ਕਿਸਾਨਾਂ ਵੱਲੋਂ 26/27 ਦਾ ਮੋਰਚਾ ਅਣਮਿਥੇ ਸਮੇਂ ਲਈ ਰਹੇਗਾ ਜਾਰੀ : ਕਿਸਾਨ

By  Jagroop Kaur November 19th 2020 04:46 PM -- Updated: November 19th 2020 05:23 PM

ਪੰਜਾਬ : ਕਿਸਾਨ ਖੇਤੀ ਬਿਲਾਂ ਦੇ ਕਾਲੇ ਕਾਨੂੰਨ ਖਿਲਾਫ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਵੱਲੋਂ 26 /27 ਨਵੰਬਰ ਨੂੰ ਦਿੱਲੀ ਵੱਲ ਨੂੰ ਕੁਚ ਕੀਤੀ ਜਾਵੇਗੀ। ਜਿਥੇ ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ , ਅਤੇ ਜੇਕਰ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਉਸੇ ਜਗ੍ਹਾ 'ਤੇ ਧਰਨਾ ਦਿੱਤਾ ਜਾਵੇਗਾ। ਇਹ ਕਹਿਣਾ ਹੈ ਅੱਜ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਨ ਵਾਲੇ ਕਿਸਾਨ ਜਥੇਬੰਦੀਆਂ ਦਾ। ਕਿਸਾਨਾਂ ਦਾ ਕਹਿਣਾ ਹੈ ਕਿ ਸਿਰਫ ਪੰਜਾਬ ਦੇ ਕਿਸਾਨ ਹੀ ਧਰਨਾ ਨਹੀਂ ਦੇਣਗੇ ਬਲਕਿ ਦੇਸ਼ ਭਰ ਦੇ ਕਿਸਾਨ ਦਿੱਲੀ ਪਹੁੰਚਣਗੇ , ਅਤੇ ਆਪਣੇ ਹੱਕ ਦੀ ਆਵਾਜ਼ ਬੁਲ਼ੰਦ ਕਰਨਗੇ।

ਇਸ ਦੌਰਾਨ ਕੋਰੋਨਾ ਦਾ ਵੀ ਧਿਆਨ ਰਖਿਆ ਜਾਵੇਗਾ ,ਇਸ ਦੇ ਨਾਲ ਹੀ ਯੋਗੇਂਦਰ ਯਾਦਵ ਨੇ ਕਿਹਾ ਕਿ ਬਿਜਲੀ ਕਟੌਤੀ ਦੀਆਂ ਜੋ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਕੇਂਦਰ ਸਰਕਾਰ ਬੰਦ ਕਰੇ। ਇਸ ਦੇ ਨਾਲ ਹੀ 26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਕਿਸਾਨ ਦਿੱਲੀ ਪੁੱਜਣਗੇ। ਕਾਂਫਰਸਨ ਡੇਰਿਆਂ ਯੋਗੇਂਦਰ ਯਾਦਵ ਨੇ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਮਾਰੂ ਨੀਤੀਆਂ ਨਾ ਅਪਣਾਵੇ। ਕਿਸਾਨ ਆਪਣੀ ਦਿੱਲੀ ਕੂਚ ਨੂੰ ਨੇਪਰੇ ਚੜ੍ਹ ਕੇ ਰਹੇ ਗੀ। ਜੇਕਰ ਕਿਸੇ ਨੇ ਵੀ ਉਹਨਾਂ ਨੂੰ ਕੀਤੇ ਰੋਕਿਆ ਤਾਂ ਉਹ ਉਥੇ ਹੀ ਧਰਨੇ 'ਤੇ ਭੀ ਜਾਣਗੇ , ਤੇ ਜਿਵੇ ਪਿਛਲੇ 6 ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਉਂਝ ਹੀ ਸ਼ਾਂਤੀ ਪੂਰਵਕ ਜਾਰੀ ਰਹੇਗਾ।

ਇੰਨਾ ਹੀ ਨਹੀਂ ਧਰਨੇ 'ਚ ਮਹਿਜ਼ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੇ ਕਿਸਾਨ ਦਿੱਲੀ ਨੂੰ 5 ਹਾਈਵੇਅ ਰਾਹੀਂ ਪਹੁੰਚਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੀ ਅਜਿਹੀ ਇਤਿਹਾਸਕ ਏਕਤਾ ਪਹਿਲਾਂ ਕਦੇ ਨਹੀਂ ਹੋਈ |ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇ ਅੱਗੇ ਨਾ ਵਧਣ ਦਿੱਤਾ ਤਾਂ ਕਿਸਾਨਾਂ ਜਿਥੇ ਰੋਕਿਆ ਜਾਵੇਗਾ, ਉਥੇ ਹੀ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਅਡਾਨੀ ਤੇ ਅਬਾਨੀ ਦੇ ਉਤਪਾਦਨਾਂ ਦਾ ਦੇਸ਼ ਭਰ ਵਿਚ ਵਿਰੋਧ ਕਰਨ ਦਾ ਸੱਦਾ |ਦੇਸ਼ ਭਰ ਦੇ ਕਿਸਾਨ ਅੰਦੋਲਨ ਵਿਚ ਕੁੱਦੇ |

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਕਿਸਾਨ ਆਗੂਆਂ ਵੱਲੋਂ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿਚ ਉਹਨਾ ਕਿਹਾ ਕਿ 21 ਨਵੰਬਰ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਹੋਣਗੀਆਂ, ਇਸ ਦੇ ਨਾਲ ਹੀ 26 ਅਤੇ 27 ਨਵੰਬਰ ਨੂੰ ਦਿੱਲੀ ਜਾਣ ਦੀ ਮੁਕੰਮਲ ਤਿਆਰੀ ਹੈ। ਕਿਸਾਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਮੋਰਚਾ ਇੰਝ ਹੀ ਜਾਰੀ ਰਹੇਗਾ। ਭਾਰਤ ਸਰਕਾਰ ਦਾ ਪੰਜਾਬ ਪ੍ਰਤੀ ਅੜੀਅਲ ਵਤੀਰਾ ਕਤਈ ਬਰਦਾਸ਼ਤ ਨਹੀਂ ਹੋਵੇਗਾ

Related Post