ਕਿਸਾਨਾਂ ਦੇ ਹੱਕ 'ਚ ਸੜਕਾਂ 'ਤੇ ਉੱਤਰੀਆਂ ਮੁਸਲਿਮ ਕੁੜੀਆਂ

By  Jagroop Kaur October 8th 2020 05:14 PM -- Updated: October 8th 2020 05:28 PM

ਮਲੇਰਕੋਟਲਾ : ਧੂਰੀ ਰੋਡ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸੱਤਵੇਂ ਦਿਨ ਵੀ ਆਪਣਾ ਧਰਨਾ ਜਾਰੀ ਰਿਹਾ। ਦਸਦੀਏ ਕਿ ਰੋਜ਼ਾਨਾ ਕਿਸਾਨਾਂ ਦੇ ਹੱਕ ਚ ਖੜ੍ਹੇ ਹੋਣ ਦੇ ਲਈ ਕੋਈ ਨਾ ਕੋਈ ਜਥੇਬੰਦੀ ਇਨ੍ਹਾਂ ਧਰਨਾਕਾਰੀਆਂ ਦਾ ਸਾਥ ਦੇਣ ਲਈ ਪਹੁੰਚ ਰਹੀਆਂ ਨੇ। ਜੇਕਰ ਅੱਜ ਗੱਲ ਕਰੀਏ ਤਾਂ ਅੱਜ ਜਿੱਥੇ ਇੱਕ ਸਾਬਕਾ ਆਈ.ਏ.ਐੱਸ ਅਧਿਕਾਰੀ ਗੁਰਲਵਲੀਨ ਸਿੰਘ ਸਿੱਧੂ ਇਸ ਧਰਨੇ ਵਿੱਚ ਪਹੁੰਚੇ ਉੱਥੇ ਹੀ ਮੁਸਲਿਮ ਸੰਸਥਾ ਜਮਾਤ ਇਸਲਾਮੀ ਹਿੰਦ ਦੀ ਸਟੂਡੈਂਟ ਲੜਕੀਆਂ ਉਚੇਚੇ ਤੌਰ ਤੇ ਇਸ ਧਰਨੇ ਚ ਪਹੁੰਚੀਆਂ |

ਮਾਲੇਰਕੋਟਲਾ ਦੀਆਂ ਮੁਸਲਿਮ ਲੜਕੀਆਂ ਇੱਕ ਜਥੇ ਰੂਪ ਦੇ ਵਿੱਚ ਇਸ ਚੱਲ ਰਹੇ ਕਿਸਾਨਾਂ ਦੇ ਧਰਨੇ ਦੇ ਵਿੱਚ ਹਮਾਇਤ ਕਰਨ ਲਈ ਪਹੁੰਚੀਆਂ ਕਿਉਂਕਿ ਉਨ੍ਹਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੀ ਆ ਰਹੀ ਹੈ ਅਤੇ ਹੁਣ ਉਨ੍ਹਾਂ ਕਿਰਸਾਨ ਤੇ ਨਹੀਂ ਬਲਕਿ ਇਨਸਾਨ ਤੇ ਹਮਲਾ ਕੀਤਾ ਜੋ ਕਿ ਨਾਕਾਬਲੇ ਬਰਦਾਸ਼ਤ ਹੈ।

Muslim girls

ਇੱਥੇ ਪਹੁੰਚੀਆਂ ਮੁਸਲਿਮ ਲੜਕੀਆਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਜ਼ਮੀਨਾਂ ਨਹੀਂ ਤਾਂ ਜ਼ਮੀਨ ਉੱਤੇ ਹੈ ਉਨ੍ਹਾਂ ਦਾ ਜ਼ਮੀਰ ਜਾਗਦਾ ਹੈ|

https://youtu.be/wMIFarwSQ50

ਅਤੇ ਜਾਗਦੀ ਜ਼ਮੀਰ ਵਾਲੇ ਆਪਣੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਜ਼ਰੂਰ ਕਰਦੇ ਨੇ ਤੇ ਇੱਕ ਦੂਸਰੇ ਦਾ ਸਾਥ ਦਿੰਦੇ ਨੇ ਉਧਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਨ੍ਹਾਂ ਮੁਸਲਿਮ ਮਹਿਲਾਵਾਂ ਦਾ ਧੰਨਵਾਦ ਕੀਤਾ|

Muslim girls Muslim girls

ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਮੁਸਲਿਮ ਭਾਈਚਾਰਾ ਉਨ੍ਹਾਂ ਦੇ ਲਈ ਲੰਗਰ ਲੈ ਕੇ ਆ ਰਿਹਾ ਹੈ ਤੇ ਧਰਨੇ ਸ਼ਾਮਿਲ ਹੁੰਦੇ ਰਹੇ ਨੇ ਅਤੇ ਹੁਣ ਇਨ੍ਹਾਂ ਨੌਜਵਾਨ ਲੜਕੀਆਂ ਦਾ ਧਰਨਿਆਂ ਚ ਆਉਣਾ ਹੋਰ ਕਿਸਾਨ ਜਥੇਬੰਦੀਆਂ ਨੂੰ ਮਜ਼ਬੂਤ ਕਰੇਗਾ ਅਤੇ ਆਵਾਜ਼ ਹੋਰ ਤੇਜ਼ੀ ਦਿਨਾਂ ਬੁਲੰਦ ਕਰਕੇ ਕੇਂਦਰ ਸਰਕਾਰ ਤੱਕ ਪਹੁੰਚਾਈ ਜਾਵੇਗੀ।

Related Post