ਦਿੱਲੀ ਘੇਰਨ ਦੇ ਨਾਲ ਨਾਲ ਪੰਜਾਬ 'ਚ ਵੀ ਧਰਨੇ,ਪੰਪ ਦਾ ਘਿਰਾਓ ਲਗਾਤਾਰ 59 ਵੇਂ ਦਿਨ ਵੀ ਜਾਰੀ ਰਿਹਾ 

By  Jagroop Kaur November 29th 2020 07:07 PM -- Updated: November 29th 2020 07:09 PM

ਲਹਿਰਾਂਗਾਗਾ: ਭਾਰਤੀ ਕਿਸਾਨ ਜੁਨੀਅਨ ਏਕਤਾ ਉਗਰਾਹਾ ਬਲਾਕ ਲਹਿਰਾਂ ਦੀ ਤਰਫੋ ਤਾਲਮੇਲਵੇ ਪ੍ਰੋਗਰਾਮ ਤਹਿਤ ਲਹਿਲ ਖੁਰਦ ਕੈਚੀਆ ਵਿਖੇ ਰਿਲਾਇੰਸ ਦੇ ਪੈਟਰੋਲ ਪੰਪ ਦਾ ਘਿਰਾਓ ਅੱਜ 59 ਦੇ ਦਿਨ ਵੀ ਲਗਾਤਾਰ ਜਾਰੀ ਰਿਹਾ ਬਲਾਕ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਚ। ਦਿੱਲੀ ਚਲੋ ਅੰਦੋਲਨ ਦੇ ਨਾਲ ਨਾਲ ਪੰਜਾਬ ਵਿੱਚ ਵੀ ਸਾਰੇ ਭਾਜਪਾ ਆਗੂਆਂ ਦੇ ਘਰਾਂ ,ਮਾਲਾ , ਪੈਟਰੋਲ ਪੰਪਾਂ,ਟੋਲ ਪਲਾਜ਼ਾ ਧਰਨੇ ਉਸੇ ਤਰ੍ਹਾਂ ਲੱਗੇ ਹੋਏ ਹਨ।

ਮਾਵਾਂ ਭੈਣਾਂ ਨੇ ਧਰਨਿਆਂ ਦੀ ਸਾਰੀ ਜ਼ਿੰਮੇਵਾਰੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਹੈ। ਆਗੂ ਹਰਜਿੰਦਰ ਸਿੰਘ ਨੰਗਲਾ ਨੇ ਦੱਸਿਆ ਕੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਕਿਰਤੀ ਲੋਕਾਂ ਨੂੰ ਆਪਣੇ ਘਰ ਵਾਰ ਛੱਡ ਕੇ ਸੜਕਾਂ ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ । ਲੋਕ ਰੋਹ ਵੱਧਦਾ ਹੀ ਜਾ ਰਿਹਾ ਹੈ ਧਰਨਿਆਂ ਵਿੱਚ ਲੋਕਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਹੋਰ ਵੱਧ ਰਹੀ ਹੈ।

ਓਧਰ ਦਿੱਲੀ ਨੂੰ ਸਾਰੇ ਦੇਸ਼ ਦੇ ਕਿਸਾਨਾਂ ਮਜਦੂਰਾਂ ਨੇ ਘੇਰਾਂ ਪਾਇਆ ਹੋਇਆ ਹੈ। ਦਿੱਲੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕੀਤੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਆਸੀ ਦਿੱਲੀ ਦਾ ਦਾਣਾ ਪਾਣੀ ਬੰਦ ਰੱਖਾਂਗੇ। ਹਰ ਰੋਜ਼ ਦਿੱਲੀ ਚ ਚਲ ਰਹੇ ਧਰਨੇ ਵਿੱਚ ਬੈਠੇ ਲੋਕਾਂ ਲਈ ਪੰਜਾਬ ਚੋਂ ਖਾਣ ਪੀਣ ਦੀਆਂ ਵਸਤਾਂ ਜਿਵੇਂ ਦੁੱਧ ਆਦਿ ਦਿੱਲੀ ਵੱਲ ਭੇਜਿਆ ਜਾ ਰਿਹਾ ਹੈ।ਕਈ ਹੋਰ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

Related Post