ਮਹਾਪੰਚਾਇਤ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਐਲਾਨ , ਮੋਦੀ ਸਰਕਾਰ ਨੂੰ ਪਾਈ ਬਿਪਤਾ !

By  Shanker Badra March 24th 2021 02:38 PM

ਜੈਪੁਰ :  ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਮੰਗਲਵਾਰ ਨੂੰ ਜੈਪੁਰ 'ਚ ਮਹਾਪੰਚਾਇਤ ਹੋਈ ਹੈ। ਇਸ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ 26 ਮਾਰਚ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪੂਰੇ ਦੇਸ਼ 'ਚ ਸਭ ਕੁੱਝ ਬੰਦ ਕਰਵਾਉਣਗੇ ਤੇ ਬੰਦ ਸ਼ਾਂਤੀਪੂਰਨ ਰਹੇਗਾ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

Farmers will sell their produce in the Parliament : Rakesh Tikait ਮਹਾਪੰਚਾਇਤ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਐਲਾਨ , ਮੋਦੀ ਸਰਕਾਰ ਨੂੰ ਪਾਈ ਬਿਪਤਾ !

ਇਸ ਦੇ ਨਾਲ ਹੀ ਟਿਕੈਤ ਨੇ ਕਿਹਾ ਕਿ ਹੁਣ ਕਿਸਾਨ ਸੰਸਦ 'ਚ ਜਾ ਕੇ ਆਪਣੀ ਫ਼ਸਲ ਵੇਚਣਗੇ। ਕਿਸਾਨਾਂ ਨੂੰ ਇਸ ਗੱਲ ਲਈ ਤਿਆਰ ਰਹਿਣਾ ਪਵੇਗਾ ਕਿ ਕਦੋਂ ਦਿੱਲੀ ਕੂਚ ਤੇ ਸੰਸਦ 'ਤੇ ਸਬਜ਼ੀ ਵੇਚਣ ਦਾ ਐਲਾਨ ਕਰ ਦਿੱਤਾ ਜਾਵੇ। ਸੰਸਦ 'ਤੇ ਐੱਮਐੱਸਪੀ 'ਤੇ ਕਿਸਾਨ ਆਪਣੀ ਉਪਜ ਵੇਚਣਗੇ। ਕਿਸਾਨ ਸੰਸਦ ਤੱਕ ਟਰੈਕਟਰ ਲੈ ਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਹੁਣ ਸੰਸਦ ਤੱਕ ਟਰੈਕਟਰ ਲੈ ਕੇ ਜਾਣਗੇ।

Farmers will sell their produce in the Parliament : Rakesh Tikait ਮਹਾਪੰਚਾਇਤ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਐਲਾਨ , ਮੋਦੀ ਸਰਕਾਰ ਨੂੰ ਪਾਈ ਬਿਪਤਾ !

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਉਂਦਿਆਂ ਟਿਕੈਤ ਨੇ ਕਿਹਾ ਕਿ ਪੀਐੱਮ ਕਹਿੰਦੇ ਹਨ ਕਿ ਦੇਸ਼ 'ਚ ਕਿਤੇ ਵੀ ਫ਼ਸਲ ਵੇਚੋ। ਇਸ ਹਾਲਤ 'ਚ ਸੰਸਦ ਤੋਂ ਵਧੀਆ ਥਾਂ ਫਸਲ ਵੇਚਣ ਲਈ ਹੋਰ ਕੀ ਹੋਵੇਗੀ। ਇਸ ਦੇ ਨਾਲ ਹੀਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਦੁਬਾਰਾ ਦਿੱਲੀ'ਚ ਦਾਖਲ ਹੋਣਾ ਪਏਗਾ ਅਤੇ ਬੈਰੀਕੇਡ ਤੋੜਨੇ ਪੈਣਗੇ।

Farmers will sell their produce in the Parliament : Rakesh Tikait ਮਹਾਪੰਚਾਇਤ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਐਲਾਨ , ਮੋਦੀ ਸਰਕਾਰ ਨੂੰ ਪਾਈ ਬਿਪਤਾ !

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਹੈ। ਸਰਕਾਰ ਨੇ ਤਾਂ ਪੂੰਜੀਪਤੀਆਂ ਨਾਲ ਹੋਏ ਸਮਝੌਤੇ ਲਾਗੂ ਕਰਨੇ ਹਨ। ਪੂੰਜੀਪਤੀਆਂ ਨੂੰ ਨੁਕਸਾਨ ਨਾ ਹੋਵੇ, ਇਸ ਗੱਲ ਦੀ ਚਿੰਤਾ ਹੈ। ਇਹ ਲੋਕ ਦੇਸ਼ ਨੂੰ ਵੇਚ ਕੇ ਚਲੇ ਜਾਣਗੇ। ਦੇਸ਼ ਦੀ ਜਨਤਾ ਨੂੰ ਹੁਣ ਜਾਗ ਜਾਣਾ ਚਾਹੀਦਾ ਹੈ ਨਹੀਂ ਤਾਂ ਸਾਰੀਆਂ ਸੰਸਥਾਵਾਂ ਵਿਕ ਜਾਣਗੀਆਂ। ਕੰਪਨੀਆਂ ਨੇ ਗੋਦਾਮ ਪਹਿਲਾਂ ਹੀ ਬਣਾ ਲਏ ਤੇ ਕਾਨੂੰਨ ਬਾਅਦ 'ਚ ਬਣ ਰਹੇ ਹਨ।

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

Farmers will sell their produce in the Parliament : Rakesh Tikait ਮਹਾਪੰਚਾਇਤ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਐਲਾਨ , ਮੋਦੀ ਸਰਕਾਰ ਨੂੰ ਪਾਈ ਬਿਪਤਾ !

ਭੀਮ ਆਰਮੀ ਦੇ ਚੰਦਰਸ਼ੇਖਰ ਨੇ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ। ਕਿਸਾਨ ਤੇ ਨੌਜਵਾਨ ਇਕਜੁੱਟ ਹੋਣਗੇ ਤਾਂ ਸਰਕਾਰ ਆਪਣੇ ਆਪ ਫ਼ੈਸਲਾ ਲਵੇਗੀ। ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨਾਂ ਦੀ ਜਿੱਤ ਤਾਂ ਹੋ ਚੁੱਕੀ, ਲੰਬੇ ਸਮੇਂ ਤੋਂ ਕਾਨੂੰਨ ਲਾਗੂ ਨਹੀਂ ਹੋ ਪਾ ਰਹੇ। 6 ਮਹੀਨੇ ਤੋਂ ਵੱਧ ਸਮੇਂ 'ਚ ਕਾਨੂੰਨ ਲਾਗੂ ਨਾ ਹੋ ਸਕੇ ਤਾਂ ਉਹ ਆਪਣੇ ਆਪ ਖ਼ਤਮ ਹੋ ਜਾਣਗੇ।

-PTCNews

Related Post