Farmers Protest : ਕਿਸਾਨਾਂ ਵੱਲੋਂ ਅੰਮ੍ਰਿਤਸਰ -ਜਲੰਧਰ ਬਾਈਪਾਸ 'ਤੇ ਦੁਪਹਿਰ 3 ਵਜੇ ਤੱਕ ਚੱਕਾ ਜਾਮ

By  Shanker Badra February 6th 2021 12:42 PM

ਨਵੀਂ ਦਿੱਲੀ : ਦਿੱਲੀ ਦੇ ਬਾਰਡਰਾਂ 'ਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ, ਬਿਜਲੀ-ਪਾਣੀ ਕੱਟਣ ਦੇ ਵਿਰੋਧ ਅਤੇ ਗ੍ਰਿਫ਼ਤਾਰ ਅੰਦੋਲਨਕਾਰੀਆਂ ਦੀ ਰਿਹਾਈ ਲਈਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ 'ਚ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਕਾ ਜਾਮ ਕੀਤਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਅੱਜ 3 ਘੰਟੇ ਲਈ ਸੜਕਾਂ ਜਾਮ ਕੀਤੀਆਂ ਗਈਆਂ ਹਨ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ

Farmers Chakka Jam : Farmers ‘chakka jam’ against Farmers laws in Punjab Farmers Protest : ਕਿਸਾਨਾਂ ਵੱਲੋਂ ਅੰਮ੍ਰਿਤਸਰ -ਜਲੰਧਰ ਬਾਈਪਾਸ 'ਤੇ ਦੁਪਹਿਰ 3 ਵਜੇ ਤੱਕ ਚੱਕਾ ਜਾਮ

Farmers Chakka Jam :ਇਸ ਦੌਰਾਨ ਅੰਮ੍ਰਿਤਸਰ ਵਿਖੇ ਵੀ ਵੱਖ -ਵੱਖ ਸੜਕਾਂ 'ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਅੰਮ੍ਰਿਤਸਰ -ਜਲੰਧਰ ਬਾਈਪਾਸ 'ਤੇ ਕਿਸਾਨਾਂ ਨੇ ਚੱਕਾ ਜਾਮ ਕੀਤਾ ਹੈ। ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਇਸ ਰੋਸ ਪ੍ਰਦਰਸ਼ਨ ਵਿਚ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਵੱਲੋਂ ਧਰਨੇ 'ਚ ਸ਼ਮੂਲੀਅਤ ਕੀਤੀ ਗਈ ਹੈ। ਇਸ ਧਰਨੇ 'ਚ ਕਵਿਤਾਵਾਂ ਰਾਹੀਂ ਕਿਸਾਨਾਂ ਦੀਆਂ ਭਾਵਨਾਵਾਂ ਉਜਾਗਰਕੀਤੀਆਂ ਜਾ ਰਹੀਆਂ ਹਨ।

Farmers Chakka Jam : Farmers ‘chakka jam’ against Farmers laws in Punjab Farmers Protest : ਕਿਸਾਨਾਂ ਵੱਲੋਂ ਅੰਮ੍ਰਿਤਸਰ -ਜਲੰਧਰ ਬਾਈਪਾਸ 'ਤੇ ਦੁਪਹਿਰ 3 ਵਜੇ ਤੱਕ ਚੱਕਾ ਜਾਮ

Kisan Andolan :ਦੇਸ਼ ਭਰ ਦੇ ਰਾਸ਼ਟਰੀ ਅਤੇ ਰਾਜਾਂ ਦੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਵੇਗਾ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਰੋਕਿਆਂ ਨਹੀਂ ਜਾਣਗੀਆਂ। ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ। ਕਿਸਾਨ ਆਗੂਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਰਕਾਰੀ ਅਫਸਰਾਂ, ਮੁਲਾਜ਼ਮਾਂ ਜਾਂ ਆਮ ਨਾਗਰਿਕਾਂ ਨਾਲ ਕਿਸੇ ਵੀ ਟਕਰਾਅ ਵਿੱਚ ਹਿੱਸਾ ਨਾ ਲੈਣ।

Farmers Chakka Jam : Farmers ‘chakka jam’ against Farmers laws in Punjab Farmers Protest : ਕਿਸਾਨਾਂ ਵੱਲੋਂ ਅੰਮ੍ਰਿਤਸਰ -ਜਲੰਧਰ ਬਾਈਪਾਸ 'ਤੇ ਦੁਪਹਿਰ 3 ਵਜੇ ਤੱਕ ਚੱਕਾ ਜਾਮ

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ

Farmers Chakka Jam :ਓਧਰ ਕਿਸਾਨ ਆਗੂਆਂ ਵੱਲੋਂ ਦਿੱਲੀ-ਐੱਨ.ਸੀ.ਆਰ. ਵਿਚ ਚੱਕਾ ਜਾਮ ਨਾ ਕਰਨ ਦੀ ਗੱਲ ਆਖੀ ਗਈ ਹੈ ਪਰ ਫਿਰ ਵੀ ਦਿੱਲੀ ਪੁਲਿਸ ਅਲਰਟ 'ਤੇ ਹੈ। 26 ਜਨਵਰੀ ਦੇ ਦਿਨ ਹੋਈ ਹਿੰਸਾ ਤੋਂ ਸਬਕ ਲੈ ਕੇ ਪੁਲਿਸ ਇਸ ਵਾਰ ਕੋਈ ਵੀ ਢਿੱਲ ਨਹੀਂ ਵਰਤੇਗੀ। ਦਿੱਲੀ ਪੁਲਸ ਨੇ ਗੁਆਂਢੀ ਸੂਬਿਆਂ ਨਾਲ ਲੱਗਣ ਵਾਲੀਆਂ ਸਰਹੱਦਾਂ ਦੀ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਹੈ। ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਦੇ ਅੰਦਰ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

Farmers Chakka Jam ।  Farmers protest ।   Farmers Chakka Jam Punjab

-PTCNews

Related Post