ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਸੋਮਵਾਰ ਨੂੰ ਰੇਲ ਲਾਇਨਾਂ ਤੋਂ ਪੂਰੀ ਤਰ੍ਹਾਂ ਧਰਨੇ ਹਟਾਉਣਗੇ ਕਿਸਾਨ

By  Shanker Badra November 21st 2020 05:09 PM

ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਸੋਮਵਾਰ ਨੂੰ ਰੇਲ ਲਾਇਨਾਂ ਤੋਂ ਪੂਰੀ ਤਰ੍ਹਾਂ ਧਰਨੇ ਹਟਾਉਣਗੇ ਕਿਸਾਨ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਭਵਨ 'ਚ ਮੀਟਿੰਗ ਕੀਤੀ ਹੈ। ਇਸ ਮੀਟਿੰਗ 'ਚ ਮਾਲ ਗੱਡੀਆਂ ਦੇ ਨਾਲ-ਨਾਲ ਯਾਤਰੀ ਟਰੇਨਾਂ ਨੂੰ ਛੂਟ ਦੇਣ 'ਤੇ ਸਹਿਮਤੀ ਬਣ ਗਈ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਅਤੇ ਰੇਲਵੇ ਸਟੇਸ਼ਨਾਂ ਦੇ ਬਾਹਰ ਧਰਨੇ ਜਾਰੀ ਰਹਿਣਗੇ। ਕਿਸਾਨ ਸੋਮਵਾਰ ਨੂੰ ਰੇਲ ਲਾਇਨਾਂ ਤੋਂ ਪੂਰੀ ਤਰ੍ਹਾਂ ਧਰਨੇ ਹਟਾਉਣਗੇ।

Farmers organizations announcement end Punjab Rail Roko Andolan on Monday ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਸੋਮਵਾਰ ਨੂੰ ਰੇਲ ਲਾਇਨਾਂ ਤੋਂ ਪੂਰੀ ਤਰ੍ਹਾਂ ਧਰਨੇ ਹਟਾਉਣਗੇ ਕਿਸਾਨ

ਦੱਸਿਆ ਜਾ ਰਿਹਾ ਹੈ ਕਿ ਕਿਸਾਨ ਮੁਸਾਫ਼ਿਰ ਗੱਡੀਆਂ ਨੂੰ ਲਾਂਘਾ ਦੇਣ ਲਈ ਰਾਜ਼ੀ ਹੋ ਗਏ ਹਨ। ਹੁਣ ਤੱਕ ਕਿਸਾਨਾਂ ਦੇ ਅੰਦੋਲਨ ਕਾਰਨ ਸੂਬੇ 'ਚ ਰੇਲ ਸੇਵਾ ਸ਼ੁਰੂ ਨਹੀਂ ਹੋ ਪਾ ਰਹੀ ਸੀ। ਅਜਿਹੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਮਨਾਉਣ 'ਚ ਕਾਮਯਾਬ ਹੋ ਗਏ ਹਨ। ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਕਿਸਾਨਾਂ ਨੇ ਸਹਿਮਤੀ ਪ੍ਰਗਟਾਈ ਹੈ।

Farmers organizations announcement end Punjab Rail Roko Andolan on Monday ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਸੋਮਵਾਰ ਨੂੰ ਰੇਲ ਲਾਇਨਾਂ ਤੋਂ ਪੂਰੀ ਤਰ੍ਹਾਂ ਧਰਨੇ ਹਟਾਉਣਗੇ ਕਿਸਾਨ

ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਕਿਸਾਨਾਂ ਨੇ 15 ਦਿਨਾਂ ਲਈ ਸਾਰੀਆਂ ਰੇਲਗੱਡੀਆਂ ਚਲਾਏ ਜਾਣ 'ਤੇ ਸਹਿਮਤੀ ਪ੍ਰਗਟਾਈ ਹੈ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ 10 ਦਸੰਬਰ ਤੱਕ ਮੰਗਾਂ ਮੰਗਣ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਗੱਲਬਾਤ ਸ਼ੁਰੂ ਨਾ ਹੋਈ ਤਾਂ ਕਿਸਾਨ ਸੰਗਠਨ ਮੁੜ ਤੋਂ ਆਪਣਾ ਸੰਘਰਸ਼ ਸ਼ੁਰੂ ਕਰ ਦੇਣਗੇ। ਜੇ ਮੰਗਾਂ ਨਾ ਮੰਨੀਆਂ ਤਾਂ 10 ਦਸੰਬਰ ਤੋਂ ਬਾਅਦ ਇਤਿਹਾਸਕ ਅੰਦੋਲਨ ਵਿੱਢਿਆ ਜਾਵੇਗਾ।

Farmers organizations announcement end Punjab Rail Roko Andolan on Monday ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ , ਸੋਮਵਾਰ ਨੂੰ ਰੇਲ ਲਾਇਨਾਂ ਤੋਂ ਪੂਰੀ ਤਰ੍ਹਾਂ ਧਰਨੇ ਹਟਾਉਣਗੇ ਕਿਸਾਨ

ਕਿਸਾਨ ਆਗੂਆਂ ਨੇ ਪੰਜਾਬ ਦੇ ਹਿੱਤਾਂ ਲਈਮੁਸਾਫ਼ਿਰ ਗੱਡੀਆਂ ਨੂੰ ਵੀ ਛੋਟ ਦੇਣ ਦਾ ਫੈਸਲਾ ਕੀਤਾ ਹੈ।ਪੰਜਾਬ ਦੇ ਹਿੱਤਾਂ ਲਈ ਕਿਸਾਨ ਜਥੇਬੰਦੀਆਂ ਨੇ ਭਾਰਤ ਸਰਕਾਰ ਦੀ ਅੜੀ ਦੇ ਬਾਵਜੂਦ ਫੈਸਲਾਲਿਆ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ 15 ਦਿਨਾਂ ਵਿਚ ਮੰਗਾਂ ਮੰਨਣ ਦਾ ਅਸਟੀਮੇਟਮਦਿੱਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।

-PTCNews

Related Post