ਕਿਸਾਨ ਕੈਪਟਨ ਸਰਕਾਰ ਤੋਂ ਪਰੇਸ਼ਾਨ, 22 ਸਿਤੰਬਰ ਨੂੰ ਦੇਣਗੇ ਮੋਤੀ ਮਹਿਲ ਅੱਗੇ ਧਰਨਾ

By  Joshi September 9th 2017 03:45 PM

ਕਿਸਾਨ ਕੈਪਟਨ ਸਰਕਾਰ ਤੋਂ ਪਰੇਸ਼ਾਨ, ੨੨ ਸਿਤੰਬਰ ਨੂੰ ਦੇਣਗੇ ਮੋਤੀ ਮਹਿਲ ਅੱਗੇ ਧਰਨਾ, Farmers to protest against Amarinder Government on 22 Sept

ਕੈਪਟਨ ਸਰਕਾਰ ਦੇ ਖਿਲਾਫ ੭ ਕਿਸਾਨ ਜਥੇਬੰਦੀਆਂ ਮੋਤੀ ਮਹਿਲ ਅੱਗੇ ੨੨ ਸਤੰਬਰ ਨੂੰ ਧਰਨਾ ਦੇਣਗੀਆਂ। ਕਰਜ਼ਾ ਮੁਆਫੀ ਤੋਂ ਲੈ ਕੇ ਕੁਰਕੀ ਤੱਕ ਕਈ ਮਸਲਿਆਂ 'ਚ ਕੈਪਟਨ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਮਰੱਥ ਰਹੀ ਹੈ।

Farmers to protest against Amarinder Government on 22 Septਸਰਕਾਰ ਦੀ ਇਸ ਨਾਕਾਮੀ ਦੇ ਖਿਲਾਫ ਕਿਸਾਨਾਂ ਵੱਲੋਂ ਪਟਿਆਲਾ ਸਥਿਤ ਮੋਤੀ ਮਹਿਲ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਲਈ ਅਪੀਲ ਕੀਤੀ ਜਾਵੇਗੀ।

Farmers to protest against Amarinder Government on 22 Septਜ਼ਿਕਰਯੋਗ ਹੈ ਕਿ ਕੈਪਟਨ ਨੇ ਕਿਸਾਨਾਂ ਨੂੰ ਪੂਰਾ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਇਹ ਫੈਸਲਾ ਕਿਸਾਨੀ ਖੁਦਕੁਸ਼ੀਆਂ ਨੂੰ ਰੋਕਣ ਲਈ ਲਿਆ ਗਿਆ ਸੀ। ਪਰ, ਹੁਣ ਕੈਪਟਨ ਸਰਕਾਰ ਕਰਜ਼ਾ ਮੁਆਫੀ ਨੂੰ ਲੈ ਕੇ ਕੋਈ ਪੱਲਾ ਫੜ੍ਹਾਉਂਦੀ ਨਹੀਂ ਦਿਸ ਰਹੀ ਹੈ।

Farmers to protest against Amarinder Government on 22 Septਇਸ ਦੇ ਚੱਲਦਿਆਂ ਕਈ ਕਿਸਾਨਾਂ ਨੇ ਖੁਦਕੁਸ਼ੀ ਦਾ ਰਾਹ ਚੁਣਿਆ ਅਤੇ ਨਿੱਤ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਦੀ ਖਬਰਾਂ ਵੀ ਅਖਬਾਰਾਂ ਵੀ ਛਪ ਰਹੀਆਂ ਹਨ।

—PTC News

Related Post