ਬੀਜੇਪੀ ਆਗੂਆਂ ਨੂੰ ਕਰਨਾ ਪਿਆ ਕਿਸਾਨਾ ਦੇ ਭਾਰੀ ਵਿਰੋਧ ਦਾ ਸਾਹਮਣਾ

By  Jagroop Kaur February 8th 2021 05:29 PM -- Updated: February 8th 2021 05:50 PM

ਮੋਗਾ ਵਿਚ ਨਗਰ ਨਿਗਮ ਦੀਆਂ ਚੋਣਾਂ ਲੜ ਰਹੇ ਭਾਜਪਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਪੁੱਜੇ ਭਾਜਪਾ ਸਾਬਕ‍ਾ ਕੇਦਰੀ ਮੰਤਰੀ ਵਿਜੈ ਸਾਪਲਾ ਨੇ ਵੱਖ ਵੱਖ ਵਾਰਡਾ ਵਿੱਚ ਜਾ ਕੇ ਬੀ ਜੇ ਪੀ ਤੇ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕੀਤਾ |ਚੋਣ ਪ੍ਰਚਾਰ ਕਰਨ ਪਹੁੰਚੇ ਜਿਥੇ ਉਹਨਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ| ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਕੀਤੀ ਕੇਂਦਰੀ ਮੰਤਰੀ ਵਿਜੇ ਸਾਂਪਲਾ ਪ੍ਰੈੱਸ ਕਾਨਫਰੰਸ ਕਰਨ ਉਪਰੰਤ ਜਦੋਂ ਵੱਖ ਵੱਖ ਵਾਰਡਾਂ । ਓਥੇ ਕਿਸਾਨਾਂ ਨੇ ਇਕੱਠੇ ਹੋ ਕੇ ਰੋਸ ਵਜੋਂ ਪੈਦਲ ਮਾਰਚ ਕੱਢਿਆ ਹੈ।

ਪੜ੍ਹੋ ਹੋਰ ਖ਼ਬਰਾਂ :ਅਮਰੀਕੀ ਫੁੱਟਬਾਲ ਲੀਗ ‘ਚ ਗੂੰਜੀ ਕਿਸਾਨ ਅੰਦੋਲਨ ਦੀ ਆਵਾਜ਼

ਅੱਗੋਂ ਖੜ੍ਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਵਿਜੇ ਸਾਂਪਲਾ ਦਾ ਘਿਰਾਓ ਕੀਤਾ ਅਤੇ ਨਰਿੰਦਰ ਮੋਦੀ ਖ਼ਿਲਾਫ਼ ਸਖ਼ਤ ਨਾਅਰੇਬਾਜ਼ੀ ਜਿੱਥੇ ਇਸ ਮੌਕੇ ਤੇ ਕਿਸਾਨ ਆਗੂ ਬਲੌਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਚਿਰ ਕਿਸੇ ਵੀ ਭਾਜਪਾ ਆਗੂ ਨੂੰ ਚੋਣ ਪ੍ਰਚਾਰ ਕਰਨ ਸ਼ਹਿਰ ਵਿਚ ਨਹੀਂ ਵੜਨ ਦੇਵਾਂਗੇ ਜਿੰਨਾ ਚਿਰ ਸਾਰੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੇ |

ਪੜ੍ਹੋ ਹੋਰ ਖ਼ਬਰਾਂ : ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ 1178 ਖਾਤਿਆਂ ‘ਤੇ ਕਾਰਵਾਈ ਕਰਨ ਲਈ ਕਿਹਾ

ਜ਼ਿਕਰਯੋਗ ਹੋ ਕਿ ਜਿਥੇ ਵਿਜੇ ਸਾਂਪਲਾ ਦਾ ਵਿਰੋਧ ਹੋਇਆ ਉਥੇ ਹੀ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਥੇ ਹੁਸ਼ਿਆਪੁਰ ਵਿਖੇ ਮੋਹੱਲਾ ਬਹਾਦਰਪੁਰ ਦੇ ਮੋਰੀਆਂ ਪੈਲੇਸ ਵਿਚ ਅੱਜ 4 ਵਜੇ ਅਸ਼ਵਨੀ ਸ਼ਰਮਾ ਵਲੋਂ ਭਾਜਪਾ ਦੀ ਰੈਲੀ ਅਤੇ ਪ੍ਰੈਸ ਕਾਨਫਰੰਸ ਰੱਖੀ ਗਈ ਸੀ|Farmers dies at Tikri Border , cremation today in Nihal Singh Wala

ਪਰ ਜਦੋ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਕਿਸਾਨ ਆਗੂਆਂ ਅਤੇ ਸਮਰਥਕਾਂ ਵਲੋਂ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਅਤੇ ਭਾਜਪਾ ਦੇ ਇਸ ਪ੍ਰੋਗਰਾਮ ਦੇ ਖਿਲਾਫ ਨਾਰੇਬਾਜੀ ਕੀਤੀ ਗਈ। ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੋਰੀਆਂ ਪੈਲੇਸ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਰੋਕਿਆ ਗਿਆ

Related Post