ਲੁਧਿਆਣਾ 'ਚ ਕਿਸਾਨਾਂ ਦਾ ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨਾ ਜਾਰੀ, ਸਰਕਾਰ ਨੂੰ ਦਿੱਤੀ ਇਹ ਚੇਤਾਵਨੀ

By  Riya Bawa August 25th 2022 04:00 PM -- Updated: August 25th 2022 04:17 PM

ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ 'ਚ ਕਿਸਾਨਾਂ ਵੱਲੋਂ ਲੁਧਿਆਣਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਵੇਰਕਾ ਮਿਲਕ ਪਲਾਂਟ ਦੇ ਬਾਹਰ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ, ਜੋ ਸਰਕਾਰ ਵੱਲੋਂ ਪ੍ਰਤੀ ਕਿਲੋ ਫੈਟ ਦੇ ਵੱਧ ਰੇਟ ਅਤੇ ਲੰਪੀ ਸਕਿਨ ਨਾਲ ਗਊਆਂ ਦੀ ਮੌਤ ਤੋਂ ਬਾਅਦ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਹ ਇਸੇ ਤਰ੍ਹਾਂ ਹੜਤਾਲ 'ਤੇ ਰਹਿਣਗੇ। ਧਰਨੇ ’ਤੇ ਬੈਠੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੁਹਾਲੀ ’ਚ ਧਰਨੇ ਦੌਰਾਨ ਸਰਕਾਰ ਨੇ ਉਨ੍ਹਾਂ ਨੂੰ ਦੁੱਧ ਦੀ ਫੈਟ 55 ਰੁਪਏ ਪ੍ਰਤੀ ਕਿਲੋ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਸ ’ਤੇ ਅਮਲ ਨਹੀਂ ਹੋਇਆ। ਇਸੇ ਤਰ੍ਹਾਂ ਲੱਖਾਂ ਗਊਆਂ ਦੀ ਚਮੜੀ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ, ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। dharna ਇਹ ਵੀ ਪੜ੍ਹੋ:ਜੰਮੂ-ਕਸ਼ਮੀਰ 'ਚ 1 ਘੰਟੇ 'ਚ 2 ਵਾਰ ਲੱਗੇ ਭੂਚਾਲ ਦੇ ਝਟਕੇ ਪੰਜਾਬ ਦੇ ਪਿੰਡਾਂ ਦੀ ਗਿਣਤੀ ਅਤੇ ਬਿਮਾਰ ਪਸ਼ੂਆਂ ਦੀ ਗਿਣਤੀ ਦੇ ਹਿਸਾਬ ਨਾਲ ਇਕ ਪਸ਼ੂ 'ਤੇ ਸਿਰਫ 625 ਰੁਪਏ ਬੈਠ ਰਹੇ ਹਨ, ਜਦਕਿ ਕਿਸਾਨ ਇਕ ਪਸ਼ੂ 'ਤੇ 4 ਤੋਂ 5 ਹਜ਼ਾਰ ਰੁਪਏ ਖਰਚ ਕਰ ਰਿਹਾ ਹੈ। ਕਿਸਾਨਾਂ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਬਾਹਰ ਪੱਕਾ ਟੈਂਟ ਲਗਾ ਲਿਆ ਗਿਆ ਹੈ ਅਤੇ ਰੋਟੀ ਲੰਗਰ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਇਹ ਧਰਨਾ ਹੁਣ ਦਿਨ ਰਾਤ ਅਣਮਿੱਥੇ ਸਮੇਂ ਲਈ ਚੱਲੇਗਾ, ਦਿੱਲੀ ਪੱਕੇ ਮੋਰਚੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਇਹ ਪਹਿਲਾ ਪੱਕਾ ਮੋਰਚਾ ਹੈ, ਉਧਰ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। dharna ਕਿਸਾਨਾਂ ਨੇ ਕਿਹਾ ਕਿ ਸਾਨੂੰ ਨਾ ਤਾਂ ਦੁੱਧ ਦੀ ਅਦਾਇਗੀ ਸਹੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਉਲਟਾ ਸਾਨੂੰ ਲੰਪੀ ਸਕਿਨ ਬਿਮਾਰੀ ਦੀ ਮਾਰ ਪਈ ਹੈ ਜਿਸ ਨਾਲ ਕਿਸਾਨਾਂ ਦੇ ਪਸ਼ੂ ਮਰ ਰਹੇ ਨੇ ਦੁੱਧ ਘੱਟ ਰਿਹਾ ਹੈ। ਇਸ ਦੇ ਬਾਵਜੂਦ ਕਿਸਾਨਾਂ ਨੂੰ ਅਦਾਇਗੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਅੜੀਅਲ ਰਵੱਈਏ ਅੱਗੇ ਕਿਸਾਨ ਡੱਟ ਗਏ ਹਨ ਅਤੇ ਮੰਗਾਂ ਮੰਨੇ ਜਾਣ ਤੱਕ ਇਹ ਧਰਨਾ ਜਾਰੀ ਰਹੇਗੀ। -PTC News

Related Post