇ ਆਈ ਹੈ ਜਿਥੇ ਤਰਨਤਾਰਨ ਦੇ ਰਹਿਣ ਵਾਲੇ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ ਹੈ ਦਰਅਸਲ ਇਹ ਕਿਸਾਨ ਦਿੱਲੀ ਦੇ ਜਾਣਕਾਰੀ ਮੁਤਾਬਿਕ ਇਹ ਬਜ਼ੁਰਗ ਕਿਸਾਨ ਗਾਜ਼ੀਪੁਰ ਬਾਰਡਰ 'ਤੇ ਸੇਵਾ ਨਿਭਾਅ ਰਹੇ ਸਨ ,ਅਤੇ ਇਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਦੇ ਚਲਦਿਆਂ ਘਰ, ਤਰਨਤਾਰਨ ਦੇ ਨੌਸ਼ਹਿਰਾ ਲਿਆਂਦਾ ਗਿਆ ਸੀ ਜਿਥੇ ਇਲਾਜ ਦੌਰਾਨ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਹਿਚਾਣ ਤੀਰਥ ਸਿੰਘ ਵੱਜੋਂ ਹੋਈ ਹੈ।