100 ਦਿਨ ਬਾਅਦ ਵੀ ਨਹੀਂ ਨਿਕਲਿਆ ਹਲ , ਕਿਸਾਨਾਂ ਨੇ ਕੀਤਾ KMP ਜਾਮ

By  Jagroop Kaur March 6th 2021 02:15 PM -- Updated: March 6th 2021 02:18 PM

ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 100 ਦਿਨ ਪੂਰੇ ਹੋ ਗਏ ਹਨ। 100 ਦਿਨ ਪੂਰੇ ਹੋਣ ’ਤੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨ ਕੁੰਡਲੀ-ਮਾਨੇਸਰ-ਪਲਵਲ (ਕੇ. ਐੱਮ. ਪੀ.) ਐਕਸਪ੍ਰੈੱਸ ਵੇਅ ਨੂੰ ਜਾਮ ਕਰ ਦਿੱਤਾ ਹੈ।Farmers block KMP expressway for 5 hours to mark 100 days of protest ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਦੇ ਦਿਨ ਨੂੰ ‘ਕਾਲਾ ਦਿਵਸ’ ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਕੀਤਾ ਹੈ। ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ’ਤੇ ਚੱਕਾ ਜਾਮ ਸਵੇਰੇ 11 ਵਜੇ ਤੋਂ ਦੁਪਹਿਰ 4 ਵਜੇ ਤੱਕ ਜਾਰੀ ਰਹੇਗਾ। ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਦਾ ਦਾਅਵਾ ਹੈ ਕਿ ਚੱਕਾ ਜਾਮ ਸ਼ਾਂਤੀਪੂਰਨ ਹੋਵੇਗਾ। READ MORE : ਬਿਕਰਮ ਸਿੰਘ ਮਜੀਠੀਆ ਨੇ ਕੈਗ ਦੇ ਖੁਲ੍ਹਾਸਿਆਂ ਨਾਲ ਸੁਨੀਲ ਜਾਖੜ ਨੂੰ ਕੀਤਾ ਬੇਨਕਾਬ ਗਾਜ਼ੀਪੁਰ ਕਿਸਾਨ ਅੰਦੋਲਨ ਦੇ ਬੁਲਾਰੇ ਨੇ ਕਿਹਾ ਕਿ ਸਾਡਾ ਸੰਘਰਸ਼ 100ਵੇਂ ਦਿਨ ’ਚ ਦਖਲ ਹੋ ਗਿਆ ਹੈ । 100 ਦਿਨ ਤੋਂ ਕੋਈ ਹੱਲ ਨਹੀਂ ਨਿਕਲਿਆ ਹੈ। ਅਜਿਹੇ ਵਿਚ ਸਰਕਾਰ ਹੀ ਦੱਸੇ ਕਿ ਅਸੀਂ ਕੀ ਕਰੀਏ, ਜਿਸ ਨਾਲ ਕੋਈ ਹੱਲ ਨਿਕਲੇ। ਕਿਸਾਨ ਜਥੇਬੰਦੀਆਂ ਨੇ ਆਪਣੇ 100ਵੇਂ ਦਿਨ ਦੇ ਵਿਰੋਧ ਪ੍ਰਦਰਸ਼ਨ ਨੂੰ ਦਰਜ ਕਰਾਉਣ ਲਈ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ਨੂੰ ਜਾਮ ਕਰਨ ਦੀ ਯੋਜਨਾ ਬਣਾਈ ਹੈ। ਇਹ ਉਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਪ੍ਰਤੀਕ ਹੈ, ਜੋ ਰੱਦ ਹੋਣੇ ਚਾਹੀਦੇ ਹਨ।Protesting farmers blocked Western Peripheral Expressway, KMP Expressway to mark 100 days of farmers' protest against farm laws. Read more : ਜਾਣੋ 10ਵੀਂ, 12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਦੀ ਨਵੀਂ ਤਰੀਕ ਕਿਸਾਨਾਂ ਵਲੋਂ ਅੱਜ ਕੀਤੇ ਜਾ ਰਹੇ ਜਾਮ ’ਚ ਵੱਡੀ ਗਿਣਤੀ ’ਚ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ ਹੈ। ਵੱਡੀ ਗਿਣਤੀ ’ਚ ਕਿਸਾਨਾਂ ਵਲੋਂ ਕੁੰਡਲੀ-ਮਾਨੇਸਰ-ਪਲਵਲ (ਕੇ. ਐੱਮ. ਪੀ.) ਐਕਸਪ੍ਰੈੱਸ ਵੇਅ ਜਾਮ ਕਰ ਦਿੱਤਾ ਗਿਆ ਹੈ।Thousands of female farmers Thousands of female farmersਦੱਸਣਯੋਗ ਹੈ ਕਿ ਕਿਸਾਨ ਬੀਤੀ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ- ਸਿੰਘੂ, ਟਿਕਰੀ ਅਤੇ ਗਾਜ਼ੀਪੁਰ ’ਤੇ ਵੱਡੀ ਗਿਣਤੀ ’ਚ ਡਟੇ ਹੋਏ ਹਨ। ਇਨ੍ਹਾਂ ਕਿਸਾਨਾਂ ਵਿਚ ਮੁੱਖ ਰੂਪ ਨਾਲ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਸ਼ਾਮਲ ਹਨ। ਓਧਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਖਤਮ ਨਹੀਂ ਹੋਣ ਜਾ ਰਿਹਾ, ਸਗੋਂ ਉਹ ਹੋਰ ਮਜ਼ਬੂਤੀ ਨਾਲ ਵਧ ਰਹੇ ਹਨ। Click here for latest updates on Twitter.

Related Post