ਦਿੱਲੀ ਮੋਰਚੇ 'ਚ ਕਿਸਾਨਾਂ ਨੇ ਹਾਈਵੇਅ 'ਤੇ ਸਬਜ਼ੀਆਂ ਲਗਾਉਣੀਆਂ ਕੀਤੀਆਂ ਸ਼ੁਰੂ, ਕਹਿੰਦੇ ਹੁਣ ਨੀਂ ਮੁੜਦੇ

By  Shanker Badra December 10th 2020 06:18 PM

ਦਿੱਲੀ ਮੋਰਚੇ 'ਚ ਕਿਸਾਨਾਂ ਨੇ ਹਾਈਵੇਅ 'ਤੇ ਸਬਜ਼ੀਆਂ ਲਗਾਉਣੀਆਂ ਕੀਤੀਆਂ ਸ਼ੁਰੂ, ਕਹਿੰਦੇ ਹੁਣ ਨੀਂ ਮੁੜਦੇ :ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅੰਦੋਲਨ ਅੱਜ 15ਵੇਂ ਦਿਨ ਵੀ ਜਾਰੀ ਹੈ। ਓਥੇ ਲਗਾਤਾਰ ਅਟੁੱਟ ਲੰਗਰ ਵਰਤ ਰਹੇ ਹਨ। ਪੰਜਾਬ ਤੋਂ ਗਏ ਕਿਸਾਨ ਆਪਣੇ ਨਾਲ 6-6 ਮਹੀਨਿਆਂ ਦਾ ਰਾਸ਼ਨ ਪਾਣੀ ਲੈ ਕੇ ਗਏ ਹਨ, ਪਰ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਉੱਪਰ ਲੋਕਾਂ ਨੇ ਅਜੇ ਤੱਕ ਪੰਜਾਬ ਤੋਂ ਗਏ ਕਿਸਾਨਾਂ ਨੂੰ ਆਪਣਾ ਰਾਸ਼ਨ ਪਾਣੀ ਖੋਲ੍ਹਣ ਹੀ ਨਹੀਂ ਦਿੱਤਾ, ਕਿਉਂਕਿ ਲੋਕਾਂ ਵੱਲੋਂ ਬਹੁਤ ਵੱਡੇ ਲੰਗਰ ਚਲਾਏ ਜਾ ਰਹੇ ਹਨ।

Farmers started planting vegetables on the highway in Delhi Morcha ਦਿੱਲੀ ਮੋਰਚੇ 'ਚ ਕਿਸਾਨਾਂ ਨੇ ਹਾਈਵੇਅ 'ਤੇ ਸਬਜ਼ੀਆਂ ਲਗਾਉਣੀਆਂ ਕੀਤੀਆਂ ਸ਼ੁਰੂ, ਕਹਿੰਦੇ ਹੁਣ ਨੀਂ ਮੁੜਦੇ

ਦਰਅਸਲ 'ਚ ਹੁਣ ਕਿਸਾਨਾਂ ਨੇ ਹਾਈਵੇ ਉੱਤੇ ਸਬਜ਼ੀਆਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕਿਸਾਨਾਂ ਦੀ ਸਬਜ਼ੀ ਲਗਾਉਂਦਿਆਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਨੂੰ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਵੀ ਆਪਣੇ ਫੇਸਬੁੱਕ ਅਕਾਉਂਟ 'ਤੇ ਸ਼ੇਅਰ ਕੀਤੀ ਹੈ।

Farmers started planting vegetables on the highway in Delhi Morcha ਦਿੱਲੀ ਮੋਰਚੇ 'ਚ ਕਿਸਾਨਾਂ ਨੇ ਹਾਈਵੇਅ 'ਤੇ ਸਬਜ਼ੀਆਂ ਲਗਾਉਣੀਆਂ ਕੀਤੀਆਂ ਸ਼ੁਰੂ, ਕਹਿੰਦੇ ਹੁਣ ਨੀਂ ਮੁੜਦੇ

ਇਸ ਵੀਡੀਓ ਵਿਚ ਕਿਸਾਨ ਸੜਕ 'ਤੇ ਹਾਈਵੇਅ ਦੇ ਵਿਚਕਾਰ ਵਾਲੀ ਖਾਲੀ ਜਗ੍ਹਾ ਨੂੰ ਸਬਜ਼ੀਆਂ ਲਗਾਉਣ ਲਈ ਤਿਆਰ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਜਗ੍ਹਾ ਉੱਤੇ ਧਨੀਆਂ, ਪਾਲਕ, ਮੇਥੇ, ਮੂਲੀ ਲਗਾ ਰਹੇ ਹਨ। ਗੋਭੀ ਤੇ ਪਿਆਜ ਦੀ ਪਨੀਰੀ ਵੀ ਲਗਾਉਣੀ ਹੈ। ਹਾਈਵੇ 'ਤੇ ਸਬਜੀਆਂ ਲਗਾਉਣ ਤਿਆਰੀ ਕੀਤੀ ਜਾ ਰਹੀ ਹੈ।

Farmers started planting vegetables on the highway in Delhi Morcha ਦਿੱਲੀ ਮੋਰਚੇ 'ਚ ਕਿਸਾਨਾਂ ਨੇ ਹਾਈਵੇਅ 'ਤੇ ਸਬਜ਼ੀਆਂ ਲਗਾਉਣੀਆਂ ਕੀਤੀਆਂ ਸ਼ੁਰੂ, ਕਹਿੰਦੇ ਹੁਣ ਨੀਂ ਮੁੜਦੇ

ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਦਾ ਅੱਜ 15ਵਾਂ ਦਿਨ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ। ਓਧਰ ਕਿਸਾਨ ਜਥੇਬੰਦੀਆਂ ਨੇ ਵੀ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ,ਉਦੋਂ ਤੱਕ ਉਹ ਅੰਦੋਲਨ ਜਾਰੀ ਰੱਖਣਗੇ ਤੇ ਇਸ ਨੂੰ ਹੋਰ ਤੇਜ਼ ਕਰਨਗੇ।

-PTCNews

Related Post