Farmer Protest : ਜੰਤਰ-ਮੰਤਰ ਲਈ ਰਵਾਨਾ ਹੋਏ ਕਿਸਾਨ, ਪੁਲਿਸ ਨੇ ਚੈਕਿੰਗ ਲਈ ਰੋਕੀਆਂ ਬੱਸਾਂ

By  Shanker Badra July 22nd 2021 11:16 AM

ਨਵੀਂ ਦਿੱਲੀ : ਖੇਤੀ ਕਾਨੂੰਨਾਂ (Farm Laws) ਦੇ ਵਿਰੁੱਧ ਵਿੱਚ ਅੱਜ ਕਿਸਾਨਾਂ ਦੇ ਅੰਦੋਲਨ ਦਾ ਨਵਾਂ ਪੜਾਅ ਸ਼ੁਰੂ ਹੋ ਰਿਹਾ ਹੈ। ਤਕਰੀਬਨ 200 ਕਿਸਾਨ ਦਿੱਲੀ ਦੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰਨਗੇ , ਇਹ ਕਿਸਾਨ ਸੰਸਦ ਵਰਗਾ ਹੋਵੇਗਾ। ਕਿਸਾਨ ਸਿੰਘੂ, ਟਿੱਕਰੀ ਅਤੇ ਗਾਜੀਪੁਰ ਬਾਰਡਰ ਤੋਂ ਬੱਸਾਂ ਭਰ ਕੇ ਜੰਤਰ-ਮੰਤਰ ਪਹੁੰਚ ਰਹੇ ਹਨ।

Farmer Protest : ਜੰਤਰ-ਮੰਤਰ ਲਈ ਰਵਾਨਾ ਹੋਏ ਕਿਸਾਨ, ਪੁਲਿਸ ਨੇ ਚੈਕਿੰਗ ਲਈ ਰੋਕੀਆਂ ਬੱਸਾਂ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵਿਦਿਆਰਥੀਆਂ ਲਈ ਇਸ ਤਾਰੀਕ ਤੋਂ ਖੁੱਲ੍ਹਣਗੇ ਸਕੂਲ

ਪ੍ਰਦਰਸ਼ਨਕਾਰੀਆਂ ਦੇ ਨਾਲ ਮੌਜੂਦ ਯੋਗੇਂਦਰ ਯਾਦਵ ਨੇ ਕਿਹਾ ਕਿ ਇੱਕ ਵਾਰ ਫਿਰ ਪੁਲਿਸ ਵੱਲੋਂ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨ ਜੰਤਰ-ਮੰਤਰ ਵਿਖੇ ਪਹੁੰਚਣ ਵਿੱਚ ਦੇਰੀ ਕਰ ਰਹੇ ਹਨ। ਦੂਸਰੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਦਿੱਲੀ ਪੁਲਿਸ ਅਤੇ ਸਰਕਾਰ ਵਾਰ-ਵਾਰ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ ਅਤੇ ਰਸਤੇ ਵਿੱਚ ਹੀ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।

Farmer Protest : ਜੰਤਰ-ਮੰਤਰ ਲਈ ਰਵਾਨਾ ਹੋਏ ਕਿਸਾਨ, ਪੁਲਿਸ ਨੇ ਚੈਕਿੰਗ ਲਈ ਰੋਕੀਆਂ ਬੱਸਾਂ

ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟਿੱਕਰੀ, ਸਿੰਘੂ, ਗਾਜੀਪੁਰ ਸਰਹੱਦ ਅਤੇ ਦਿੱਲੀ ਦੇ ਜੰਤਰ-ਮੰਤਰ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਖ-ਵੱਖ ਇਲਾਕਿਆਂ ਦੇ ਕਿਸਾਨ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦਾ ਇੱਕ ਵੱਡਾ ਜੱਥਾ ਬੱਸਾਂ ਰਾਹੀਂ ਜੰਤਰ-ਮੰਤਰ ਪਹੁੰਚ ਰਿਹਾ ਹੈ। ਕਿਸਾਨ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਸੰਸਦ ਦਾ ਪ੍ਰਬੰਧ ਕਰ ਸਕਣਗੇ।

Farmer Protest : ਜੰਤਰ-ਮੰਤਰ ਲਈ ਰਵਾਨਾ ਹੋਏ ਕਿਸਾਨ, ਪੁਲਿਸ ਨੇ ਚੈਕਿੰਗ ਲਈ ਰੋਕੀਆਂ ਬੱਸਾਂ

ਪੜ੍ਹੋ ਹੋਰ ਖ਼ਬਰਾਂ : ਮੀਂਹ ਨਾਲ ਡਿੱਗੀ ਮਕਾਨ ਦੀ ਛੱਤ , ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਕਿਸਾਨ ਆਗੂ ਰਾਕੇਸ਼ ਟਿਕੈਤ ਵੀਰਵਾਰ ਸਵੇਰੇ ਗਾਜੀਪੁਰ ਸਰਹੱਦ ਤੋਂ ਸਿੰਘੂ ਸਰਹੱਦ ਲਈ ਰਵਾਨਾ ਹੋਏ। ਰਾਕੇਸ਼ ਟਿਕੈਤ ਦੇ ਅਨੁਸਾਰ ਪਹਿਲਾਂ ਬੱਸਾਂ ਸਿੰਘੂ ਬਾਰਡਰ ਨੂੰ ਜਾਣਗੀਆਂ। ਰਾਕੇਸ਼ ਟਿਕਟ ਨੇ ਕਿਹਾ ਕਿ ਸਾਡਾ ਸੰਘਰਸ਼ ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਿਹਾ ਹੈ। ਅਸੀਂ ਸ਼ਾਂਤਮਈ ਢੰਗ ਨਾਲ ਸਰਕਾਰ ਦੇ ਸਾਹਮਣੇ ਆਪਣੇ ਨੁਕਤੇ ਰੱਖਣੇ ਚਾਹੁੰਦੇ ਹਾਂ। ਕਿਸਾਨ ਆਗੂ ਨੇ ਕਿਹਾ ਕਿ ਜਿੰਨਾ ਚਿਰ ਸੰਸਦ ਦਾ ਸੈਸ਼ਨ ਚੱਲਦਾ ਰਹੇਗਾ, ਅਸੀਂ ਜੰਤਰ ਮੰਤਰ ਵਿਖੇ ਹੀ ਆਪਣੇ ਕਿਸਾਨ ਸੰਸਦ ਨੂੰ ਚਲਾਵਾਂਗੇ।

-PTCNews

Related Post