ਪਟਿਆਲਾ ਦੇ ਪਿੰਡ ਰਸੂਲਪੁਰ ਜੋੜਾ ਵਿਖੇ ਕਿਸਾਨਾਂ ਨੇ ਕੱਟਿਆ Jio ਟਾਵਰ ਦਾ ਬਿਜਲੀ ਕੁਨੈਕਸ਼ਨ

By  Shanker Badra December 24th 2020 05:06 PM

ਪਟਿਆਲਾ ਦੇ ਪਿੰਡ ਰਸੂਲਪੁਰ ਜੋੜਾ ਵਿਖੇ ਕਿਸਾਨਾਂ ਨੇ ਕੱਟਿਆ Jio ਟਾਵਰ ਦਾ ਬਿਜਲੀ ਕੁਨੈਕਸ਼ਨ:ਪਟਿਆਲਾ : ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਸੇਕ ਹੁਣ ਕਾਰਪੋਰੇਟ ਘਰਾਣਿਆਂ ਨੂੰ ਲੱਗਣ ਲੱਗਾ ਹੈ। ਕਿਸਾਨ ਅੰਦੋਲਨ ਕਰਕੇ ਲੋਕ ਪੰਜਾਬ ਦੇ ਪਿੰਡਾਂ ਵਿੱਚ ਜੀਓ ਮੋਬਾਈਲ ਕੰਪਨੀ ਦੇ ਕੁਨੈਕਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਹੋਰ ਸਾਮਾਨ ਦਾ ਬਾਈਕਾਟ ਕਰਨ ਲੱਗੇ ਹਨ। ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਲੋਕਾਂ ਵੱਲੋਂ ਜੀਓ ਕੰਪਨੀ ਦੇ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ।

Farmers cut electricity connection of Jio Tower at Rasulpur Joda village of Patiala ਪਟਿਆਲਾ ਦੇ ਪਿੰਡ ਰਸੂਲਪੁਰ ਜੋੜਾ ਵਿਖੇ ਕਿਸਾਨਾਂ ਨੇ ਕੱਟਿਆ Jio ਟਾਵਰ ਦਾ ਬਿਜਲੀ ਕੁਨੈਕਸ਼ਨ

ਪੜ੍ਹੋ ਹੋਰ ਖ਼ਬਰਾਂ : ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ 'ਚ ਹਰਨੇਕ ਨੇਕੀ 'ਤੇ ਹੋਇਆ ਜਾਨਲੇਵਾ ਹਮਲਾ

ਇਸੇ ਦੌਰਾਨਪਟਿਆਲਾ ਦੇ ਪਿੰਡ ਰਸੂਲਪੁਰ ਜੋੜਾ ਵਿਖੇ ਜੀਓ ਟਾਵਰ ਦੀ ਬਿਜਲੀ ਬੰਦ ਕੀਤੀ ਗਈ ਹੈਅਤੇ ਕੇਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਕਿਸਾਨਾਂ ਨੇ ਬਿਜਲੀ ਬੰਦ ਕਰਕੇ ਟਾਵਰ ਨੂੰ ਤਾਲਾ ਜੜਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਹੁੰਦੇ , ਓਦੋਂ ਤੱਕ ਉਹ ਜੀਓ ਦੇ ਟਾਵਰ ਨਹੀਂ ਚੱਲਣ ਦੇਣਗੇ।

Farmers cut electricity connection of Jio Tower at Rasulpur Joda village of Patiala ਪਟਿਆਲਾ ਦੇ ਪਿੰਡ ਰਸੂਲਪੁਰ ਜੋੜਾ ਵਿਖੇ ਕਿਸਾਨਾਂ ਨੇ ਕੱਟਿਆ Jio ਟਾਵਰ ਦਾ ਬਿਜਲੀ ਕੁਨੈਕਸ਼ਨ

ਇਸ ਤੋਂ ਪਹਿਲਾਂ ਬੀਤੇ ਕੱਲ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ ਜੀਓ ਕੰਪਨੀ ਦਾ ਟਾਵਰ ਬੰਦ ਕਰਕੇ ਆਪਣਾ ਜਿੰਦਾ ਲਗਾ ਦਿੱਤਾ ਸੀ ਤੇ ਕਾਰਪੋਰੇਟ ਘਰਾਣਿਆਂ ਅਤੇ ਕੇਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਬਠਿੰਡਾ ਦੇ ਪਿੰਡ ਕੋਟਾ ਨੱਠਾ ਸਿੰਘ ਵਿੱਚ ਵੀ ਕਿਸਾਨਾਂ ਨੇ ਜੀਓ ਕੰਪਨੀ ਦਾ ਟਾਵਰ ਬੰਦ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਮੁੜ ਲਿੱਖੀ ਚਿੱਠੀ

Farmers cut electricity connection of Jio Tower at Rasulpur Joda village of Patiala ਪਟਿਆਲਾ ਦੇ ਪਿੰਡ ਰਸੂਲਪੁਰ ਜੋੜਾ ਵਿਖੇ ਕਿਸਾਨਾਂ ਨੇ ਕੱਟਿਆ Jio ਟਾਵਰ ਦਾ ਬਿਜਲੀ ਕੁਨੈਕਸ਼ਨ

ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਕਿਸਾਨ ਅੰਦੋਲਨ ਵਿਚਾਲੇ ਹੁਣ ਰਿਲਾਇੰਸ ਜੀਓ ਨੂੰ ਵੱਡਾ ਝਟਕਾ ਲੱਗਾ ਹੈ। ਲੋਕ ਰੋਜ਼ਾਨਾ ਜੀਓ ਦੇ ਕਨੈਕਸ਼ਨ ਹੋਰ ਕੰਪਨੀਆਂ ਵਿੱਚ ਪੋਰਟ ਕਰਵਾ ਰਹੇ ਹਨ। ਹੁਣ ਜਿਹੜੇ ਲੋਕਾਂ ਕੋਲ ਜੀਓ ਕੁਨੈਕਸ਼ਨ ਸਨ, ਉਨ੍ਹਾਂ ਦੀਆਂ ਸੇਵਾਵਾਂ ਵੀ ਠੱਪ ਹੁੰਦੀਆਂ ਜਾ ਰਹੀਆਂ ਹਨ।

-PTCNews

Related Post