ਕੀ ਕਿਸਾਨ ਸੱਚਮੁੱਚ ਆਜ਼ਾਦ ਹੈ ?  ਇੱਕ ਕਿਸਾਨ ਦੀ ਧੀ ਦੇ ਸੁਲਗਦੇ ਸਵਾਲ

By  Shanker Badra November 25th 2020 06:54 PM -- Updated: November 25th 2020 06:59 PM

ਕੀ ਕਿਸਾਨ ਸੱਚਮੁੱਚ ਆਜ਼ਾਦ ਹੈ ?  ਇੱਕ ਕਿਸਾਨ ਦੀ ਧੀ ਦੇ ਸੁਲਗਦੇ ਸਵਾਲ:ਲੁਧਿਆਣਾ  : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦਾ ਕਿਸਾਨ ਅੰਦੋਲਨ ਹੁਣ ਦਿੱਲੀ ਵੱਲ੍ਹ ਨੂੰ ਕੂਚ ਕਰ ਰਿਹਾ ਹੈ, ਅਤੇ ਇਸ ਅੰਦੋਲਨ 'ਚ ਪੰਜਾਬ ਦੀ ਇੱਕ ਕਿਸਾਨ ਧੀ ਸਰਕਾਰਾਂ ਨੂੰ ਸਵਾਲ ਪੁੱਛ ਰਹੀ ਹੈ ਅਤੇ ਉਹ ਵੀ ਬੜੇ ਵੱਖਰੇ ਢੰਗ ਨਾਲ। ਪੰਜਾਬ ਦੇ ਇੱਕ ਮਿਹਨਤੀ ਕਿਸਾਨ ਦੀ ਇਸ ਧੀ ਦਾ ਨਾਂਅ ਹੈ ਹਰਪ੍ਰੀਤ ਕੌਰ।

Farmer's daughter puts posters of ‘Dilli Chalo’ on trolleys ਕੀ ਕਿਸਾਨ ਸੱਚਮੁੱਚ ਆਜ਼ਾਦ ਹੈ ?  ਇੱਕ ਕਿਸਾਨ ਦੀ ਧੀ ਦੇ ਸੁਲਗਦੇ ਸਵਾਲ

ਦਰਅਸਲ 'ਚ ਹਰਪ੍ਰੀਤ ਕੌਰ ਖ਼ੁਦ ਪੋਸਟਰ ਬਣਵਾ ਕੇ ਦਿੱਲੀ ਵੱਲ੍ਹ ਜਾਣ ਵਾਲੀਆਂ ਕਿਸਾਨਾਂ ਦੀਆਂ ਟਰਾਲੀਆਂ ਉੱਤੇ ਲਾ ਰਹੀ ਹੈ ਅਤੇ ਸਰਕਾਰਾਂ ਨੂੰ ਇਹ ਸਵਾਲ ਪੁੱਛਦੀ ਹੈ ਕਿ ਕੀ ਅਸੀਂ ਆਜ਼ਾਦ ਹਾਂ ? ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਆਜ਼ਾਦ ਭਾਰਤ ਦਾ ਕਿਸਾਨ ਅੱਜ ਵੀ ਆਜ਼ਾਦ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸਾਨਾਂ ਨਾਲ ਅੱਜ ਵੀ ਗ਼ੁਲਾਮੀ ਭਰਿਆ ਵਤੀਰਾ ਕੀਤਾ ਜਾ ਰਿਹਾ ਹੈ।

Farmer's daughter puts posters of ‘Dilli Chalo’ on trolleys ਕੀ ਕਿਸਾਨ ਸੱਚਮੁੱਚ ਆਜ਼ਾਦ ਹੈ ?  ਇੱਕ ਕਿਸਾਨ ਦੀ ਧੀ ਦੇ ਸੁਲਗਦੇ ਸਵਾਲ

ਪੋਸਟਰਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਪੋਸਟਰ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ 'ਤੇ ਬਣਵਾਏ ਗਏ ਹਨ ਤਾਂ ਜੋ ਦਿੱਲੀ ਜਾ ਰਹੀ ਟਰਾਲੀਆਂ 'ਤੇ ਸਰਕਾਰ ਤੇ ਉਸ ਦੇ ਨੁਮਾਇੰਦੇ ਇਹ ਸੁਨੇਹੇ ਪੜ੍ਹ ਸਕਣ ਕਿ ਭਾਰਤ ਦਾ ਕਿਸਾਨ ਅੱਜ ਵੀ ਗ਼ੁਲਾਮ ਹੈ।ਉਨ੍ਹਾਂ ਕਿਹਾ ਕਿ ਔਰਤਾਂ ਘਰ ਸਾਂਭਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਨਾਲ, ਕਿਸਾਨ ਅੰਦੋਲਨ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾ ਰਹੀਆਂ ਹਨ।

Farmer's daughter puts posters of ‘Dilli Chalo’ on trolleys ਕੀ ਕਿਸਾਨ ਸੱਚਮੁੱਚ ਆਜ਼ਾਦ ਹੈ ?  ਇੱਕ ਕਿਸਾਨ ਦੀ ਧੀ ਦੇ ਸੁਲਗਦੇ ਸਵਾਲ

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਕਿਸਾਨਾਂ ਦੇ ਦਿੱਲੀ ਜਾਣ ਤੋਂ ਬਾਅਦ ਇੱਥੇ ਪੰਜਾਬ 'ਚ ਲਗਭਗ 3 ਮਹੀਨਿਆਂ ਤੋਂ ਲੱਗੇ ਮੋਰਚੇ ਸਾਂਭਣ ਨੂੰ ਵੀ ਤਿਆਰ ਬਰ ਤਿਆਰ ਹਨ। ਹਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਸਾਰਿਆਂ ਨੂੰ ਇਕਜੁੱਟ ਹੋ ਕੇ ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਜੰਗ ਲੜਨ ਦੀ ਲੋੜ ਹੈ, ਕਿਉਂਕਿ ਇਹ ਲੜਾਈ ਲੋਕ ਮਾਰੂ ਸਰਕਾਰਾਂ ਦੇ ਖ਼ਿਲਾਫ਼ ਹੈ ਅਤੇ ਸਾਨੂੰ ਹਰ ਕਿਸੇ ਨੂੰ ਇਸ 'ਚ ਆਪਣੀ ਬਣਦੀ ਭੂਮਿਕਾ ਅਦਾ ਕਰਨੀ ਹੋਵੇਗੀ।

-PTCNews

Related Post