ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ 'ਚ ਕੀਤੇ ਗਏ ਵੱਡੇ ਐਲਾਨ

By  Jagroop Kaur January 27th 2021 10:24 PM -- Updated: January 27th 2021 10:31 PM

ਬੀਤੇ ਦਿਨੀਂ ਦਿੱਲੀ ਵਿਖੇ ਹੋਈ ਟਰੈਕਟਰ ਪਰੇਡ 'ਚ ਹੋਈ ਹਿੰਸਾ ਤੋਂ ਬਾਅਦ ਖ਼ੇਤੀ ਕਾਨੂੰਨ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਸੰਗਠਨ ਬੈਕਫੁੱਟ 'ਤੇ ਹਨ। ਕਿਸਾਨ ਸੰਗਠਨ ਨੇ 1 ਫਰਵਰੀ ਨੂੰ ਪ੍ਰਸਤਾਵਿਤ ਸੰਸਦ ਮਾਰਚ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਸਿੰਘੂ ਬਾਰਡਰ 'ਤੇ ਸੰਪਾਦਕਾਂ ਨਾਲ ਗੱਲ ਕਰਦੇ ਹੋਏ ਕਿਸਾਨ ਨੇਤਾ ਬਲਬੀਰ ਰਾਜੇਵਾਲ ਨੇ ਸੰਸਦ ਮਾਰਚ ਮੁਲਤਵੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਗਲਾ ਪ੍ਰੋਗਰਾਮ ਅਗਲੀ ਮੀਟਿੰਗ ਵਿੱਚ ਤੈਅ ਕੀਤਾ ਜਾਵੇਗਾ।

ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ 'ਚ ਰਹੇ ਅਹਿਮ ਤੱਥ

ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਭੇੱਜਿਆ

ਦੀਪ ਸਿੱਧੂ ਆਰ.ਐੱਸ.ਐੱਸ. ਨਾਲ ਸਬੰਧਤ

ਦਿੱਲੀ ਪੁਲਿਸ ਨੇ 4 ਘੰਟਿਆਂ ਤੱਕ ਸਾਰਾ ਕੁੱਝ ਕਰਨ ਦਿੱਤਾ

ਜਿਨ੍ਹਾਂ ਲੋਕਾਂ ਨੂੰ ਪਰੇਸ਼ਾਨੀ ਹੋਈ, ਕਿਸਾਨ ਮੋਰਚਾ ਖੇਦ ਪ੍ਰਗਟਾਉਂਦਾ ਹੈ

30 ਜਨਵਰੀ ਨੂੰ ਗਾਂਧੀ ਜੀ ਦੇ ਬਲੀਦਾਨ ਦਿਹਾੜੇ ਕਿਸਾਨ ਅੰਦੋਲਨ ਵੱਲੋਂ ਦੇਸ਼ ਚ ਜਨਸਭਾਵਾਂ ਕੀਤੀਆਂ ਜਾਣਗੀਆਂ

ਪੂਰੇ ਦੇਸ਼ 'ਚ ਭੁੱਖ ਹੜਤਾਲ ਕੀਤੀ ਜਾਏਗੀ

1 ਫਰਵਰੀ ਦਾ ਸੰਸਦ ਮਾਰਚ ਦਾ ਪ੍ਰੋਗਰਾਮ ਟਾਲਿਆ

ਮੰਗਲਵਾਰ ਨੂੰ ਸ਼ਾਮ 6.30 ਵਜੇ ਪਰੇਡ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ

ਦੀਪ ਸਿੱਧੂ ਤੇ ਪੰਜਾਬ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਹਿੰਸਾ ਲਈ ਜ਼ਿੰਮੇਵਾਰ

Farmer Protest

 

ਜੋ ਕੁੱਝ ਹੋਇਆ ਉਸਦਾ ਸੱਚ ਦੇਸ਼ ਦੇ ਸਾਹਮਣੇ ਆਉਣਾ ਚਾਹੀਦਾ ਹੈ- ਯੋਗੇਂਦਰ ਯਾਦਵ

ਹਿੰਸਕ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹਾਂ- ਯਾਦਵ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ

ਕਿਸਾਨਾਂ ਨੂੰ ਹਤਾਸ਼ ਹੋਣ ਦੀ ਜ਼ਰੂਰਤ ਨਹੀਂ- ਰਾਕੇਸ਼ ਟਿਕੈਤ

ਸਾਡਾ ਅੰਦੋਲਨ ਕਾਮਯਾਬ ਰਿਹਾ, ਸਾਡੇ ਸਾਰੇ ਲੋਕ ਸੁਰੱਖਿਅਤ ਪਰਤੇ- ਟਿਕੈਤ

ਜੋ ਘਟਨਾਵਾਂ ਹੋਈਆਂ ਉਸਦੇ ਲਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ

ਪੰਜਾਬ ਨੂੰ ਦੇਸ਼ ਤੋਂ ਵੱਖ ਕਰਨ ਦੀ ਕੋਸ਼ਿਸ਼ ਹੋਈ-ਟਿਕੈਤ

Balbir Singh Rajewal Speech On Singhu Border After 26 Jan tractor Parade

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਪਰੇਡ ਸਰਕਾਰੀ ਸਾਜ਼ਿਸ਼ ਦਾ ਸ਼ਿਕਾਰ ਹੋਈ। ਸੰਯੁਕਤ ਕਿਸਾਨ ਮੋਰਚਾ ਦਿੱਲੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਤੋਂ ਖੁਦ ਨੂੰ ਵੱਖ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੀਪ ਸਿੱਧੂ ਆਰ.ਐੱਸ.ਐੱਸ. ਦਾ ਏਜੰਟ ਹੈ। ਦੀਪ ਸਿੱਧੂ ਨੇ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਗਾ ਕੇ ਤਿਰੰਗੇ ਦੀ ਬੇਇੱਜ਼ਤੀ ਕੀਤੀ ਅਤੇ ਦੇਸ਼ ਦੀਆਂ ਅਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ ‘ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ

ਇਸ ਦੇ ਨਾਲ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ਮੈਂ ਕਿਸਾਨ ਮੋਰਚੇ ਵੱਲੋਂ ਦੇਸ਼ ਤੋਂ ਮੁਆਫੀ ਮੰਗਦਾ ਹਾਂ। ਕੱਲ ਕਿਸਾਨ ਪਰੇਡ ਦਾ ਪ੍ਰਬੰਧ ਕੀਤਾ, ਇਹ ਆਪਣੇ ਆਪ ਵਿੱਚ ਇਤਿਹਾਸਕ ਸੀ। ਅਸੀਂ 26 ਨਵੰਬਰ ਨੂੰ ਇੱਥੇ ਆ ਕੇ ਬੈਠੇ। ਕੋਈ ਮੁਸ਼ਕਿਲ ਨਹੀਂ ਹੋਈ। ਕੁੱਝ ਸੰਗਠਨ ਕਹਿ ਰਹੇ ਸਨ ਕਿ ਉਹ ਲਾਲ ਕਿਲ੍ਹਾ ਜਾਣਗੇ... ਸਰਕਾਰ ਵਲੋਂ ਮਿਲੀਭੁਗਤ ਸੀ। ਦੀਪ ਸਿੱਧੂ ਨੂੰ ਪੂਰੀ ਦੁਨੀਆ ਨੇ ਵੇਖਿਆ। ਉਹ ਆਰ.ਐੱਸ.ਐੱਸ. ਦਾ ਏਜੰਟ ਹੈ ਅਤੇ ਅਮਿਤ ਸ਼ਾਹ ਦਾ ਖਾਸ ਆਦਮੀ ਹੈ

Related Post